SKIP TO MAIN CONTENT

ਆਸਟ੍ਰੇਲੀਆ ਵਿੱਚ ਚਾਈਲਡ ਕੇਅਰ ਦੀਆਂ ਕੀਮਤਾਂ ਨਾ ਘਟਣ ਦੀ ਅਸਲ ਵਜ੍ਹਾ ਕੀ ਹੈ?

ਚਾਈਲਡ ਕੇਅਰ ਸਬਸਿਡੀਆਂ ਨੇ ਕਈ ਪਰਿਵਾਰਾਂ ਲਈ ਬਾਲ ਦੇਖਭਾਲ ਦੇ ਖਰਚਿਆਂ ਵਿੱਚ ਰਾਹਤ ਜ਼ਰੂਰ ਲਿਆਉਂਦੀ ਹੈ ਪਰ ਚਾਈਲਡ ਕੇਅਰ ਸੈਂਟਰਾਂ ਅਤੇ ਇਸ ਨਾਲ ਜੁੜੀਆਂ ਹੋਰ ਸੇਵਾਵਾਂ ਦੇ ਖਰਚਿਆਂ ਵਿੱਚ ਵਾਧਾ ਹੋਣ ਨਾਲ ਇਸ ਦਾ ਪੂਰਾ ਫਾਇਦਾ ਲੋਕਾਂ ਤੱਕ ਨਹੀਂ ਪਹੁੰਚ ਰਿਹਾ ਹੈ।

Children at play at a child care centre
The growth in childcare fees is eroding some of the benefits of recent subsidies. Source: AAP

1 min read

Published

By Ravdeep Singh

Source: SBS


Skip to article content

ਪਿਛਲੇ ਦਿਨੀਂ ਆਸਟ੍ਰੇਲੀਅਨ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ ਵਲੋਂ ਜਾਰੀ ਕੀਤੀ ਗਈ ਚਾਈਲਡ ਕੇਅਰ ਜਾਂਚ ਰਿਪੋਰਟ ਤੋਂ ਇਹ ਪਤਾ ਲੱਗਦਾ ਹੈ ਕਿ ਸਰਕਾਰ ਵਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਸਬਸਿਡੀਆਂ ਕਰਕੇ ਪਰਿਵਾਰਾਂ ਲਈ ਚਾਈਲਡ ਕੇਅਰ ਲਾਗਤਾਂ ਵਿੱਚ ਕਮੀ ਆਈ ਹੈ।

ਪਰ ਇਸ ਰਿਪੋਰਟ ਵਿੱਚ ਇਹ ਵੀ ਪਾਇਆ ਗਿਆ ਕਿ ਬਾਲ ਕੇਂਦਰਾਂ ਤੋਂ ਇਲਾਵਾ ਬਾਲ ਦੇਖ਼ਭਾਲ ਨਾਲ਼ ਜੁੜੀਆਂ ਹੋਰ ਸੇਵਾਵਾਂ ਉੱਤੇ ਮਹਿੰਗਾਈ ਦਰ, ਅਤੇ ਖ਼ਾਸ ਕਰਕੇ ਕਾਮਿਆਂ ਦੀਆਂ ਤਨਖਾਹਾਂ ਵਿੱਚ ਵਾਧਾ, ਹੋਣ ਕਰਕੇ ਲੋਕਾਂ ਨੂੰ ਇਸ ਦਾ ਪੂਰਾ ਲਾਭ ਨਹੀਂ ਪਹੁੰਚ ਸਕਿਆ ਹੈ।

ਇਸ ਨੂੰ ਬਿਹਤਰ ਬਨਾਉਣ ਲਈ ਰਿਪੋਰਟ ਵਿੱਚ ਅੱਠ ਸਿਫ਼ਾਰਸ਼ਾਂ ਕੀਤੀਆਂ ਗਈਆਂ ਹਨ ਜਿਸ ਵਿੱਚ ਚਾਈਲਡ ਕੇਅਰ ਸਬਸਿਡੀ ਵਿੱਚ ਤਬਦੀਲੀਆਂ ਅਤੇ ਪ੍ਰਤੀ ਘੰਟਾ ਦਰ ਉੱਤੇ ਕੈਪ ਲਾਉਣਾ ਸ਼ਾਮਲ ਹਨ।

ਇੱਕ ਅੰਤਰਿਮ ਰਿਪੋਰਟ ਵਿੱਚ ਪਾਇਆ ਗਿਆ ਕਿ ਆਸਟ੍ਰੇਲੀਆ ਵਿੱਚ 2018 ਅਤੇ 2022 ਦਰਮਿਆਨ ਬਾਲ ਦੇਖਭਾਲ ਫੀਸਾਂ ਵਿੱਚ 22.8 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ ਜੱਦ ਕਿ ਇਸ ਸਮੇਂ ਦੌਰਾਨ ਦੂਜੇ ਵਿਕਸਤ ਦੇਸ਼ਾਂ ਵਿੱਚ ਸਿਰਫ਼ 6.2 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ।


Follow SBS Punjabi

Download our apps

Watch on SBS

Punjabi News

Stream now