SKIP TO MAIN CONTENT

ਕੀ ਮਹਿੰਗਾਈ ਦਰ ਵਿਚ ਦਰਜ ਗਿਰਾਵਟ ਵੱਧਦੀਆਂ ਵਿਆਜ ਦਰਾਂ 'ਤੇ ਲਾ ਸਕਦੀ ਹੈ ਵਿਰਾਮ?

ਮਹਿੰਗਾਈ ਦਰ ਅੰਕੜਿਆਂ ਵਿਚ ਲਗਾਤਾਰ ਦੂਜੇ ਮਹੀਨੇ ਦਰਜ ਕੀਤੀ ਗਈ ਨਰਮੀ ਤੋਂ ਬਾਅਦ ਰਿਜ਼ਰਵ ਬੈਂਕ ਦੀ ਅਗਲੇ ਹਫ਼ਤੇ ਹੋਣ ਵਾਲੀ ਬੋਰਡ ਮੀਟਿੰਗ ਵਿਚ ਵਿਆਜ ਦਰਾਂ 'ਤੇ ਵਿਰਾਮ ਲਾਉਣ ਦੀ ਉਮੀਦ ਕੀਤੀ ਜਾ ਰਹੀ ਹੈ।

The RBA has maintained, despite criticism, that rate hikes are necessary to curb demand and bring inflation down in order to bring it back to its 2-3 per cent target band.
The RBA has maintained, despite criticism, that rate hikes are necessary to curb demand and bring inflation down in order to bring it back to its 2-3 per cent target band. Source: AAP / Luis

1 min read

Published

Updated

By Ravdeep Singh

Source: SBS


Skip to article content

ਮਹਿੰਗਾਈ ਦਰ ਵਿਚ ਆਈ ਗਿਰਾਵਟ ਕਾਰਨ ਰਿਜ਼ਰਵ ਬੈਂਕ ਔਫ ਆਸਟ੍ਰੇਲੀਆ ਉਤੇ ਅਗਲੇ ਹਫਤੇ ਬੋਰਡ ਮੀਟਿੰਗ ਵਿਚ ਵਿਆਜ ਦਰਾਂ ਨੂੰ ਵਧਾਉਣ ਦਾ ਦਬਾਅ ਘੱਟ ਹੋਇਆ ਹੈ।

ਮਾਹਿਰਾਂ ਮੁਤਾਬਕ ਵੀ ਮਹਿੰਗਾਈ ਦਰ ਵਿਚ 7.4 ਫੀਸਦੀ ਤੋਂ 6.8 ਫੀਸਦੀ ਵਿਚ ਗਿਰਾਵਟ ਦਰਜ ਕੀਤੇ ਜਾਣ ਤੋਂ ਬਾਅਦ ਰਿਜ਼ਰਵ ਬੈਂਕ ਔਫ ਆਸਟ੍ਰੇਲੀਆ ਨੂੰ ਵਿਆਜ ਦਰਾਂ ਤੇ ਵਿਰਾਮ ਲਾਉਣ ਲਈ ਸੋਚਣਾ ਚਾਹੀਦਾ ਹੈ।

ਏ ਐਮ ਪੀ ਕੈਪੀਟਲ ਦੀ ਸੀਨੀਅਰ ਅਰਥ ਸ਼ਾਸਤਰੀ ਡਾਇਨਾ ਮੌਸੀਨਾ ਨੇ ਕਿਹਾ ਕਿ, "ਮਹੀਨਾਵਾਰ ਮਹਿੰਗਾਈ ਰਿਪੋਰਟ ਅਤੇ ਰੁਜ਼ਗਾਰ ਡੇਟਾ, ਪ੍ਰਚੂਨ ਵਪਾਰ ਅਤੇ ਕਾਰੋਬਾਰ ਅਤੇ ਖਪਤਕਾਰਾਂ ਦੇ ਸਰਵੇਖਣਾਂ ਸਮੇਤ ਹੋਰ ਮੁੱਖ ਡੇਟਾ ਸਰੋਤਾਂ ਤੋਂ ਪ੍ਰਾਪਤ ਅੰਕੜਿਆਂ ਦਾ ਇਸ਼ਾਰਾ ਰਿਜ਼ਰਵ ਬੈਂਕ ਔਫ ਆਸਟ੍ਰੇਲੀਆ ਨੂੰ ਵਿਆਜ ਦਰਾਂ ਤੇ ਵਿਰਾਮ ਲਾਉਣ ਲਈ ਕਾਫ਼ੀ ਹੋਣਾ ਚਾਹੀਦਾ ਹੈ "

ਰੋਜ਼ ਦੇ ਰਹਿਣ-ਸਹਿਣ ਦੀ ਲਾਗਤ ਵਿੱਚ ਭਾਵੇ ਥੋੜੀ ਠੱਲ ਦਰਜ ਹੋਈ ਹੈ ਪਰ ਮਹਿੰਗਾਈ ਦਰ ਰਿਜ਼ਰਵ ਬੈਂਕ ਔਫ ਆਸਟ੍ਰੇਲੀਆ ਦੇ ਆਪਣੇ ਮਿਥੇ ਟੀਚੇ, ਜੋ ਕਿ ਦੋ ਤੋਂ ਤਿੰਨ ਪ੍ਰਤੀਸ਼ਤ ਵਿਚਕਾਰ ਹੈ, ਤੋਂ ਅਜੇ ਵੀ ਬਹੁਤ ਵੱਧ ਹੈ।

ਰਿਜ਼ਰਵ ਬੈਂਕ ਵਲੋਂ ਵਿਆਜ ਦਰਾਂ ਵਿਚ ਵਾਧੇ ਜਾ ਵਿਰਾਮ ਬਾਰੇ ਫੈਸਲਾ ਬੋਰਡ ਮੀਟਿੰਗ ਤੋਂ ਪਹਿਲਾਂ ਪ੍ਰਾਪਤ ਅੰਕੜਿਆਂ ਤੇ ਕਾਫ਼ੀ ਨਿਰਭਰ ਕਰੇਗਾ।


Follow SBS Punjabi

Download our apps

Watch on SBS

Punjabi News

Stream now