ਜੇ ਤੁਸੀ ਈਮੇਲ, ਟੈਕਸਟ ਮੈਸੇਜ, ਸੋਸ਼ਲ ਮੀਡੀਆ ਜਾਂ ਇੰਟਰਨੈਟ ਤੇ ਖੋਜ ਕਰਦੇ ਸਮੇਂ ਸੁਚੇਤ ਹੋ ਤਾਂ ਤੁਸੀ ਆਪਣੇ ਆਪ ਨੂੰ ਵੱਡੇ ਨੁਕਸਾਨ ਤੋਂ ਬਚਾ ਸਕਦੇ ਹੋ।
ਖਪਤਕਾਰ ਨਿਗਰਾਨੀ ਸੇਵਾ 'ਸਕੈਮਵਾਚ' ਦੇ ਅਨੁਸਾਰ ਇਸ ਸਾਲ ਹੁਣ ਤੱਕ 280,200 ਤੋਂ ਵੱਧ ਘੁਟਾਲੇ ਦੇ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ 27,743 ਮਾਮਲਿਆਂ ਵਿੱਚ ਲੋਕਾਂ ਦਾ 455.44 ਮਿਲੀਅਨ ਡਾਲਰ ਦਾ ਨੁਕਸਾਨ ਹੋ ਚੁੱਕਾ ਹੈ।
ਇਨ੍ਹਾਂ ਘੋਟਾਲਿਆਂ ਵਿੱਚ ਸਿਰਫ਼ ਵਿੱਤੀ ਨੁਕਸਾਨ ਹੀ ਨਹੀਂ ਹੁੰਦਾ ਬਲਕਿ ਸਾਇਬਰ ਅਪਰਾਧੀਆਂ ਦੁਆਰਾ ਨਿੱਜੀ ਜਾਣਕਾਰੀ, ਜਿਵੇਂ ਕਿ ਲੌਗਇਨ ਪ੍ਰਮਾਣ ਪੱਤਰ ਜਾਂ ਬੈਂਕ ਖਾਤੇ ਦੇ ਵੇਰਵਿਆਂ ਨੂੰ ਚੋਰੀ ਕਰ ਕੇ ਦੁਰਉਪਯੋਗ ਕੀਤਾ ਜਾ ਰਿਹਾ ਹੈ।
'ਸਕੈਮਵਾਚ' ਅਨੁਸਾਰ 2023 ਵਿੱਚ ਜ਼ਿਆਦਾਤਰ ਘੋਟਾਲ਼ੇ ਟੈਕਸਟ ਮੈਸਜ ਰਾਹੀਂ ਹੋ ਰਹੇ ਹਨ। ਇਸ ਤੋਂ ਬਾਅਦ ਈ-ਮੇਲ ਅਤੇ ਫ਼ੋਨ ਰਾਹੀਂ ਸੱਭ ਤੋਂ ਵੱਧ ਸਕੈਮ ਹੋ ਰਹੇ ਹਨ।
Share