SKIP TO MAIN CONTENT

ਲਿਬਰਲ ਪਾਰਟੀ ਰੀਵਿਊ ਮੁਤਾਬਿਕ ਸਕਾਟ ਮੌਰੀਸਨ ਸੀ ਫੈਡੇਰਲ ਚੋਣਾਂ ਵਿੱਚ ਹਾਰ ਦਾ ਪ੍ਰਮੁੱਖ ਕਾਰਣ

ਲਿਬਰਲ ਪਾਰਟੀ ਵਲੋਂ ਮਈ ਚੋਣਾਂ ਵਿੱਚ ਹੋਈ ਆਪਣੀ ਹਾਰ ਦੀ ਅੰਦਰੂਨੀ ਸਮੀਖਿਆ ਵਿੱਚ ਇਸ ਨਤੀਜੇ ਤੇ ਪਹੁੰਚਿਆ ਗਿਆ ਕਿ ਸਕਾਟ ਮੌਰੀਸਨ ਦੀ ਅਗਵਾਈ ਹੇਠ ਲਿਬਰਲ ਪਾਰਟੀ ਚੀਨੀ-ਆਸਟ੍ਰੇਲੀਅਨ ਭਾਈਚਾਰੇ ਦਾ ਭਰੋਸਾ ਜਿੱਤਣ ਵਿੱਚ ਅਸਫ਼ਲ ਰਹੀ ਜੋ ਪਾਰਟੀ ਦੀ ਹਾਰ ਦਾ ਪ੍ਰਮੁੱਖ ਕਾਰਣ ਬਣਿਆ।

Former prime minister Scott Morrison (left) with former Liberal member for Chisholm Gladys Liu on the 2022 campaign trail.
Former prime minister Scott Morrison (left) with former Liberal member for Chisholm Gladys Liu on the 2022 campaign trail. Source: AAP / MICK TSIKAS/AAPIMAGE

1 min read

Published

By Ravdeep Singh, Finn McHugh

Source: SBS


Skip to article content

ਇੱਕ ਅੰਦਰੂਨੀ ਸਰਵੇਖਣ ਵਿੱਚ ਕੀਤੀ ਗਈ ਪੜਚੋਲ ਵਿੱਚ ਪਾਇਆ ਗਿਆ ਕਿ ਚੀਨੀ ਪਿਛੋਕੜ ਦੇ ਵੋਟਰਾਂ ਵਿੱਚ ਲਿਬਰਲ ਪਾਰਟੀ ਦੀਆਂ ਨੀਤੀਆਂ ਬਾਰੇ ਬਣਾਈ ਧਾਰਨਾ 2022 ਫ਼ੈਡਰਲ ਚੋਣਾਂ ਵਿੱਚ ਨੁਕਸਾਨਦੇਹ ਸਾਬਿਤ ਹੋਈ।

ਲਿਬਰਲ ਪਾਰਟੀ ਵਲੋਂ ਇੱਕ ਰਿਪੋਰਟ ਵਿੱਚ ਇਹ ਵੀ ਪਾਇਆ ਗਿਆ ਕਿ ਸਾਬਕਾ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਔਰਤਾਂ ਨਾਲ ਵੀ ਸਾਰਥਕ ਮੁਦਿਆਂ 'ਤੇ ਪ੍ਰਭਾਵੀ ਰਿਸ਼ਤਾ ਬਣਾਉਣ ਵਿੱਚ ਨਾਕਾਮਯਾਬ ਰਹੇ।

ਸਮੀਖਿਆ ਵਿੱਚ ਇਹ ਵੀ ਪਾਇਆ ਗਿਆ ਕਿ ਲਿਬਰਲ ਪਾਰਟੀ ਦੇ ਇਤਿਹਾਸ ਵਿੱਚ ਹੋਈ ਇਹ ਸਭ ਤੋਂ ਮਾੜੀ ਹਾਰ ਵਿੱਚ ਸ਼੍ਰੀ ਮੌਰੀਸਨ ਦੀ ਅਗਵਾਈ ਅਤੇ ਨੀਤੀਆਂ ਪ੍ਰਮੁੱਖ ਕਾਰਣ ਸਨ।


Follow SBS Punjabi

Download our apps

Watch on SBS

Punjabi News

Stream now