SKIP TO MAIN CONTENT

ਨਿਊ ਸਾਊਥ ਵੇਲਜ਼, ਵਿਕਟੋਰੀਆ ਅਤੇ ਤਸਮਾਨੀਆ 'ਚ ਭਾਰੀ ਮੀਂਹ ਪਿੱਛੋਂ ਕਈ ਹਿੱਸਿਆਂ 'ਚ ਹੜ੍ਹਾਂ ਵਰਗੀ ਸਥਿਤੀ

ਮੌਸਮ ਵਿਭਾਗ ਨੇ ਆਉਣ ਵਾਲ਼ੇ ਦਿਨਾਂ ਵਿੱਚ ਦੇਸ਼ ਦੇ ਮੱਧ-ਪੱਛਮ ਅਤੇ ਦੱਖਣ-ਪੱਛਮ ਦੇ ਕੁਝ ਹਿੱਸਿਆਂ ਲਈ ਹੋਰ ਹੜ੍ਹਾਂ ਦੀ ਚੇਤਾਵਨੀ ਦਿੱਤੀ ਹੈ। ਪਿਛਲੇ ਕੁੱਛ ਮਹੀਨਿਆਂ ਵਿੱਚ ਇਨ੍ਹਾਂ ਇਲਾਕਿਆਂ ਵਿੱਚ ਪਹਿਲਾਂ ਹੀ ਮੀਂਹ ਕਾਰਨ ਹੜਾਂ ਦੀ ਗੰਭੀਰ ਸਮਸਿਆ ਬਣੀ ਹੋਈ ਸੀ।

NSW, Victoria and Tasmania are all bracing for heavy rain and flooding over the coming days.
NSW, Victoria and Tasmania are all bracing for heavy rain and flooding over the coming days. Source: AAP / STUART WALMSLEY

1 min read

Published

By Ravdeep Singh

Source: SBS


Skip to article content

ਨਿਊ ਸਾਊਥ ਵੇਲਜ਼, ਵਿਕਟੋਰੀਆ ਅਤੇ ਤਸਮਾਨੀਆ ਵਿੱਚ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਕਰਕੇ 'ਹਾਈ ਅਲਰਟ' ਜਾਰੀ ਕੀਤਾ ਗਿਆ ਹੈ।

ਪਹਿਲਾਂ ਹੀ ਪਾਣੀ ਦਾ ਪ੍ਰਕੋਪ ਝੱਲ ਰਹੇ ਨਿਊ ਸਾਊਥ ਵੇਲਜ਼ ਰਾਜ ਦੇ ਵੱਡੇ ਹਿੱਸੇ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਵਿਕਟੋਰੀਆ ਅਤੇ ਤਸਮਾਨੀਆ ਵਿੱਚ ਵੀ ਮੌਸਮ ਖ਼ਰਾਬ ਰਹਿਣ ਦੀ ਸੰਭਾਵਨਾ ਹੈ ਅਤੇ ਇਨ੍ਹਾਂ ਰਾਜਾਂ ਲਈ ਵੀ ਚੇਤਾਵਨੀ ਜਾਰੀ ਕੀਤੀ ਗਈ ਹੈ।

ਮੌਸਮ ਵਿਭਾਗ ਵਲੋਂ ਦੇਸ਼ ਭਰ ਵਿੱਚ 70 ਤੋਂ ਵੱਧ ਹੜ੍ਹਾਂ ਦੀਆਂ ਗੰਭੀਰ ਚੇਤਾਵਨੀਆਂ ਜਾਰੀ ਕੀਤੀਆਂ ਗਇਆਂ ਹਨ ਅਤੇ ਲੋਕਾਂ ਨੂੰ ਸਾਵਧਾਨੀ ਵਰਤਣ ਲਈ ਆਖਿਆ ਗਿਆ ਹੈ।

ਖ਼ਾਸ ਕਰਕੇ 'ਅਲਪਾਈਨ' ਖੇਤਰਾਂ ਵਿੱਚ 90 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਹਵਾਵਾਂ ਅਤੇ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ।

ਮੌਸਮ ਵਿਭਾਗ ਨੇ ਆਉਣ ਵਾਲ਼ੇ ਦਿਨਾਂ ਵਿੱਚ ਦੇਸ਼ ਦੇ ਮੱਧ-ਪੱਛਮ ਅਤੇ ਦੱਖਣ-ਪੱਛਮ ਦੇ ਕੁਝ ਹਿੱਸਿਆਂ ਲਈ ਹੋਰ ਹੜ੍ਹਾਂ ਦੀ ਚੇਤਾਵਨੀ ਦਿੱਤੀ ਹੈ। ਪਿਛਲੇ ਕੁੱਛ ਮਹੀਨਿਆਂ ਵਿੱਚ ਇਨ੍ਹਾਂ ਇਲਾਕਿਆਂ ਵਿੱਚ ਪਹਿਲਾਂ ਹੀ ਮੀਂਹ ਕਾਰਨ ਹੜਾਂ ਦੀ ਗੰਭੀਰ ਸਮਸਿਆ ਬਣੀ ਹੋਈ ਸੀ।

ਕਾਫ਼ੀ ਇਲਾਕਿਆਂ ਦੇ 'ਕੈਚਮੈਂਟ' ਖੇਤਰਾਂ ਵਿੱਚ ਜ਼ਿਆਦਾਤਰ ਡੈਮ ਆਪਣੀ ਸਮਰੱਥਾ 'ਤੇ ਹਨ ਜਾਂ ਇਸ ਦੇ ਬਹੁਤ ਨੇੜੇ ਹਨ ਜਿਸ ਕਰਕੇ ਸਥਾਨਕ ਲੋਕਾਂ ਨੂੰ ਸਾਵਧਾਨ ਰਹਿਣ ਲਈ ਆਖਿਆ ਗਿਆ ਹੈ।


Follow SBS Punjabi

Download our apps

Watch on SBS

Punjabi News

Stream now