Watch FIFA World Cup 2026™

LIVE, FREE and EXCLUSIVE

ਕੀ ਔਨਲਾਈਨ ਬੁਕਿੰਗ ਵੈੱਬਸਾਈਟਾਂ ਹੋਟਲਾਂ ਦੇ ਕਮਰੇ ਮਹਿੰਗੇ ਮਿਲਣ ਦਾ ਮੁੱਖ ਕਾਰਨ ਬਣਦੀਆਂ ਹਨ?

ਔਨਲਾਈਨ ਬੁਕਿੰਗ ਵੈੱਬਸਾਈਟਾਂ, ਜੋ ਗਾਹਕਾਂ ਨੂੰ ਸਸਤੀ ਹੋਟਲ ਰਿਹਾਇਸ਼ ਦਵਾਉਣ ਵਿੱਚ ਸਹਾਇਕ ਹੋਣ ਦਾ ਦਾਅਵਾ ਕਰਦੀਆਂ ਹਨ, ਉੱਚੀਆਂ ਦਰਾਂ ਵਸੂਲ ਕਰ ਰਹੇ ਕੁੱਝ ਹੋਟਲਾਂ ਨੂੰ ਤਰਜੀਹ ਦੇਂਦੀਆਂ ਜਾਪਦੀਆਂ ਹਨ। ਸਰਕਾਰ ਨੇ ਇਨ੍ਹਾਂ ਵੈੱਬਸਾਈਟਾਂ ਦੁਆਰਾ ਵਰਤੇ ਜਾ ਰਹੇ ਢੰਗ-ਤਰੀਕਿਆਂ ਉਤੇ ਚਿੰਤਾ ਜ਼ਾਹਰ ਕਰਦਿਆਂ ਇਸ ਸਮੱਸਿਆ ਦਾ ਢੁੱਕਵਾਂ ਹੱਲ ਲੱਭਣ ਉਤੇ ਕੰਮ ਕਰਨ ਦਾ ਇਸ਼ਾਰਾ ਦਿੱਤਾ ਹੈ।

Australians may be able to get a cheaper rate by calling up hotels directly rather than booking through third-party sites.

Australians may be able to get a cheaper rate by calling up hotels directly rather than booking through third-party sites. Source: Supplied / .

ਔਨਲਾਈਨ ਬੁਕਿੰਗ ਵੈੱਬਸਾਈਟਾਂ ਯਾਤਰੀਆਂ ਨੂੰ ਹੋਟਲ ਦੀਆਂ ਦਰਾਂ ਦੀ ਤੁਲਨਾ ਕਰਨ ਦੇ ਆਸਾਨ ਅਤੇ ਵਧੇਰੇ ਵਿਕਲਪ ਪ੍ਰਦਾਨ ਕਰਦੀਆਂ ਹਨ ਪਰ ਅਧਿਕਾਰੀਆਂ ਦਾ ਮਨਣਾ ਹੈ ਕਿ ਕੁਝ ਵੈੱਬਸਾਈਟਾਂ ਗਾਹਕਾਂ ਨੂੰ ਸਸਤਾ ਸੌਦਾ ਪ੍ਰਾਪਤ ਕਰਨ ਵਿੱਚ ਰੁਕਾਵਟਾਂ ਪੈਦਾ ਕਰ ਰਹੀਆਂ ਹਨ।

ਕੁਝ ਹੋਟਲਾਂ ਨੂੰ ਇਨ੍ਹਾਂ ਵੈੱਬਸਾਈਟਾਂ ਦੁਆਰਾ ਤਰਜੀਹ ਦਿੱਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਔਨਲਾਈਨ ਖੋਜ ਵਿੱਚ ਵੀ ਉਚ-ਦਰਜਾ ਦਿੱਤਾ ਜਾ ਰਿਹਾ ਹੈ।

ਬੁਕਿੰਗ ਸਾਈਟਾਂ ਅਤੇ ਹੋਟਲਾਂ ਨੂੰ ਸਿੱਧੀ ਕਾਲ ਕਰਕੇ ਪ੍ਰਾਪਤ ਕੀਮਤਾਂ ਦੀ ਤੁਲਨਾ ਵਿੱਚ ਅਕਸਰ ਇਹ ਵੇਖਣ ਵਿੱਚ ਆਇਆ ਹੈ ਕਿ ਔਨਲਾਈਨ ਬੁਕਿੰਗ ਵੈੱਬਸਾਈਟਾਂ ਵਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਕੀਮਤਾਂ ਜ਼ਿਆਦਾ ਮਹਿੰਗੀਆਂ ਹਨ।

ਜ਼ਿਆਦਾਤਰ ਆਸਟ੍ਰੇਲੀਅਨ ਲੋਕ ਇਸ ਗੱਲ ਤੋਂ ਅਣਜਾਣ ਹਨ ਕਿ ਹੋਟਲਾਂ ਨੂੰ ਸਿੱਧੀ ਕਾਲ ਕਰਕੇ ਸਸਤੀ ਹੋਟਲ ਰਿਹਾਇਸ਼ ਪ੍ਰਾਪਤ ਕੀਤੀ ਜਾ ਸਕਦੀ ਹੈ।

ਅਸਿਸਟੈਂਟ ਕੰਪੀਟੀਸ਼ਨ ਮਨਿਸਟਰ ਐਂਡਰਿਊ ਲੇ ਨੇ ਵੀ ਹੋਟਲ ਮਾਲਕਾਂ ਕੋਲੋਂ ਇਨ੍ਹਾਂ ਵੈੱਬਸਾਈਟਾਂ ਦੁਆਰਾ ਵਸੂਲ ਕੀਤੀਆਂ ਜਾ ਰਹੀਆਂ ਮੋਟੀਆਂ ਫੀਸਾਂ 'ਤੇ ਚਿੰਤਾ ਜਤਾਈ ਹੈ ਅਤੇ ਕਿਹਾ ਕਿ ਫੈਡਰਲ ਸਰਕਾਰ ਰਿਹਾਇਸ਼ੀ ਬੁਕਿੰਗ ਮਾਰਕੀਟ ਵਿੱਚ ਮੁਕਾਬਲੇ ਨੂੰ ਉਤਸ਼ਾਹਿਤ ਕਰਨ ਲਈ ਵਿਕਲਪਾਂ ਦੀ ਪੜਚੋਲ ਕਰ ਰਹੀ ਹੈ।

ਫੈਡਰਲ ਕੋਰਟ ਨੇ 2020 ਵਿੱਚ ਔਨਲਾਈਨ ਬੁਕਿੰਗ ਵੈਬਸਾਈਟ 'ਟ੍ਰਿਵਾਗੋ' ਨੂੰ ਹੋਟਲ ਦੇ ਕਮਰੇ ਦੀ ਦਰ ਨੂੰ ਲੈ ਕੇ ਖਪਤਕਾਰਾਂ ਨੂੰ ਗੁੰਮਰਾਹ ਕਰਨ ਲਈ 44.7 ਮਿਲੀਅਨ ਡਾਲਰ ਦਾ ਜੁਰਮਾਨਾ ਕੀਤਾ ਸੀ।

ਫਲਾਈਟ ਸੈਂਟਰ ਨੂੰ ਵੀ 2018 ਵਿੱਚ ਤਿੰਨ ਅੰਤਰਰਾਸ਼ਟਰੀ ਏਅਰਲਾਈਨਾਂ ਨਾਲ 'ਕੀਮਤ-ਫਿਕਸਿੰਗ' ਸਮਝੌਤੇ ਕਰਨ ਲਈ 12.5 ਮਿਲੀਅਨ ਡਾਲਰ ਦਾ ਜੁਰਮਾਨਾ ਅਦਾ ਕਰਨਾ ਪਿਆ ਸੀ।

Read this story in English for more details - via SBS News


2 min read

Published

Updated

By Ravdeep Singh

Source: SBS


Share this with family and friends


Follow SBS Punjabi

Download our apps

Watch on SBS

Punjabi News

Watch now