SKIP TO MAIN CONTENT

ਈਸਟਰ ਵੀਕਐਂਡ ਦੌਰਾਨ ਪੈਟਰੋਲ ਦੀ ਕੀਮਤ ਦੋ ਡਾਲਰ ਪ੍ਰਤੀ ਲੀਟਰ ਨੂੰ ਪਾਰ ਕਰਨ ਦਾ ਖ਼ਦਸ਼ਾ

ਵਾਹਨ ਚਾਲਕਾਂ ਨੂੰ ਈਸਟਰ ਵਾਲ਼ੇ 'ਲੌਂਗ ਵੀਕਐਂਡ 'ਤੇ ਪੈਟਰੋਲ ਲਈ ਦੋ ਡਾਲਰ ਪ੍ਰਤੀ ਲੀਟਰ ਤੋਂ ਵੱਧ ਦਾ ਭੁਗਤਾਨ ਕਰਨ ਤੋਂ ਬਚਣ ਲਈ ਆਪਣੇ ਵਾਹਨਾਂ ਵਿੱਚ ਕੀਮਤ ਵਧਣ ਤੋਂ ਪਹਿਲਾਂ ਤੇਲ ਭਰਨ ਦੀ ਸਲਾਹ ਦਿੱਤੀ ਗਈ ਹੈ।

There's currently a 47-cent difference between the cheapest and most expensive petrol prices in Sydney.
There's currently a 47-cent difference between the cheapest and most expensive petrol prices in Sydney. Source: AAP / DAN HIMBRECHTS/AAPIMAGE

1 min read

Published

By Ravdeep Singh

Source: SBS


Skip to article content

ਈਸਟਰ ਵੀਕੈਂਡ ਤੋਂ ਪਹਿਲਾਂ ਪੈਟਰੋਲ ਦੀਆਂ ਕੀਮਤਾਂ ਵਧਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ।

'ਕਮਪੇਰ ਦ ਮਾਰਕੀਟ' ਸੰਸਥਾ ਮੁਤਾਬਕ ਈਸਟਰ ਵੇਲ਼ੇ ਸਕੂਲ ਦੀਆਂ ਛੁੱਟੀਆਂ ਦੇ ਦੌਰਾਨ ਕੀਮਤਾਂ ਦੋ ਡਾਲਰ ਪ੍ਰਤੀ ਲੀਟਰ ਤੋਂ ਉੱਤੇ ਜਾ ਸਕਦੀਆਂ ਹਨ। ਸਿਡਨੀ ਵਿੱਚ ਬਹੁਤ ਥਾਵਾਂ 'ਤੇ ਵਾਹਨ ਚਾਲਕ ਪਹਿਲਾਂ ਹੀ ਦੋ ਡਾਲਰ ਪ੍ਰਤੀ ਲੀਟਰ ਪੈਟਰੋਲ ਦਾ ਭੁਗਤਾਨ ਕਰ ਰਹੇ ਹਨ।

ਇਸ ਤੁਲਨਾ ਵੈਬਸਾਈਟ ਦੇ ਊਰਜਾ ਮਾਹਰ ਕ੍ਰਿਸ ਫੋਰਡ ਨੇ ਕਿਹਾ ਕਿ ਸਿਡਨੀ ਵਿੱਚ ਇਸ ਸਮੇਂ ਵੱਖ-ਵੱਖ ਪੈਟਰੋਲ ਪੰਪਾਂ ਤੇ ਪੈਟਰੋਲ ਦੀ ਕੀਮਤ ਵਿੱਚ 47-ਸੈਂਟਾਂ ਦਾ ਅੰਤਰ ਵੇਖਣ ਨੂੰ ਮਿਲ ਰਿਹਾ ਹੈ।

ਆਸਟ੍ਰੇਲੀਆ ਦੇ ਹੋਰ ਸ਼ਹਿਰਾਂ ਵਿੱਚ ਔਸਤ ਕੀਮਤਾਂ ਸਿਡਨੀ ਨਾਲੋਂ ਵਧੇਰੇ ਵਾਜਬ ਹਨ। ਮੈਲਬੌਰਨ ਵਿੱਚ ਔਸਤ ਕੀਮਤ ਤਕਰੀਬਨ 1.78 ਡਾਲਰ ਪ੍ਰਤੀ ਲੀਟਰ ਹੈ ਅਤੇ ਬ੍ਰਿਸਬੇਨ ਵਿੱਚ ਔਸਤ ਪੈਟਰੋਲ ਦੀ ਕੀਮਤ ਤਕਰੀਬਨ 1.79 ਡਾਲਰ ਪ੍ਰਤੀ ਲੀਟਰ ਹੈ।

ਪਿਛਲੇ ਪੰਦਰਾਂ ਦਿਨਾਂ ਵਿੱਚ ਪੈਟਰੋਲ ਦੀਆਂ ਥੋਕ ਦੀਆਂ ਕੀਮਤਾਂ ਵਿੱਚ ਛੇ ਸੈਂਟਾ ਦੀ ਗਿਰਾਵਟ ਦਰਜ ਕੀਤੀ ਗਈ ਹੈ ਜਿਸ ਨਾਲ਼ ਇਹ ਕੀਮਤ ਡਿੱਗ ਕੇ 1.69 ਡਾਲਰ ਪ੍ਰਤੀ ਲੀਟਰ ਹੋ ਗਈ ਹੈ।


Follow SBS Punjabi

Download our apps

Watch on SBS

Punjabi News

Stream now