SKIP TO MAIN CONTENT

ਇਸ ਰਾਜ ਦੇ ਸਕੂਲਾਂ ਵਿੱਚ ਅਗਲੇ ਸਾਲ ਸਮਾਂ-ਸਾਰਣੀ 'ਚ ਵੇਖਣ ਨੂੰ ਮਿਲੇਗੀ ਵਧੇਰੇ ਨਰਮੀ

ਇੱਕ ਨਵੇਂ ਨੀਤੀ ਬਦਲਾਵ ਅਧੀਨ ਕੁਈਨਜ਼ਲੈਂਡ ਵਿੱਚ ਪਬਲਿਕ ਸਕੂਲਾਂ ਦੀ ਬੱਝਵੀਂ ਸਮੇਂ-ਸਾਰਣੀ 'ਚ ਵਧੇਰੇ ਲਚਕ ਵੇਖਣ ਨੂੰ ਮਿਲੇਗੀ ਜਿਸ ਅਧੀਨ ਬੱਚੇ ਸਕੂਲ ਵਿੱਚ ਘੱਟ ਸਮਾਂ ਬਿਤਾ ਸਕਦੇ ਹਨ। ਪਰ ਸਿੱਖਿਆ ਮੰਤਰੀ ਨੇ ਨਾਲ਼ ਇਹ ਵੀ ਕਿਹਾ ਹੈ ਕਿ ਉਨ੍ਹਾਂ ਦਾ ਇਸ ਨੂੰ ਚਾਰ ਦਿਨਾਂ ਦਾ ਸਕੂਲੀ ਹਫ਼ਤਾ ਬਣਾਉਣ ਦਾ ਮੰਤਵ ਨਹੀਂ ਹੈ।

The playground of a primary school with a snail in chalk on the ground.
The education minister said four-day weeks would be particularly possible for schools in regional and remote areas. Source: Getty / Romney Ashton/iStockphoto

1 min read

Published

By Ravdeep Singh

Source: SBS


Skip to article content

ਕੁਈਨਜ਼ਲੈਂਡ ਦੇ ਵਿਦਿਆਰਥੀਆਂ ਲਈ ਅਗਲੇ ਸਾਲ ਸਕੂਲ ਸਿੱਖਿਆ ਨੀਤੀ ਦੇ ਤਹਿਤ ਵੱਡੇ ਬਦਲਾਵ ਆ ਸਕਦੇ ਹਨ ਜੋ ਵਿਦਿਆਰਥੀਆਂ ਨੂੰ ਸਕੂਲ ਵਿੱਚ ਬਿਤਾਏ ਜਾ ਰਹੇ ਸਮੇਂ ਵਿੱਚ ਵਧੇਰੇ ਲਚਕ ਪ੍ਰਦਾਨ ਕਰ ਸਕਦੇ ਹਨ।

ਪਰ ਸਿੱਖਿਆ ਮੰਤਰੀ ਗ੍ਰੇਸ ਦਾ ਕਹਿਣਾ ਹੈ ਕਿ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਰਾਜ ਦੇ ਸਕੂਲ ਹਫ਼ਤੇ ਵਿਚ ਪੰਜ ਦਿਨ ਖੁੱਲਣਗੇ। ਉਨ੍ਹਾਂ ਕਿਹਾ ਕਿ ਕੇਵਲ ਖੇਤਰੀ ਅਤੇ ਦੂਰ-ਦੁਰਾਡੇ ਦੇ ਖੇਤਰਾਂ ਵਿਚ ਪੈਂਦੇ ਸਕੂਲਾਂ ਲਈ ਚਾਰ ਦਿਨਾਂ ਦੇ ਹਫ਼ਤੇ ਦੇ ਵਿਕਲਪ ਦੀ ਸੰਭਾਵਨਾ ਹੋ ਸਕਦੀ ਹੈ।

ਰਾਜ ਭਰ ਦੇ ਪਬਲਿਕ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ 2024 ਵਿਚ ਘੰਟਿਆਂ ਨੂੰ ਬਦਲਣ ਸਬੰਧੀ ਨੀਤੀਆਂ ਬਾਰੇ ਜਾਣਕਾਰੀ ਭੇਜ ਦਿਤੀ ਗਈ ਹੈ।

ਰਾਜ ਦੇ ਸਰਕਾਰੀ ਪ੍ਰਾਇਮਰੀ ਅਤੇ ਹਾਈ ਸਕੂਲਾਂ ਵਿੱਚ ਇਹ ਨੀਤੀਆਂ ਅਗਲੇ ਸਾਲ ਤੋਂ ਲਾਗੂ ਕਰ ਦਿੱਤੀਆਂ ਜਾਣਗੀਆਂ।


Follow SBS Punjabi

Download our apps

Watch on SBS

Punjabi News

Stream now