ਭਾਵੇਂ ਆਸਟ੍ਰੇਲੀਆ ਵਿੱਚ COVID-19 ਲਾਗਾਂ ਦੀ ਗਿਣਤੀ ਪਹਿਲਾਂ ਨਾਲੋਂ ਵੱਧ ਰਹੀ ਹੈ ਪਰ ਲੋਕਾਂ ਨੂੰ ਕੋਵਿਡ ਹੋਣ ਦਾ ਖ਼ਤਰਾ ਪਹਿਲਾਂ ਨਾਲੋਂ ਘੱਟ ਹੈ।
ਰੈਪਿਡ ਐਂਟੀਜੇਨ ਟੈਸਟ ਸਭ ਤੋਂ ਸਹੀ ਨਤੀਜੇ ਉਦੋਂ ਪ੍ਰਦਾਨ ਕਰਦਾ ਹੈ ਜਦੋਂ ਵਾਇਰਸ ਕਰਕੇ ਤੁਹਾਡੀ ਸਾਹ ਪ੍ਰਣਾਲੀ ਪ੍ਰਭਾਵਿਤ ਹੋਈ ਹੋਵੇ ਜਾਂ ਫ਼ਲੂ ਵਰਗੇ ਲੱਛਣ ਹੋਣ।
ਰੈਪਿਡ ਐਂਟੀਜੇਨ ਟੈਸਟ ਪੀ ਸੀ ਆਰ ਟੈਸਟਾਂ ਵਾਂਗ ਸੰਵੇਦਨਸ਼ੀਲ ਨਹੀਂ ਹਨ ਇਸ ਕਰਕੇ ਜੇ ਕੋਈ ਰੈਪਿਡ ਐਂਟੀਜੇਨ ਟੈਸਟ ਨਾਲ਼ ਪੋਸਿਟਿਵ ਨਹੀਂ ਆਉਂਦਾ ਤਾਂ ਪੀ ਸੀ ਆਰ ਟੈਸਟ ਕਰਨ ਦਾ ਸੁਝਾਵ ਦਿੱਤਾ ਜਾ ਰਿਹਾ ਹੈ।
ਬੂਸਟਰ ਟੀਕਿਆਂ ਨਾਲ ਅਪਟੂਡੇਟ ਰਹਿਣਾ, ਉੱਚ-ਜੋਖਮ ਵਾਲੀਆਂ ਥਾਵਾਂ ਵਿੱਚ ਮਾਸਕ ਪਹਿਨਣਾ ਅਤੇ ਟੈਸਟ ਕਰਦੇ ਰਹਿਣਾ ਕੋਵਿਡ-19 ਤੋਂ ਬਚਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।