SKIP TO MAIN CONTENT

ਵੌਇਸ ਰੈਫਰੈਂਡਮ ਵਿੱਚ ਵੋਟ ਪਾਉਣ ਸਬੰਧੀ ਅਹਿਮ ਜਾਣਕਾਰੀ

ਇੰਡੀਜੀਨਸ 'ਵੌਇਸ ਟੂ ਪਾਰਲੀਮੈਂਟ' ਰਾਏਸ਼ੁਮਾਰੀ ਹੁਣ ਅਧਿਕਾਰਤ ਤੌਰ 'ਤੇ 14 ਅਕਤੂਬਰ ਨੂੰ ਹੋਣ ਜਾ ਰਹੀ ਹੈ ਪਰ ਇਸ ਨੂੰ ਲੈਕੇ ਬਹੁਤ ਸਾਰੇ ਲੋਕਾਂ ਦੇ ਮਨ ਵਿਚ ਕਈ ਸਵਾਲ ਹਨ।

A dog watches on as three people vote in cardboard voting booths, with backs turned
Voting in the Voice to Parliament Referendum is compulsory for all Australians. The vote will be held on October 14 but early voting will be possible. Source: AAP / James Gourley

1 min read

Published

By Ravdeep Singh, Madeleine Wedesweiler

Source: SBS


Skip to article content

18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਸਾਰੇ ਯੋਗ ਆਸਟ੍ਰੇਲੀਅਨ ਨਾਗਰਿਕਾਂ ਨੂੰ ਇਸ ਰੈਫਰੈਂਡਮ ਵਿਚ ਵੋਟ ਪਾਉਣੀ ਲਾਜ਼ਮੀ ਹੈ।

ਵੋਟਿੰਗ ਵਾਲੇ ਦਿਨ ਤੁਸੀਂ ਆਪਣੇ ਨੇੜਲੇ ਪੋਲਿੰਗ ਸਥਾਨ, ਜੋ ਕਿ ਆਮ ਤੌਰ 'ਤੇ ਸਥਾਨਕ ਸਕੂਲ, ਗਿਰਜਾ ਘਰ ਅਤੇ ਕਮਿਊਨਿਟੀ ਹਾਲ ਜਾਂ ਜਨਤਕ ਇਮਾਰਤਾਂ ਵਿਚ ਸਥਾਪਤ ਕੀਤੇ ਜਾਂਦੇ ਹਨ, ਵਿੱਚ ਜਾ ਕੇ ਆਪਣੀ ਵੋਟ ਪਾ ਸਕਦੇ ਹੋ। ਵੋਟ ਪਾਉਣ ਲਈ ਇਨ੍ਹਾਂ ਕੇਂਦਰਾਂ ਦੀ ਜਾਣਕਾਰੀ ਏ ਈ ਸੀ ਦੀ ਵੈੱਬਸਾਈਟ 'ਤੇ ਉਪਲਬਧ ਕੀਤੀ ਜਾਵੇਗੀ।

ਰੈਫਰੈਂਡਮ ਵਿੱਚ ਵੋਟ ਪਾਉਣ ਲਈ ਤੁਸੀਂ ਆਪਣੀ ਵੋਟ ਡਾਕ ਰਾਹੀਂ ਵੀ ਭੇਜ ਸਕਦੇ ਹੋ। ਇਸ ਤੋਂ ਇਲਾਵਾ ਤੁਸੀ ਆਪਣੀ ਵੋਟ ਵੋਟਿੰਗ ਦੇ ਦਿਨ ਤੋਂ ਪਹਿਲਾਂ ਵੀ ਪਾ ਸਕੋਗੇ।

ਦੂਰ-ਦੁਰਾਡੇ ਇਲਾਕਿਆਂ ਦੇ ਵਸਨੀਕਾਂ ਲਈ ਵੋਟਿੰਗ ਸਭ ਤੋਂ ਪਹਿਲਾਂ 25 ਸਤੰਬਰ ਨੂੰ ਖੁੱਲ੍ਹ ਜਾਵੇਗੀ।

2 ਅਕਤੂਬਰ ਨੂੰ ਨੋਰਦਰਨ ਟੈਰੀਟਰੀ, ਵਿਕਟੋਰੀਆ ਅਤੇ ਪੱਛਮੀ ਆਸਟ੍ਰੇਲੀਆ ਵਿੱਚ ਅਰਲੀ ਵੋਟਿੰਗ ਸ਼ੁਰੂ ਹੋਵੇਗੀ। ਨਿਊ ਸਾਊਥ ਵੇਲਜ਼, ਸਾਊਥ ਆਸਟ੍ਰੇਲੀਆ, ਏ ਸੀ ਟੀ ਅਤੇ ਕੁਈਨਸਲੈਂਡ ਵਿੱਚ ਇਸ ਤੋਂ ਅਗਲੇ ਦਿਨ ਸ਼ੁਰੂ ਹੋਵੇਗੀ।


Follow SBS Punjabi

Download our apps

Watch on SBS

Punjabi News

Stream now