SKIP TO MAIN CONTENT

ਇਲੈਕਟ੍ਰਿਕ ਕਾਰਾਂ ਸਸਤੀਆਂ ਬਣਾਉਣ ਲਈ ਗ੍ਰੀਨਜ਼ ਅਤੇ ਲੇਬਰ ਪਾਰਟੀ ਵਿੱਚ ਰਜ਼ਾਮੰਦੀ

ਗ੍ਰੀਨਜ਼ ਪਾਰਟੀ ਵੱਲੋਂ ਅਲਬਨੀਜ਼ ਸਰਕਾਰ ਨਾਲ ਹੋਏ ਇੱਕ ਅਹਿਮ ਸਮਝੌਤਾ ਹੋਣ ਨਾਲ਼ 'ਇਲੈਕਟ੍ਰਿਕ' ਕਾਰਾਂ ਨੂੰ ਸਸਤੀਆਂ ਬਣਾਉਣ ਲਈ ਸੰਸਦ ਵਿੱਚ ਪੇਸ਼ ਕੀਤੇ ਗਏ ਬਿੱਲ ਦਾ ਪਾਸ ਹੋਣਾ ਲੱਗਭਗ ਨਿਸ਼ਚਿਤ ਹੋ ਗਿਆ ਹੈ।

The bill will prioritise fully electric vehicles over hybrids and electrify the Commonwealth fleet.
The bill will prioritise fully electric vehicles over hybrids and electrify the Commonwealth fleet. Source: AAP

1 min read

Published

By Ravdeep Singh

Source: SBS


Skip to article content

ਗ੍ਰੀਨਜ਼ ਪਾਰਟੀ ਦਾ ਅਲਬਨੀਜ਼ ਸਰਕਾਰ ਨਾਲ ਇੱਕ ਅਹਿਮ ਸਮਝੌਤਾ ਹੋਣ ਨਾਲ਼ 'ਇਲੈਕਟ੍ਰਿਕ' ਕਾਰਾਂ ਨੂੰ ਸਸਤੀਆਂ ਬਣਾਉਣ ਲਈ ਸੰਸਦ ਵਿੱਚ ਪੇਸ਼ ਕੀਤੇ ਗਏ ਬਿੱਲ ਦਾ ਪਾਸ ਹੋਣਾ ਲੱਗਭਗ ਨਿਸ਼ਚਿਤ ਹੋ ਗਿਆ ਹੈ।

ਗ੍ਰੀਨਜ਼ ਨੇ ਲੇਬਰ ਸਰਕਾਰ ਨਾਲ ਇੱਕ ਸਮਝੌਤਾ ਕੀਤਾ ਹੈ ਜਿਸ ਅਧੀਨ 'ਹਾਈਬ੍ਰਿਡ' ਵਾਹਨਾਂ ਨਾਲੋਂ ਪੂਰੀ ਤਰ੍ਹਾਂ 'ਇਲੈਕਟ੍ਰਿਕ' ਵਾਹਨਾਂ ਨੂੰ ਤਰਜੀਹ ਦਿੱਤੀ ਜਾਵੇਗੀ।

ਸਰਕਾਰ ਪੈਟਰੋਲ ਵਾਹਨਾਂ ਦੇ ਮਾਲਕਾਂ ਨੂੰ 'ਇਲੈਕਟ੍ਰਿਕ' ਵਾਹਨਾਂ ਨਾਲ ਬਦਲਣ ਨੂੰ ਉਤਸ਼ਾਹਿਤ ਕਰਨ ਲਈ 'ਫਰਿੰਜ ਲਾਭ ਟੈਕਸ' ਵਿੱਚ ਕਟੌਤੀ ਕਰਣ ਦੀ ਯੋਜਨਾ ਬਣਾ ਰਹੀ ਹੈ। ਇਹ ਟੈਕਸ ਕਟੌਤੀ 'ਬੈਟਰੀ ਇਲੈਕਟ੍ਰਿਕ', 'ਹਾਈਡ੍ਰੋਜਨ ਫਿਊਲ ਸੈੱਲ' ਅਤੇ 'ਪਲੱਗ-ਇਨ ਹਾਈਬ੍ਰਿਡ' ਵਾਹਨਾਂ 'ਤੇ ਹੀ ਲਾਗੂ ਹੋਵੇਗੀ।

ਜੇਕਰ ਇਹ ਤਬਦੀਲੀਆਂ ਪਾਸ ਹੋ ਜਾਂਦੀਆਂ ਹਨ ਤਾਂ ਆਮ ਲੋਕਾਂ ਲਈ ਇਲੈਕਟ੍ਰਿਕ ਵਾਹਨਾਂ ਦੀ ਕੀਮਤ ਵਿੱਚ 4,700 ਡਾਲਰ ਦੀ ਅਤੇ ਕਾਰੋਬਾਰਾਂ ਲਈ 9,000 ਡਾਲਰਾਂ ਤੱਕ ਦੀ ਬਚਤ ਹੋ ਸਕਦੀ ਹੈ।

'ਇਲੈਕਟ੍ਰਿਕ ਵਾਹਨ ਕੌਂਸਲ' ਦੇ ਅਨੁਸਾਰ 2022 ਦੌਰਾਨ ਆਸਟ੍ਰੇਲੀਆ ਵਿੱਚ ਭਾਵੇਂ ਇਲੈਕਟ੍ਰਿਕ ਵਾਹਨਾਂ ਦੀ ਖਰੀਦ ਵਿੱਚ 65 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ ਪਰ ਕੁਲ ਨਵੀਆਂ ਕਾਰਾਂ ਦੀ ਵਿਕਰੀ ਵਿੱਚ 'ਇਲੈਕਟ੍ਰਿਕ' ਵਾਹਨਾਂ ਦੀ ਗਿਣਤੀ ਇਸ ਵਕਤ ਸਿਰਫ਼ 3.39 ਪ੍ਰਤੀਸ਼ਤ ਹੈ।


Follow SBS Punjabi

Download our apps

Watch on SBS

Punjabi News

Stream now