SKIP TO MAIN CONTENT

ਪਾਕਿਸਤਾਨ ਵਿੱਚ ਲੱਖਾਂ ਲੋਕ ਭਾਰੀ ਮੀਂਹ ਅਤੇ ਹੜਾਂ ਤੋਂ ਪ੍ਰਭਾਵਿਤ, ਰਾਹਤ ਅਤੇ ਬਚਾਅ ਕਾਰਜ ਜਾਰੀ

ਹੜਾਂ ਕਾਰਣ ਪਾਕਿਸਤਾਨ ਦਾ ਇੱਕ ਤਿਹਾਈ ਹਿੱਸਾ ਪਾਣੀ ਵਿੱਚ ਡੁੱਬਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਇਨ੍ਹਾਂ ਹਲਾਤਾਂ ਨਾਲ਼ 33 ਮਿਲੀਅਨ ਲੋਕ ਪ੍ਰਭਾਵਿਤ ਹੋਏ ਹਨ ਅਤੇ ਤਕਰੀਬਨ 10 ਲੱਖ ਘਰ ਤਬਾਹ ਹੋ ਗਏ ਹਨ ਤੇ ਲਗਭਗ 200,000 ਲੋਕ ਬੇਘਰ ਹੋ ਗਏ ਹਨ।

Displaced people wait to receive relief food in a flood-hit area following heavy monsoon rains that have left thousands without homes or food.
Displaced people wait to receive relief food in a flood-hit area following heavy monsoon rains that have left thousands without homes or food. Source: Getty / AFP / Shahid Saeed Mirza Credit: .

1 min read

Published

Updated

By Rayane Tamer, Ravdeep Singh

Source: SBS


Skip to article content

ਪਾਕਿਸਤਾਨ ਵਿੱਚ ਹੜਾਂ ਕਾਰਨ 1,100 ਤੋਂ ਵੱਧ ਲੋਕ ਹੁਣ ਤਕ ਆਪਣੀ ਜਾਨ ਗੁਆ ਚੁੱਕੇ ਹਨ ਜਿਸ ਵਿੱਚ ਬੱਚਿਆਂ ਦੀ ਗਿਣਤੀ 348 ਦਸੀ ਜਾ ਰਹੀ ਹੈ।

ਪ੍ਰਭਾਵਿਤ ਲੋਕਾਂ ਨੂੰ ਭੋਜਨ, ਪਾਣੀ ਅਤੇ ਸਹਾਇਤਾ ਦੀ ਇਸ ਵਕ਼ਤ ਸਖ਼ਤ ਲੋੜ ਹੈ। ਟੈਂਟ, ਪੈਕਡ ਭੋਜਨ, ਪਾਣੀ ਦੀਆਂ ਬੋਤਲਾਂ, ਕੰਬਲ, ਦਵਾਈਆਂ, ਚਾਦਰਾਂ ਅਤੇ ਗਦਿਆਂ ਨੂੰ ਲੋੜ ਦੀਆਂ ਸਭ ਤੋਂ ਅਹਿਮ ਵਸਤਾਂ ਦਸਿਆ ਜਾ ਰਿਹਾ ਹੈ।

ਪਾਕਿਸਤਾਨ ਐਸੋਸੀਏਸ਼ਨ ਆਫ਼ ਆਸਟ੍ਰੇਲੀਆ ਅਤੇ ਕ੍ਰੇਸੈਂਟ ਰਿਲੀਫ਼ ਆਸਟ੍ਰੇਲੀਆ ਵਰਗੇ ਸਮੂਹ ਪੀੜਤ ਲੋਕਾਂ ਦੀ ਸਹਾਇਤਾ ਕਰਨ ਵਿੱਚ ਇਸ ਵੇਲ਼ੇ ਸਰਗਰਮ ਹਨ।

ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਵੀ ਐਲਾਨ ਕੀਤਾ ਹੈ ਕਿ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਇੰਗਲੈਂਡ ਵਿਰੁਧ ਕਰਾਚੀ ਵਿੱਚ ਖੇਡੇ ਜਾਣ ਵਾਲ਼ੇ ਅੰਤਰਾਸ਼ਟਰੀ ਟੀ-20 ਕ੍ਰਿਕਟ ਮੈਚ ਦੀ ਗੇਟ ਫੀਸ ਵੀ ਪ੍ਰਧਾਨ ਮੰਤਰੀ ਹੜ੍ਹ ਰਾਹਤ ਫੰਡ ਵਿੱਚ ਦਾਨ ਕੀਤੀ ਜਾਵੇਗੀ।

ਪੀਸੀਬੀ ਦੇ ਚੇਅਰਮੈਨ ਰਮੀਜ਼ ਰਾਜਾ ਨੇ ਕਿਹਾ ਕਿ, "ਦਰਸ਼ਕਾਂ ਨੂੰ ਵੱਡੀ ਗਿਣਤੀ ਵਿੱਚ ਪਹਿਲੇ ਟੀ-20 ਲਈ ਟਿਕਟਾਂ ਖਰੀਦ ਕੇ ਇਸ ਪਹਿਲਕਦਮੀ ਵਿੱਚ ਹਿੱਸਾ ਲੈਣਾ ਚਾਹਿਦਾ ਹੈ ਤਾਂ ਕਿ ਪ੍ਰਭਾਵਿਤ ਲੋਕਾਂ ਲਈ ਵੱਧ ਤੋਂ ਵੱਧ ਰਕਮ ਕੱਠੀ ਕੀਤੀ ਜਾ ਸਕੇ।"


Follow SBS Punjabi

Download our apps

Watch on SBS

Punjabi News

Stream now