SKIP TO MAIN CONTENT

ਅਪੰਗਤਾ ਖੇਤਰ ਵਿੱਚ ਰੌਇਲ ਕਮਿਸ਼ਨ ਦੀ ਅੰਤਿਮ ਰਿਪੋਰਟ ਛੇਤੀ ਹੀ ਹੋਵੇਗੀ ਜਨਤਕ

ਇਸ ਰੌਇਲ ਕਮਿਸ਼ਨ ਰਾਹੀਂ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਲਿਖਤੀ, ਨਿੱਜੀ ਸੈਸ਼ਨਾਂ ਦੁਆਰਾ ਅਤੇ ਜਨਤਕ ਸੁਣਵਾਈਆਂ ਰਾਹੀਂ 10,000 ਤੋਂ ਵੱਧ ਆਸਟ੍ਰੇਲੀਅਨਾਂ ਲੋਕਾਂ ਦੀ ਫੀਡਬੈਕ ਲਈ ਗਈ ਹੈ।

4 people standing in a grand living room and one person sitting in a weelchair. There is a table with a pile of books.
Chair of the Royal Commission Ronald Sackville (right) and commissioners deliver the disability royal commission's final report to Australian Governor-General David Hurley at Government House in Canberra. Source: AAP / Lukas Coch

1 min read

Published

By Ravdeep Singh

Source: SBS


Skip to article content

ਫੈਡਰਲ ਡਿਸਏਬਿਲਿਟੀ ਰੌਇਲ ਕਮਿਸ਼ਨ ਦੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਅੰਤਿਮ ਰਿਪੋਰਟ ਨੂੰ ਜਨਤਕ ਰਿਲੀਜ਼ ਤੋਂ ਪਹਿਲਾਂ ਗਵਰਨਰ-ਜਨਰਲ ਨੂੰ ਸੌਂਪ ਦਿੱਤਾ ਗਿਆ ਹੈ।

ਸੰਬੰਧਤ ਕਮਿਸ਼ਨਰਾਂ ਨੇ ਵੀਰਵਾਰ ਨੂੰ ਕੈਨਬਰਾ ਦੇ ਸਰਕਾਰੀ ਹਾਊਸ ਵਿਖੇ ਡੇਵਿਡ ਹਰਲੇ ਨੂੰ ਰਿਪੋਰਟ ਸੌਂਪ ਦਿਤੀ ਜਿੱਥੇ ਇਸਨੂੰ ਜਨਤਕ ਰਿਲੀਜ਼ ਲਈ ਸੰਸਦ ਵਿੱਚ ਪੇਸ਼ ਕੀਤਾ ਜਾਵੇਗਾ।

ਰੌਇਲ ਕਮਿਸ਼ਨ ਨੇ ਬੀਤੇ ਸਾਢੇ ਚਾਰ ਸਾਲਾਂ ਦੇ ਸਮੇਂ ਦੌਰਾਨ ਲਿਖਤੀ ਰੂਪ, ਨਿੱਜੀ ਸੈਸ਼ਨਾਂ ਅਤੇ ਜਨਤਕ ਸੁਣਵਾਈਆਂ ਰਾਹੀਂ 10,000 ਤੋਂ ਵੱਧ ਪ੍ਰਭਾਵਿਤ ਲੋਕਾਂ ਦੇ ਅਪੰਗਤਾ ਖ਼ੇਤਰ ਵਿਚ ਹਿੰਸਾ, ਦੁਰਵਿਵਹਾਰ, ਅਣਗਹਿਲੀ, ਸ਼ੋਸ਼ਣ ਅਤੇ ਨਾ ਮਾਤਰ ਜਵਾਬਦੇਹੀ ਦੇ ਅਨੁਭਵ ਸਾਂਝੇ ਕੀਤੇ।

ਸੋਸ਼ਲ ਸਰਵਿਸਿਜ਼ ਮੰਤਰੀ ਅਮਾਂਡਾ ਰਿਸ਼ਵਰਥ ਨੇ ਕਿਹਾ ਹੈ ਕਿ ਸਰਕਾਰ ਰਿਪੋਰਟ ਦੀਆਂ ਸਿਫ਼ਾਰਸ਼ਾਂ ਦੀ ਬਰੀਕੀ ਨਾਲ਼ ਜਾਂਚ ਕਰੇਗੀ।


Follow SBS Punjabi

Download our apps

Watch on SBS

Punjabi News

Stream now