SKIP TO MAIN CONTENT

ਹੁਨਰਮੰਦ ਭਾਰਤੀ ਨਾਗਰਿਕਾਂ ਲਈ ਇੱਕ ਨਵੇਂ ਵੀਜ਼ੇ ਦਾ ਐਲਾਨ

ਇੱਕ ਨਵੀਂ ਵੀਜ਼ਾ ਸਕੀਮ ਅਧੀਨ 30 ਸਾਲ ਤੱਕ ਦੀ ਉਮਰ ਦੇ 3,000 ਭਾਰਤੀ ਗ੍ਰੈਜੂਏਟ ਅਤੇ ਪੇਸ਼ੇਵਰਾਂ ਨੂੰ ਦੋ ਸਾਲਾਂ ਲਈ ਆਸਟ੍ਰੇਲੀਆ ਦੇ ਕੁੱਝ ਖਾਸ ਖੇਤਰਾਂ ਵਿੱਚ ਰਹਿਣ ਅਤੇ ਕੰਮ ਕਰਨ ਲਈ ਇਜਾਜ਼ਤ ਦਿੱਤੀ ਜਾਵੇਗੀ।

An Australian passport
The government will establish new fast-track processing of passports to commence on 1 July 2024. Source: AAP / Dan Peled

1 min read

Published

By Ravdeep Singh, Rashida Yosufzai

Source: SBS


Skip to article content

ਇਸ ਨਵੀਂ ਸਕੀਮ ਦਾ ਨਾਮ ਮੋਬਿਲਿਟੀ ਅਰੇਂਜਮੈਂਟ ਫ਼ੋਰ ਟੇਲੇਂਟਿਡ ਅਰਲੀ-ਪ੍ਰੋਫੈਸ਼ਨਲਜ਼ (MATES) ਸਕੀਮ ਹੈ ਜੋ ਇਸ ਸਾਲ 1 ਨਵੰਬਰ ਤੋਂ ਸ਼ੁਰੂ ਕੀਤੀ ਜਾਵੇਗੀ।

ਇਸ ਸਕੀਮ ਦੀ ਅਰਜ਼ੀ ਫ਼ੀਸ 390 ਡਾਲਰ ਹੋਵੇਗੀ।

ਸਰਕਾਰ 2024 ਦੇ ਅਖੀਰ ਤੋਂ ਗਲੋਬਲ ਟੇਲੈਂਟ ਵੀਜ਼ਾ ਨੂੰ ਨਵੇਂ ਰਾਸ਼ਟਰੀ ਇਨੋਵੇਸ਼ਨ ਵੀਜ਼ੇ ਨਾਲ ਵੀ ਬਦਲ ਦੇਵੇਗੀ ਜਿਸ ਅਧੀਨ ਪ੍ਰਤਿਭਾਸ਼ਾਲੀ ਪ੍ਰਵਾਸੀਆਂ ਨੂੰ ਰਾਸ਼ਟਰੀ ਮਹੱਤਵ ਵਾਲੇ ਅਹਿਮ ਖੇਤਰਾਂ ਵਿੱਚ ਇੱਥੇ ਆਉਣ ਦਾ ਸੱਦਾ ਦਿੱਤਾ ਜਾਵੇਗਾ।

ਸਰਕਾਰ ਅਸਥਾਈ ਹੁਨਰ ਦੀ ਘਾਟ ਵਾਲੇ ਵੀਜ਼ੇ ਅਧੀਨ ਅਪਲਾਈ ਕਰਨ ਵਾਲਿਆਂ ਲਈ ਦੋ ਸਾਲ ਇੱਥੇ ਕੰਮ ਕਰਨ ਦੀ ਸ਼ਰਤ ਨੂੰ ਵੀ ਘਟਾ ਕੇ ਇੱਕ ਸਾਲ ਕਰਨ ਜਾ ਰਹੀ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਫੇਸਬੁੱਕ 

ਤੇ ਟਵਿੱਟਰ ਉੱਤੇ ਵੀ ਫਾਲੋ ਕਰੋ।


Follow SBS Punjabi

Download our apps

Watch on SBS

Punjabi News

Stream now