SKIP TO MAIN CONTENT

ਬੱਸ ਦੁਰਘਟਨਾਵਾਂ ਤੋਂ ਬਾਅਦ ਨਿਊ ਸਾਊਥ ਵੇਲਜ਼ ਵਿੱਚ ਸੀਟਬੈਲਟ ਕਾਨੂੰਨਾਂ ਦੀ ਹੋਵੇਗੀ ਮੁੜ ਸਮੀਖਿਆ

ਪਿਛਲੇ ਦਿਨੀਂ ਹੰਟਰ ਵੈਲੀ ਵਾਈਨ ਖੇਤਰ ਦੇ ਬੱਸ ਹਾਦਸੇ ਵਿੱਚ 10 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਹੋਰ ਜ਼ਖਮੀ ਹੋ ਗਏ ਸਨ, ਇਸ ਤੋਂ ਬਾਅਦ ਨਿਊ ਸਾਊਥ ਵੇਲਜ਼ ਵਿੱਚ ਬੱਸਾਂ ਦੇ ਸੀਟਬੈਲਟ ਕਾਨੂੰਨਾਂ ਵਿੱਚ ਬਦਲਾਵ ਲਿਆਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ।

A man poulls a seatbelt across his lap and plugs it in.
Seatbelt laws are in the spotlight following a deadly bus crash in NSW's Hunter Valley. Source: AAP / Haydn West/PA/Alamy

2 min read

Published

By Ravdeep Singh, Madeleine Wedesweiler

Source: SBS


Skip to article content

ਨਿਊ ਸਾਊਥ ਵੇਲਜ਼ ਰਾਜ ਦੇ ਕਾਨੂੰਨਾ ਤਹਿਤ ਬੱਸ ਡਰਾਈਵਰ ਦੀ ਯਾਤਰੀਆਂ ਨੂੰ ਸੀਟ ਬੈਲਟ ਪਹਿਨਣ ਲਈ ਸੁਚੇਤ ਕਰਨ ਦੀ ਜ਼ਿਮੇਵਾਰੀ ਬਣਦੀ ਹੈ।

ਹੰਟਰ ਵੈਲੀ ਵਿੱਚ ਹੋਏ ਹਾਦਸੇ ਤੋਂ ਬਾਅਦ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਦੁਰਘਟਨਾ ਹੋਈ ਬੱਸ ਵਿਚ ਸੀਟ ਬੈਲਟਾਂ ਫਿੱਟ ਹੋਇਆਂ ਸਨ ਪਰ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਕਿ ਕੀ ਯਾਤਰੀਆਂ ਨੇ ਹਾਦਸੇ ਦੇ ਸਮੇਂ ਬੈਲਟਾਂ ਪਹਿਨੀਆਂ ਹੋਇਆ ਸਨ ਜਾਂ ਨਹੀਂ। ਹਾਦਸੇ ਦੀ ਜਾਂਚ ਅਜੇ ਮੁਕੱਮਲ ਨਹੀਂ ਹੋਈ ਹੈ।

ਨਿਊ ਸਾਊਥ ਵੇਲਜ਼ ਰਾਜ ਦੇ ਪ੍ਰੀਮੀਅਰ ਕ੍ਰਿਸ ਮਿਨਸ ਨੇ ਕਿਹਾ ਹੈ ਕਾਨੂੰਨੀ ਤੌਰ 'ਤੇ ਜੇ ਬੱਸ ਵਿਚ ਸੀਟਬੈਲਟ ਫਿੱਟ ਹੁੰਦੀ ਹੈ ਤਾਂ ਇਸ ਨੂੰ ਪਾਉਣਾ ਲਾਜ਼ਮੀ ਹੈ ਪਰ ਸ਼ਹਿਰ ਵਿਚ ਨਿਯਮਤ ਜਨਤਕ ਆਵਾਜਾਈ ਰੂਟਾਂ 'ਤੇ ਬੱਸਾਂ ਆਮ ਤੌਰ 'ਤੇ ਸੀਟਬੈਲਟ ਨਾਲ ਲੈਸ ਨਹੀਂ ਹੁੰਦੀਆਂ ਹਨ।

ਮਾਰਚ 2022 ਵਿੱਚ ਨਿਊ ਸਾਊਥ ਵੇਲਜ਼ ਸਰਕਾਰ ਨੇ ਕਿਹਾ ਕਿ ਰਾਜ ਵਿੱਚ ਪੇਂਡੂ ਅਤੇ ਖੇਤਰੀ ਬੱਸ ਕੰਟਰੈਕਟ 'ਤੇ ਸਾਰੀਆਂ ਸਮਰਪਿਤ ਸਕੂਲੀ ਬੱਸਾਂ ਵਿਚ ਸੀਟ ਬੈਲਟਾਂ ਫਿੱਟ ਹੋ ਚੁੱਕੀਆਂ ਹਨ।

ਮਈ ਵਿੱਚ ਆਇਨਸਬਰੀ ਵਿੱਚ ਐਕਸਫੋਰਡ ਪ੍ਰਾਇਮਰੀ ਸਕੂਲ ਦੇ 46 ਬੱਚਿਆਂ ਨੂੰ ਲੈ ਕੇ ਜਾ ਰਹੀ ਬੱਸ ਨਾਲ ਇੱਕ ਟਰੱਕ ਦੀ ਟੱਕਰ ਤੋਂ ਬਾਅਦ ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ ਵੀ ਕਿਹਾ ਹੈ ਕਿ ਸਰਕਾਰ ਬੱਸਾਂ ਵਿੱਚ ਸੀਟ ਬੈਲਟ ਲਾਜ਼ਮੀ ਕਰਨ ਬਾਰੇ ਵਿਚਾਰ ਕਰ ਰਹੀ ਹੈ।


Follow SBS Punjabi

Download our apps

Watch on SBS

Punjabi News

Stream now