ਬੀਤੀ 1 ਅਪ੍ਰੈਲ ਨੂੰ ਇੱਕ 80 ਸਾਲਾ ਔਰਤ ਦੀ ਟੈਟਨਸ ਨਾਲ ਮੌਤ ਹੋ ਗਈ। 1993 ਤੋਂ ਬਾਅਦ, ਟੈਟਨਸ ਪਹਿਲੀ ਵਾਰ ਕਿਸੇ ਦੀ ਮੌਤ ਦਾ ਕਾਰਨ ਬਣਿਆ ਹੈ।
ਸੰਘੀ ਸਿਹਤ ਵਿਭਾਗ ਦੇ ਅਨੁਸਾਰ 1995 ਤੋਂ ਹੁਣ ਤਕ ਹਰ ਸਾਲ 10 ਤੋਂ ਘੱਟ ਟੈਟਨਸ ਦੇ ਕੇਸ ਦਰਜ ਕੀਤੇ ਗਏ ਹਨ।
ਬਜ਼ੁਰਗ ਆਸਟ੍ਰੇਲੀਅਨਾਂ ਨੂੰ ਆਪਣੇ ਟੈਟਨਸ ਟੀਕਾਕਰਣ ਦੇ ਸਾਲ ਦੀ ਪੜਚੋਲ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ ਅਤੇ ਜਿਨ੍ਹਾਂ ਨੇ ਪਿਛਲੇ ਦਸ ਸਾਲਾਂ ਵਿਚ ਟੈਟਨਸ ਦੀ ਵੈਕਸੀਨ ਨਹੀਂ ਲਵਾਈ ਉਨ੍ਹਾਂ ਨੂੰ ਇਸ ਦਾ 'ਬੂਸਟਰ ਸ਼ੋਟ' ਲਵਾਉਣ ਲਈ ਪ੍ਰੇਰਿਆ ਜਾ ਰਿਹਾ ਹੈ।
ਟੈਟਨਸ ਤੋਂ ਬਚਣ ਲਈ ਵੈਕਸੀਨ ਸਭ ਤੋਂ ਅਹਿਮ ਹੈ ਪਰ ਨਿਊ ਸਾਊਥ ਵੇਲਜ਼ ਯੂਨੀਵਰਸਿਟੀ ਦੇ ਪ੍ਰੋਫੈਸਰ ਰੈਨਾ ਮੈਕਿੰਟਾਇਰ ਨੇ ਕਿਹਾ ਕਿ, "ਟੈਟਨਸ ਦਾ ਬੈਕਟੀਰੀਆ ਕਿਸੇ ਕਿਸਮ ਦੇ ਵੀ ਸ਼ਰੀਰਕ ਜ਼ਖਮ ਤੋਂ ਅੰਦਰ ਦਾਖਲ ਹੋ ਸਕਦਾ ਹੈ ਅਤੇ ਬਗੀਚੇ ਵਿੱਚ ਜੁੱਤੇ ਅਤੇ ਦਸਤਾਨੇ ਪਹਿਨਣ ਵਰਗੇ ਸਾਧਾਰਨ ਨੁਸਖਿਆਂ ਨਾਲ ਇਸ ਤੋਂ ਬਚਿਆ ਜਾ ਸਕਦਾ ਹੈ।"