SKIP TO MAIN CONTENT

ਕਰਜ਼ਦਾਰਾਂ ਲਈ ਰਾਹਤ, ਰਿਜ਼ਰਵ ਬੈਂਕ ਵਲੋਂ ਵਿਆਜ ਦਰਾਂ ਵਿੱਚ ਵਾਧਾ ਨਾ ਕਰਨ ਦਾ ਫ਼ੈਸਲਾ

ਆਸਟ੍ਰੇਲੀਆ ਦੇ ਕੇਂਦਰੀ ਬੈਂਕ ਨੇ ਲਗਾਤਾਰ ਤੀਜੇ ਮਹੀਨੇ ਵੀ ਵਿਆਜ ਦਰਾਂ ਵਿੱਚ ਵਾਧਾ ਨਾ ਕਰਨ ਦਾ ਫੈਸਲਾ ਕੀਤਾ ਹੈ ਜਿਸ ਦਾ ਲੋਕਾਂ ਵਲੋਂ ਸਵਾਗਤ ਕੀਤਾ ਗਿਆ ਹੈ।

The Reserve Bank has decided to keep interest rates on hold at 4.1 per cent for the third consecutive month.
The Reserve Bank has decided to keep interest rates on hold at 4.1 per cent for the third consecutive month. Credit: Bianca De Marchi

2 min read

Published

By Ravdeep Singh, Madeleine Wedesweiler

Source: SBS


Skip to article content

ਰਿਜ਼ਰਵ ਬੈਂਕ ਨੇ ਲਗਾਤਾਰ ਤੀਜੇ ਮਹੀਨੇ ਵਿਆਜ ਦਰਾਂ ਨੂੰ 4.1 ਫੀਸਦੀ 'ਤੇ ਕਾਇਮ ਰੱਖਣ ਦਾ ਫੈਸਲਾ ਕੀਤਾ ਹੈ ਜਿਸ ਨਾਲ਼ ਕਰਜ਼ਦਾਰਾਂ ਨੂੰ ਥੋੜੀ ਰਾਹਤ ਮਿਲ਼ੀ ਹੈ।

ਪਰ ਬੈਂਕ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਮਹਿੰਗਾਈ ਦਰ ਅਜੇ ਵੀ ਮਿੱਥੇ ਟੀਚੇ ਨਾਲੋਂ ਬਹੁਤ ਜ਼ਿਆਦਾ ਹੈ ਅਤੇ ਇਹ ਅੰਦਾਜ਼ਾ ਹੈ ਕਿ ਇਹ ਦਰ ਅਜੇ ਕੁਝ ਸਮੇਂ ਲਈ ਇਸ ਤਰ੍ਹਾਂ ਹੀ ਸਿਖਰ ਤੇ ਰਹੇਗੀ ਜਿਸ ਦੇ ਚਲਦਿਆਂ ਆਉਣ ਵਾਲੇ ਮਹੀਨਿਆਂ ਵਿੱਚ ਵਿਆਜ ਦਰਾਂ ਵਿੱਚ ਹੋਰ ਵਾਧੇ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਕਈ ਮਾਹਰਾਂ ਵਲੋਂ ਇਹ ਭਵਿੱਖਬਾਣੀ ਕੀਤੀ ਜਾ ਰਹੀ ਸੀ ਕਿ ਮਹਿੰਗਾਈ ਦਰ ਦੇ ਅੰਕੜਿਆਂ ਵਿੱਚ ਆਈ ਨਰਮੀ ਦੇ ਕਾਰਨ ਵਿਆਜ ਦਰਾਂ ਵਿੱਚ ਵਾਧਾ ਨਾ ਹੋਣ ਦੀ ਜ਼ਿਆਦਾ ਸੰਭਾਵਨਾ ਹੈ।

ਰਿਜ਼ਰਵ ਬੈਂਕ ਵਲੋਂ ਮਈ 2022 ਤੋਂ ਵਿਆਜ ਦਰਾਂ ਵਿੱਚ ਲਗਾਤਾਰ ਵਾਧਾ ਕਰ ਕੇ ਮਹਿੰਗਾਈ ਦਰ ਤੇ ਤਾਂ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਸ ਨਾਲ਼ ਜੁੜੀਆਂ ਲੋਕਾਂ ਦੀਆਂ ਦਰਪੇਸ਼ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ।

ਰਿਜ਼ਰਵ ਬੈਂਕ ਮਹਿੰਗਾਈ ਦਰ ਨੂੰ 2-3 ਪ੍ਰਤੀਸ਼ਤ ਦੇ ਵਿਚਕਾਰ ਦੇਖਣਾ ਚਾਹੁੰਦਾ ਹੈ ਪਰ ਉਹ ਇਸ ਗੱਲ ਨੂੰ ਵੀ ਮੰਨਦਾ ਹੈ ਕਿ ਇਹ ਦਰ 2025 ਦੇ ਅਖੀਰ ਤੱਕ ਪ੍ਰਾਪਤ ਕਰਨਾ ਨਾਮੁਮਕਿਨ ਹੈ ਜਿਸ ਲਈ ਵਿਆਜ ਦਰਾਂ ਵਿੱਚ ਹੋਰ ਵਾਧੇ ਦੇਖਣ ਨੂੰ ਮਿਲ਼ ਸਕਦੇ ਹਨ।


Follow SBS Punjabi

Download our apps

Watch on SBS

Punjabi News

Stream now