SKIP TO MAIN CONTENT

ਕੀ ਆਸਟ੍ਰੇਲੀਆ ਵਿੱਚ ਨੌਕਰੀ ਲੱਭਣਾ ਪਹਿਲਾਂ ਨਾਲੋਂ ਹੁੰਦਾ ਜਾ ਰਿਹਾ ਹੈ ਹੋਰ ਔਖਾ?

ਇੱਕ ਰਿਪੋਰਟ ਮੁਤਾਬਕ ਯੋਗਤਾਵਾਂ ਦੀ ਘਾਟ ਜਾਂ ਤਜਰਬਾ ਨਾ ਰੱਖਣ ਵਾਲਿਆਂ ਲਈ ਆਸਟ੍ਰੇਲੀਆ ਵਿੱਚ 'ਐਂਟਰੀ-ਪੱਧਰ' ਦੀਆਂ ਨੌਕਰੀਆਂ ਵਿੱਚ ਜਾਣਾ ਵੀ ਪਹਿਲਾਂ ਨਾਲੋਂ ਔਖਾ ਹੁੰਦਾ ਜਾ ਰਿਹਾ ਹੈ।

A person's hand flicks through a pile of resumes with a desk and laptop in the background.
There are more applicants for entry-level jobs, meaning those without experience or qualifications are finding it even harder to get employed. Source: Getty / ridvan_celik

1 min read

Published

By Ravdeep Singh, Aleisha Orr

Source: SBS


Skip to article content

'ਐਂਗਲਿਕੇਅਰ' ਨਾਮਕ ਸੰਸਥਾ ਦੇ ਮੁਖੀ ਨੇ ਐਸ ਬੀ ਐਸ ਨਿਊਜ਼ ਨੂੰ ਦੱਸਿਆ ਕਿ ਐਂਟਰੀ-ਪੱਧਰ ਦੀਆਂ ਨੌਕਰੀਆਂ ਵਿਚ ਬਹੁਤ ਕਮੀ ਦੇਖਣ ਨੂੰ ਮਿਲ ਰਹੀ ਹੈ ਜਿਸ ਕਾਰਣ ਯੋਗਤਾ ਜਾਂ ਤਜਰਬੇ ਤੋਂ ਬਿਨਾਂ ਰੋਜ਼ਗਾਰ ਲੱਭਣਾ ਬਹੁਤ ਮੁਸ਼ਕਿਲ ਹੁੰਦਾ ਜਾ ਰਿਹਾ ਹੈ।

ਪਿਛਲੇ ਸਾਲ ਹਰ ਐਂਟਰੀ-ਪੱਧਰ ਦੀ ਭੂਮਿਕਾ ਲਈ 15 ਨੌਕਰੀ ਲੱਭਣ ਵਾਲੇ ਹੁੰਦੇ ਸਨ ਪਰ ਇਸ ਰਿਪੋਰਟ ਮੁਤਾਬਕ ਇਸ ਵੇਲ਼ੇ ਆਸਟ੍ਰੇਲੀਆ ਵਿੱਚ ਇਸ ਤਰ੍ਹਾਂ ਦੀ ਖਾਲੀ ਥਾਂ ਲਈ 26 ਨੌਕਰੀ ਲੱਭਣ ਵਾਲੇ ਹਨ।

“ ਸਾਡਾ ‘ਨੌਕਰੀਆਂ ਉਪਲਬਧਤਾ ਸਨੈਪਸ਼ਾਟ’ ਦਿਖਾਉਂਦਾ ਹੈ ਕਿ ਮੌਜੂਦਾ ਹਲਾਤਾਂ ਵਿੱਚ ਲਗਭਗ 560,000 ਆਸਟ੍ਰੇਲੀਅਨ ਕੰਮ ਦੀ ਭਾਲ ਕਰ ਰਹੇ ਹਨ,” ਐਂਗਲਿਕੇਅਰ ਦੇ ਕਾਰਜਕਾਰੀ ਨਿਰਦੇਸ਼ਕ ਕੈਸੀ ਚੈਂਬਰਜ਼ ਨੇ ਕਿਹਾ।

ਇਹ 'ਸਨੈਪਸ਼ਾਟ' ਮਾਪਦਾ ਹੈ ਕਿ ਉਨ੍ਹਾਂ ਲੋਕਾਂ ਲਈ ਕਿੰਨੀਆਂ ਨੌਕਰੀਆਂ ਉਪਲਬਧ ਹਨ ਜਿਨ੍ਹਾਂ ਕੋਲ ਯੋਗਤਾਵਾਂ ਜਾਂ ਕੰਮ ਦਾ ਤਜਰਬਾ ਨਹੀਂ ਹੈ।


Follow SBS Punjabi

Download our apps

Watch on SBS

Punjabi News

Stream now