SKIP TO MAIN CONTENT

ਧੋਖਾਧੜੀ ਦੇ ਮਾਮਲਿਆਂ ਵਿੱਚ ਕੀ ਤੁਹਾਡਾ ਬੈਂਕ ਜ਼ਿਮੇਵਾਰ ਹੋਣਾ ਚਾਹੀਦਾ ਹੈ?

ਵਿੱਤੀ ਸੇਵਾ ਪ੍ਰਦਾਤਾਵਾਂ ਦੁਆਰਾ ਇਕ ਪਾਸੇ ਤਾਂ ਲੋਕਾਂ ਨੂੰ ਡਿਜੀਟਾਈਜ਼ੇਸ਼ਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਪਰ ਜੇਕਰ ਤੁਹਾਡੇ ਨਾਲ ਕਿਸੇ ਕਿਸਮ ਦਾ ਧੋਖਾ ਹੁੰਦਾ ਹੈ ਤਾਂ ਆਸਟ੍ਰੇਲੀਆ 'ਚ ਬੈਂਕਾਂ ਨੂੰ ਜ਼ਿਮੇਵਾਰ ਕਿਉਂ ਨਹੀਂ ਠਹਰਾਇਆ ਜਾਂਦਾ? ਇੰਗਲੈਂਡ ਵਿੱਚ ਆਏ ਨਵੇਂ ਨੀਤੀ ਬਦਲਾਵ ਤਹਿਤ ਧੋਖਾਧੜੀ ਦੇ ਮਾਮਲਿਆਂ 'ਚ ਬੈਂਕਾਂ ਨੂੰ ਹੁਣ ਗਾਹਕਾਂ ਦੇ ਨੁਕਸਾਨ ਦੀ ਭਰਪਾਈ ਕਰਨੀ ਪਵੇਗੀ।

In 2022 Australians lost at least $3.1 billion to scams – an 80 per cent increase on 2021.
In 2022 Australians lost at least $3.1 billion to scams – an 80 per cent increase on 2021. Source: AAP / Tim Goode/PA/Alamy

2 min read

Published

By Ravdeep Singh

Source: SBS


Skip to article content

ਬ੍ਰਿਟਿਸ਼ ਬੈਂਕਾਂ ਨੂੰ ਛੇਤੀ ਹੀ ਉਹਨਾਂ ਗਾਹਕਾਂ ਦੇ ਨੁਕਸਾਨ ਦੀ ਭਰਪਾਈ ਕਰਨੀ ਪਵੇਗੀ ਜੋ ਵਿੱਤੀ ਧੋਖਾਧੜੀ ਦਾ ਸ਼ਿਕਾਰ ਹੋਏ ਹਨ ਅਤੇ ਬੈਂਕ ਇਸ ਨੂੰ ਰੋਕਣ ਵਿਚ ਅਸਮਰਥ ਰਹਿਆ।

2022 ਵਿਚ ਆਸਟ੍ਰੇਲੀਆ ਵਿੱਚ ਵੀ ਵਿੱਤੀ ਘੁਟਾਲਿਆਂ ਦੀ ਗਿਣਤੀ ਵਿਚ ਵੱਡਾ ਵਾਧਾ ਹੋਇਆ ਹੈ ਪਰ ਹੁਣ ਤੱਕ ਸਥਾਨਕ ਬੈਂਕ ਆਪਣੀ ਜ਼ਿਮੇਵਾਰੀ ਤੋਂ ਪੱਲਾ ਝਾੜਦੇ ਰਹੇ ਹਨ ਅਤੇ ਬੈਂਕਾਂ ਵਲੋਂ ਕੇਵਲ 2 ਤੋਂ 5 ਪ੍ਰਤੀਸ਼ਤ ਮਾਮਲਿਆਂ ਵਿੱਚ ਹੀ ਗਾਹਕਾਂ ਦੇ ਨੁਕਸਾਨ ਦੀ ਭਰਪਾਈ ਕੀਤੀ ਜਾ ਰਹੀ ਹੈ।

2022 ਵਿੱਚ ਆਸਟ੍ਰੇਲੀਆ ਵਿਚ ਹੋਏ ਘੁਟਾਲਿਆਂ ਵਿੱਚ ਆਮ ਲੋਕਾਂ ਦਾ ਘੱਟੋ-ਘੱਟ 3.1 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ ਜੋ ਕਿ ਸਾਲ 2021 ਦੇ ਮੁਕਾਬਲੇ 80 ਪ੍ਰਤੀਸ਼ਤ ਦਾ ਵਾਧਾ ਹੈ।

ਆਸਟ੍ਰੇਲੀਅਨ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ ਦਾ ਕਹਿਣਾ ਹੈ ਕਿ ਅਸਲ ਨੁਕਸਾਨ ਇਸ ਨਾਲੋਂ ਕਿਤੇ ਵੱਧ ਹੈ ਕਿਉਂਕਿ ਲਗਭਗ 30 ਪ੍ਰਤੀਸ਼ਤ ਪੀੜਤਾਂ ਨੇ ਨੁਕਸਾਨ ਦੀ ਰਿਪੋਰਟ ਨਹੀਂ ਕੀਤੀ।

ਵਿੱਤੀ ਸੇਵਾ ਪ੍ਰਦਾਤਾਵਾਂ ਦੁਆਰਾ ਡਿਜੀਟਾਈਜੇਸ਼ਨ ਨੂੰ ਉਤਸ਼ਾਹਿਤ ਕਰਨ ਦੇ ਮਾੜੇ ਪ੍ਰਭਾਵਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਆਸਟ੍ਰੇਲੀਅਨ ਬੈਂਕਿੰਗ ਐਸੋਸੀਏਸ਼ਨ, ਜੋ ਕਿ ਬੈਂਕਿੰਗ ਸੈਕਟਰ ਦੀ ਨੁਮਾਇੰਦਗੀ ਕਰਦੀ ਹੈ, ਨੇ ਲਾਜ਼ਮੀ ਅਦਾਇਗੀ ਦਾ ਸਮਰਥਨ ਕਰਨ ਵਾਲੇ ਨਿਯਮ ਦੇ ਵਿਰੁੱਧ ਜ਼ੋਰਦਾਰ ਦਲੀਲ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਘੁਟਾਲਿਆਂ ਤੋਂ ਬਚਣ ਦੀ ਲੋਕਾਂ ਦੀ ਨਿੱਜੀ ਜ਼ਿਮੇਵਾਰੀ ਬਣਦੀ ਹੈ।


Follow SBS Punjabi

Download our apps

Watch on SBS

Punjabi News

Stream now