ਕੀ ਮਹਿੰਗਾਈ ਦਰ ਘਟਣ ਨਾਲ਼ ਖਾਣ-ਪੀਣ ਦੀਆਂ ਵਸਤੂਆਂ ਦੀ ਕੀਮਤ 'ਚ ਵੀ ਕਮੀ ਆ ਸਕਦੀ ਹੈ?

ਆਸਟ੍ਰੇਲੀਅਨ ਲੋਕ ਬਹੁਤ ਸਮੇਂ ਤੋਂ ਮਹਿੰਗਾਈ ਅਤੇ ਰਹਿਣ-ਸਹਿਣ ਦੀ ਵਧਦੀ ਲਾਗਤ ਨਾਲ਼ ਜੁੜੀਆਂ ਚੁਣੌਤੀਆਂ ਮਹਿਸੂਸ ਕਰ ਰਹੇ ਹਨ ਪਰ ਕਈ ਅਰਥਸ਼ਾਸਤਰੀਆਂ ਨੇ ਚੇਤਾਵਨੀ ਦਿਤੀ ਹੈ ਕਿ ਭਾਵੇਂ ਮਹਿੰਗਾਈ ਦਰ ਵਿਚ ਕੁੱਝ ਕਮੀ ਆਈ ਹੈ ਪਰ ਕੁੱਝ ਵਸਤੂਆਂ ਵਿਚ ਉੱਚੀਆਂ ਕੀਮਤਾਂ ਸਥਾਈ ਤੌਰ ਉੱਤੇ ਦੇਖਣ ਨੂੰ ਮਿਲ਼ ਸਕਦੀਆਂ ਹਨ।

A woman reaches for bananas at a fruit and vegetable market.

The cost of volatile items like fruit and vegetables might drop, but otherwise price of groceries are here to stay. Source: AAP / Nikki Short

ਆਸਟ੍ਰੇਲੀਅਨ ਬਿਊਰੋ ਆਫ਼ ਸਟੈਟਿਸਟਿਕਸ (ਏ ਬੀ ਐਸ) ਅਨੁਸਾਰ ਖਪਤਕਾਰ ਮੁੱਲ ਸੂਚਕ ਅੰਕ (ਸੀ ਪੀ ਆਈ) ਵਿਚ 4.9 ਪ੍ਰਤੀਸ਼ਤ ਹੋਇਆ ਜੋ ਕਿ ਪਿਛਲੇ ਸਾਲ ਦਰਜ ਕੀਤੀ ਗਈ ਦਰ ਨਾਲੋਂ ਘੱਟ ਹੈ। ਪਿਛਲੇ ਸਾਲ ਸੀ ਪੀ ਆਈ ਦਰ 5.6 ਪ੍ਰਤੀਸ਼ਤ ਤੇ ਸੀ।

ਭਾਵੇਂ ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਮਹਿੰਗਾਈ ਦਰ ਵਿਚ ਇਹ ਘਾਟ ਖਪਤਕਾਰਾਂ ਲਈ ਚੰਗੀ ਖ਼ਬਰ ਹੈ ਪਰ ਨਾਲ਼ ਹੀ ਉਨ੍ਹਾਂ ਨੇ ਇਹ ਚੇਤਾਵਨੀ ਵੀ ਦਿੱਤੀ ਕਿ ਸੁਪਰਮਾਰਕੀਟਾਂ ਵਿਚ ਕਾਫ਼ੀ ਚੀਜ਼ਾਂ ਦੀਆਂ ਕੀਮਤਾਂ ਘਟਣ ਦੀ ਸੰਭਾਵਨਾ ਨਹੀਂ ਹੈ।

ਕੈਨਬਰਾ ਯੂਨੀਵਰਸਿਟੀ ਵਿਚ ਅਰਥ ਸ਼ਾਸਤਰ ਦੇ ਸੀਨੀਅਰ ਲੈਕਚਰਾਰ ਡਾ. ਜੌਹਨ ਹਾਕਿੰਸ ਨੇ ਕਿਹਾ ਕਿ ਮਹਿੰਗਾਈ ਦਰ ਵਿਚ ਘੱਟ ਵਾਧੇ ਦਾ ਮਤਲਬ ਇਹ ਨਹੀਂ ਹੈ ਕਿ ਕੀਮਤਾਂ ਘਟ ਰਹੀਆਂ ਹਨ ਬਲਕਿ ਇਸਦਾ ਮਤਲਬ ਹੈ ਕਿ ਉਨ੍ਹਾਂ ਦੀਆਂ ਕੀਮਤਾਂ ਪਹਿਲੇ ਨਾਲੋਂ ਘਟ ਵਧਣਗੀਆਂ।

"ਮੈਨੂੰ ਨਹੀਂ ਲਗਦਾ ਕਿ ਕਰਿਆਨੇ ਦੀਆਂ ਵਸਤੂਆਂ ਦੀਆਂ ਕੀਮਤਾਂ ਵਿੱਚ ਬਹੁਤ ਗਿਰਾਵਟ ਦੇਖਣ ਨੂੰ ਮਿਲੇਗੀ। ਸੀ ਪੀ ਆਈ ਦਰ ਵਿਚ ਗਿਰਾਵਟ ਦਾ ਮਤਲਬ ਇਨ੍ਹਾਂ ਹੀ ਹੈ ਕਿ ਕੀਮਤਾਂ ਵਿਚ ਪਿਛਲੇ ਸਾਲ ਜਿਨਾ ਵਾਧਾ ਸ਼ਾਇਦ ਨਾ ਹੋਵੇ," ਉਨ੍ਹਾਂ ਕਿਹਾ।

Share

1 min read

Published

By Ravdeep Singh, Ewa Staszewska

Source: SBS



Share this with family and friends


Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand
ਕੀ ਮਹਿੰਗਾਈ ਦਰ ਘਟਣ ਨਾਲ਼ ਖਾਣ-ਪੀਣ ਦੀਆਂ ਵਸਤੂਆਂ ਦੀ ਕੀਮਤ 'ਚ ਵੀ ਕਮੀ ਆ ਸਕਦੀ ਹੈ? | SBS Punjabi