SKIP TO MAIN CONTENT

ਸ਼ਰਨਾਰਥੀ ਕਾਮਿਆਂ ਨੂੰ ਕੰਮ ਲੱਭਣ ਵਿੱਚ ਸਹਾਇਤਾ ਕਰ ਰਹੀ ਸੰਸਥਾ ਲਈ ਸਰਕਾਰ ਵਲੋਂ ਵੱਡੀ ਫੰਡਿੰਗ ਦਾ ਐਲਾਨ

'ਕਮਿਊਨਿਟੀ ਕਾਰਪੋਰੇਟ' ਨਾਮਕ ਸੰਸਥਾ ਜੋ ਆਸਟ੍ਰੇਲੀਆ ਵਿਚ ਕੰਮ ਦੀ ਭਾਲ ਕਰ ਰਹੇ ਸ਼ਰਨਾਰਥੀਆਂ ਨੂੰ ਰੁਜ਼ਗਾਰ ਪ੍ਰਾਪਤ ਕਰਨ ਵਿੱਚ ਸਹਾਇਤਾ ਕਰਦੀ ਹੈ ਨੂੰ ਸਰਕਾਰ ਵਲੋਂ 1.5 ਮਿਲੀਅਨ ਡਾਲਰ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਹੈ।

The program run by Community Corporate helps refugees find long-lasting jobs.
The program run by Community Corporate helps refugees find long-lasting jobs. Source: SBS / .

1 min read

Published

Updated

By Ravdeep Singh, Finn McHugh

Source: SBS


Skip to article content

ਇਮੀਗ੍ਰੇਸ਼ਨ ਮੰਤਰੀ ਐਂਡਰਿਊ ਜਾਈਲਸ ਨੇ 'ਕਮਿਊਨਿਟੀ ਕਾਰਪੋਰੇਟ' ਸੰਸਥਾ, ਜੋ ਆਸਟ੍ਰੇਲੀਆ ਵਿੱਚ ਨਵੇਂ ਆਉਣ ਵਾਲੇ ਸ਼ਰਨਾਰਥੀਆਂ ਲਈ ਨੌਕਰੀਆਂ ਲੱਭਣ ਵਿਚ ਮਦਦ ਕਰਦੀ ਹੈ, ਲਈ 1.5 ਮਿਲੀਅਨ ਡਾਲਰ ਦੇ ਵਿੱਤੀ ਪੈਕੇਜ ਦਾ ਐਲਾਨ ਕੀਤਾ ਹੈ।

ਇਹ ਸੰਸਥਾ ਸ਼ਰਨਾਰਥੀਆਂ ਨੂੰ ਕਾਰਪੋਰੇਟ ਅਤੇ ਜਨਤਕ ਖੇਤਰਾਂ ਨਾਲ ਜੋੜਨ ਵਿੱਚ ਮੁਹਾਰਤ ਰੱਖਦੀ ਹੈ।

ਸਰਕਾਰ ਨੇ ਕਿਹਾ ਕਿ ਇਸ ਨਵੀਂ ਫੰਡਿੰਗ ਨਾਲ਼ ਲਗਭਗ 400 ਵਾਧੂ ਸ਼ਰਨਾਰਥੀਆਂ ਨੂੰ ਲਾਭ ਪਹੁੰਚੇਗਾ।

ਸੈਟਲਮੈਂਟ ਸਰਵਿਸਿਜ਼ ਇੰਟਰਨੈਸ਼ਨਲ, ਜੋ ਕਿ ਇਕ ਗੈਰ-ਮੁਨਾਫ਼ਾ ਸੰਸਥਾ ਹੈ, ਦੀ ਇੱਕ ਰਿਪੋਰਟ ਵਿੱਚ ਇਹ ਆਖਿਆ ਗਿਆ ਹੈ ਕਿ ਜੇਕਰ ਸਰਕਾਰ ਪ੍ਰਵਾਸੀਆਂ ਅਤੇ ਸ਼ਰਨਾਰਥੀਆਂ ਦੇ ਹੁਨਰ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਉਤਸ਼ਾਹਿਤ ਕਰਦੀ ਹੈ ਤਾਂ ਆਸਟ੍ਰੇਲੀਅਨ ਅਰਥ ਵਿਵਸਥਾ ਨੂੰ 1 ਬਿਲੀਅਨ ਡਾਲਰ ਤੱਕ ਦਾ ਫਾਇਦਾ ਹੋ ਸਕਦਾ ਹੈ।


Follow SBS Punjabi

Download our apps

Watch on SBS

Punjabi News

Stream now