ਆਸਟ੍ਰੇਲੀਆ ਇਸ ਵਕ਼ਤ ਅੱਠਵੀਂ ਕੋਵਿਡ-19 ਲਹਿਰ ਦੇ ਦਰਮਿਆਨ ਹੈ। ਮਾਹਿਰ ਕੋਵਿਡ -19 ਦੇ ਮਾਮਲਿਆਂ ਨੂੰ ਹੁਣ ਇਸ ਲਹਿਰ ਦੇ ਮੁੱਖ ਸੂਚਕ ਵਜੋਂ ਨਹੀਂ ਦੇਖਦੇ ਬਲਕਿ ਕੋਵਿਡ ਸਬੰਧਤ ਹਸਪਤਾਲ ਵਿੱਚ ਦਾਖਲੇ ਅਤੇ ਡਾਕਟਰਾਂ ਵਲੋਂ ਲਿਖੇ ਜਾ ਰਹੇ ਐਂਟੀਵਾਇਰਲ ਨੁਸਖਿਆਂ ਨੂੰ ਇਸ ਦਾ ਮੁੱਖ ਸੂਚਕ ਮਨਿਆ ਜਾਂਦਾ ਹੈ।
ਪ੍ਰਸ਼ਾਸਨ ਵੱਲੋਂ ਅਕਤੂਬਰ ਦੇ ਸ਼ੁਰੂ ਵਿੱਚ ਫਾਈਜ਼ਰ ਅਤੇ ਮੋਡਰਨਾ ਦੀ ਅੱਪਡੇਟ ਕੀਤੀ ਕੋਵਿਡ-19 ਵੈਕਸੀਨ ਨੂੰ ਮਨਜ਼ੂਰੀ ਦਿੱਤੀ ਸੀ। ਇਹ ਉਮੀਦ ਕੀਤੀ ਜਾ ਰਹੀ ਹੈ ਕਿ ਆਸਟ੍ਰੇਲੀਆ ਵਿੱਚ ਇਹ ਛੇਤੀ ਹੀ ਲੋਕਾਂ ਲਈ ਉਪਲਬਧ ਕਰਵਾਈ ਜਾਵੇਗੀ।
ਇਹ ਨਵੀਂ ਵੈਕਸੀਨ ਅਮਰੀਕਾ ਵਿੱਚ ਪਹਿਲਾਂ ਹੀ ਉਪਲਬਧ ਕਰਵਾਈ ਜਾ ਚੁੱਕੀ ਗਈ ਹੈ ਅਤੇ ਯੂਰਪੀਅਨ ਯੂਨੀਅਨ ਅਤੇ ਯੂਕੇ ਦੇ ਡਰੱਗ ਰੈਗੂਲੇਟਰਾਂ ਨੇ ਵੀ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਅ ਟਾ ਗੀ (ATAGI) ਦੇ ਬੁਲਾਰੇ ਨੇ ਕਿਹਾ ਮਹਿਕਮੇ ਵੱਲੋਂ ਅਗਲੇ ਕੁੱਝ ਹਫ਼ਤਿਆਂ ਵਿੱਚ ਸਬੰਧਤ ਮੰਤਰੀ ਨੂੰ ਇਸ ਨਵੀਂ ਵੈਕਸੀਨ ਦੀ ਵਰਤੋਂ ਬਾਰੇ ਸਲਾਹ ਪ੍ਰਦਾਨ ਕਰ ਦਿੱਤੀ ਜਾਵੇਗੀ।
ਅ ਟਾ ਗੀ (ATAGI) ਦਾ ਸੁਝਾਅ ਹੈ ਕਿ ਕੋਵਿਡ -19 ਦਾ ਬੂਸਟਰ ਸ਼ਾਟ ਘੱਟੋ-ਘੱਟ 6 ਮਹੀਨੇ ਬਾਅਦ ਲਗਾਇਆ ਜਾਣਾ ਚਾਹੀਦਾ ਹੈ।