ਘਰਾਂ ਦੀ ਕੀਮਤ ਵਿਚ ਵਾਧਾ ਪਹਿਲਾਂ ਨਾਲੋਂ ਭਾਵੇਂ ਹੌਲ਼ੀ ਰਫ਼ਤਾਰ ਵਿਚ ਹੋ ਰਿਹਾ ਹੈ ਪਰ ਰੀਅਲ ਅਸਟੇਟ ਡੇਟਾ ਫਰਮ 'ਕੋਰਲੋਜਿਕ' ਦਾ ਰਾਸ਼ਟਰੀ ਘਰੇਲੂ ਮੁੱਲ ਸੂਚਕਾਂਕ ਇਸ ਵਕ਼ਤ ਸੱਭ ਤੋਂ ਉਚੇ ਪਧਰ 'ਤੇ ਹੈ।
ਆਸਟ੍ਰੇਲੀਆ ਦਾ ਰਾਸ਼ਟਰੀ ਮੱਧਮ ਘਰੇਲੂ ਮੁੱਲ 753,654 ਡਾਲਰ 'ਤੇ ਪਹੁੰਚ ਗਿਆ ਹੈ। ਇਸ ਵਿਚ ਸਲਾਨਾ 7 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।
'ਪ੍ਰੋਪ ਟਰੈਕ' ਦੇ ਪ੍ਰਾਪਰਟੀ ਕੀਮਤ ਸੂਚਕਾਂਕ ਅਨੁਸਾਰ ਪਰਥ ਵਿਚ 13.33 ਪ੍ਰਤੀਸ਼ਤ ਦੇ ਵਾਧੇ ਨਾਲ਼ ਮੱਧਮ ਘਰਾਂ ਦੀਆਂ ਕੀਮਤਾਂ ਵਿੱਚ ਸਭ ਤੋਂ ਵੱਡੀ ਛਾਲ ਦਰਜ ਕੀਤੀ। ਇਥੇ ਘਰਾਂ ਦਾ ਮੱਧਮ ਮੁੱਲ ਹੁਣ 666,000 ਡਾਲਰ ਹੋ ਗਿਆ ਹੈ।

Source: SBS
ਯੂਨਿਟ ਦੀਆਂ ਕੀਮਤਾਂ ਵਿਚ ਬ੍ਰਿਸਬੇਨ ਵਿਚ ਸਾਲ-ਦਰ-ਸਾਲ 9.17 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ।

Source: SBS