SKIP TO MAIN CONTENT

ਕੁਈਨਜ਼ਲੈਂਡ ਵਿੱਚ ਡਰਾਈਵਰ ਲਾਇਸੈਂਸ 'ਰੀਨਿਊ' ਹੋਣ ਸਮੇਂ ਪਾਸ ਕਰਨਾ ਪੈ ਸਕਦਾ ਹੈ ਇੱਕ ਨਵਾਂ ਇਮਤਿਹਾਨ

ਸੜਕ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਸਰਕਾਰ ਵਲੋਂ ਸੋਚੇ ਜਾ ਰਹੇ ਕਈ ਨਵੇਂ ਵਿਕਲਪਾਂ ਵਿੱਚ ਡਰਾਈਵਰ ਲਾਇਸੈਂਸ 'ਰੀਨਿਊ' ਹੋਣ ਸਮੇਂ ਇਕ ਨਵੇਂ "ਰਿਫਰੈਸ਼ਰ ਕੋਰਸ" ਦੇ ਨਾਲ ਸੜਕ ਨਿਯਮਾਂ ਵਿੱਚ ਆਈਆਂ ਨਵੀਆਂ ਤਬਦੀਲੀਆਂ ਨੂੰ ਪਰਖਣ ਲਈ ਨਵੇਂ ਇਮਤਿਹਾਨ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ।

The Queensland government is considering implementing a "refresher course" for drivers renewing their licences to strengthen road safety measures.
The Queensland government is considering implementing a "refresher course" for drivers renewing their licences to strengthen road safety measures. Source: AAP / Darren England

1 min read

Published

By Ravdeep Singh

Source: SBS


Skip to article content

ਆਪਣੇ ਡਰਾਈਵਰ ਲਾਇਸੈਂਸਾਂ ਦਾ ਨਵੀਨੀਕਰਨ ਕਰਨ ਵਾਲੇ ਡ੍ਰਾਈਵਰਾਂ ਦੀ ਸੜਕ ਨਿਯਮਾਂ ਦੇ ਗਿਆਨ ਲਈ ਮੁੜ ਜਾਂਚ ਕੀਤੀ ਜਾ ਸਕਦੀ ਹੈ। ਕੁਈਨਜ਼ਲੈਂਡ ਸਰਕਾਰ ਵਲੋਂ ਇਹ ਬਦਲਾਵ ਲਿਆਉਣ ਦਾ ਮੁੱਖ ਉਦੇਸ਼ ਰਾਜ ਭਰ ਵਿੱਚ ਸੜਕ ਸੁਰੱਖਿਆ ਕਾਨੂੰਨਾਂ ਨੂੰ ਮਜ਼ਬੂਤ ਕਰਨਾ ਦੱਸਿਆ ਗਿਆ ਹੈ।

ਟਰਾਂਸਪੋਰਟ ਮੰਤਰੀ ਮਾਰਕ ਬੇਲੀ ਦਾ ਕਹਿਣਾ ਹੈ ਕਿ ਸਰਕਾਰ ਇਹ ਸੁਨਿਸ਼ਚਿਤ ਕਰਨਾ ਚਾਹੁੰਦੀ ਹੈ ਕਿ ਸੜਕ ਨਿਯਮਾਂ ਵਿੱਚ ਆ ਰਹੀਆਂ ਨਵੀਆਂ ਤਬਦੀਲੀਆਂ ਤੋਂ ਡਰਾਈਵਰ ਵਾਕਿਫ਼ ਹਨ ਅਤੇ ਇਸ ਮੰਤਵ ਨੂੰ ਪੂਰਾ ਕਰਨ ਲਈ ਉਹ ਇੱਕ "ਰਿਫਰੈਸ਼ਰ ਕੋਰਸ" ਲਾਗੂ ਕਰਨ ਸਮੇਤ ਕਈ ਨਵੇਂ ਉਪਾਵਾਂ 'ਤੇ ਵਿਚਾਰ ਕਰ ਰਹੇ ਹੈ।

ਉਨ੍ਹਾਂ ਨੇ ਏ ਬੀ ਸੀ ਰੇਡੀਓ ਬ੍ਰਿਸਬੇਨ ਨੂੰ ਦੱਸਿਆ ਕਿ,"ਪੰਜ ਸਾਲ ਪਹਿਲਾਂ ਲਏ ਲਾਇਸੈਂਸ ਅਤੇ ਇਸਨੂੰ ਨਵਿਆਉਣ ਦੇ ਵਿੱਚਕਾਰ ਸੜਕ ਨਿਯਮਾਂ ਵਿੱਚ ਅਕਸਰ ਬਹੁਤ ਸਾਰੇ ਬਦਲਾਅ ਹੋਏ ਹੁੰਦੇ ਹਨ, ਜਿਸ ਬਾਰੇ ਸਾਰੇ ਡਰਾਈਵਰਾਂ ਨੂੰ ਲਾਜ਼ਮੀ ਪਤਾ ਹੋਣਾ ਚਾਹੀਦਾ ਹੈ ਅਤੇ ਇਸ ਲਈ ਇਸ ਦੀ ਅਜ਼ਮਾਇਸ਼ ਹੋਣੀ ਵੀ ਜ਼ਰੂਰੀ ਹੈ।"

ਸ੍ਰੀ ਬੇਲੀ ਨੇ ਕਿਹਾ ਕਿ ਇਨ੍ਹਾਂ ਨਵੇਂ ਨਿਯਮਾਂ ਦੇ ਬਦਲਾਵਾਂ ਦੀ ਅਜ਼ਮਾਇਸ਼ ਕਰਨ ਲਈ ਔਨਲਾਈਨ ਇਮਤਿਹਾਨ ਤੋਂ ਇਲਾਵਾ ਕਈ ਹੋਰ ਵਿਕਲਪਾਂ ਤੇ ਵਿਚਾਰ ਕੀਤਾ ਜਾ ਰਿਹਾ ਹੈ।

ਸਰਕਾਰ ਇਸ ਬਾਰੇ ਭਾਈਚਾਰੇ ਤੋਂ ਫੀਡਬੈਕ ਲੈਣ ਬਾਰੇ ਵੀ ਵਿਚਾਰ ਕਰ ਰਹੀ ਹੈ।


Follow SBS Punjabi

Download our apps

Watch on SBS

Punjabi News

Stream now