SKIP TO MAIN CONTENT

ਆਸਟ੍ਰੇਲੀਆ ਵਿੱਚ ਨਵੇਂ ਕੋਵਿਡ-19 ਬੂਸਟਰ ਸ਼ੌਟ ਨੂੰ ਮਿਲ਼ੀ ਸਰਕਾਰ ਵੱਲੋਂ ਮਨਜ਼ੂਰੀ

ਫੈਡਰਲ ਸਰਕਾਰ ਨੇ ਆਸਟ੍ਰੇਲੀਆ ਦੇ ਰੈਗੂਲੇਟਰ, ਆਸਟ੍ਰੇਲੀਅਨ ਟੈਕਨੀਕਲ ਐਡਵਾਈਜ਼ਰੀ ਗਰੁੱਪ ਔਨ ਇਮਯੂਨਾਈਜ਼ੇਸ਼ਨ (ਏ ਟੀ ਏ ਜੀ ਆਈ), ਦੀਆਂ ਸਿਫਾਰਸ਼ਾਂ ਨੂੰ ਸਵੀਕਾਰ ਕਰਦੇ ਹੋਏ ਨਵੇਂ ਕੋਵਿਡ-19 ਬੂਸਟਰ ਵੈਕਸੀਨ ਦੀ ਵਰਤੋਂ ਲਈ ਮਨਜ਼ੂਰੀ ਦੇ ਦਿੱਤੀ ਹੈ।

A person receiving a vaccine
People who have already had their 2023 vaccination(s) don't need to get jabbed again and remain well protected against severe disease. Source: Getty / Francine Orr/Los Angeles Times via Getty Imag

1 min read

Published

By Paul Griffin, Ravdeep Singh

Source: SBS


Skip to article content

ਆਸਟ੍ਰੇਲੀਅਨ ਲੋਕਾਂ ਲਈ ਇਹ ਨਵੀਂ ਵੈਕਸੀਨ ਅਗਲੇ ਮਹੀਨੇ ਤੋਂ ਉਪਲਬਧ ਹੋ ਜਾਵੇਗੀ।

ਇਹ ਉਮੀਦ ਕੀਤੀ ਜਾ ਰਹੀ ਹੈ ਕਿ ਇਹ "ਮੋਨੋਵੈਲੈਂਟ" ਬੂਸਟਰ ਵੈਕਸੀਨ ਮੌਜੂਦਾ ਵਾਇਰਸ ਦੇ ਰੂਪ ਉੱਤੇ ਪਹਿਲਾਂ ਨਾਲੋਂ ਵੱਧ ਪ੍ਰਭਾਵਸ਼ਾਲੀ ਹੋਵੇਗੀ।

ਫਾਈਜ਼ਰ ਵਲੋਂ ਤਿਆਰ ਕੀਤੀ ਵੈਕਸੀਨ ਪੰਜ ਸਾਲ ਅਤੇ ਇਸ ਤੋਂ ਵੱਧ ਉਮਰ ਦੇ ਯੋਗ ਲੋਕਾਂ ਲਈ ਉਪਲਬਧ ਹੋਵੇਗੀ ਅਤੇ ਮੋਡਰਨਾ ਵੈਕਸੀਨ 12 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਵਰਤੀ ਜਾ ਸਕਦੀ ਹੈ।

ਇਸ ਲੇਖ ਦੇ ਲੇਖਕ, ਪਾਲ ਗ੍ਰਿਫਿਨ ਦਾ ਕਹਿਣਾ ਹੈ ਕਿ ਭਵਿੱਖ ਵਿਚ ਕੋਵਿਡ-19 ਟੀਕਾਕਰਨ ਇੱਕ ਵਿਆਪਕ ਰਣਨੀਤੀ ਦਾ ਹਿੱਸਾ ਬਣਨਾ ਚਾਹੀਦਾ ਹੈ।

ਇਸ ਲੇਖ ਦੇ ਲੇਖ਼ਕ ਪਾਲ ਗ੍ਰਿਫਿਨ ਟੀਕਾਕਰਨ ਗੱਠਜੋੜ ਦੇ ਨਿਰਦੇਸ਼ਕ ਅਤੇ ਵਿਗਿਆਨਕ ਸਲਾਹਕਾਰ ਬੋਰਡ ਦੇ ਮੈਂਬਰ ਹਨ ਅਤੇ ਇਸ ਤੋਂ ਪਹਿਲਾਂ ਫਾਈਜ਼ਰ, ਮੋਡਰਨਾ ਅਤੇ ਨੋਵਾਵੈਕਸ ਲਈ ਬਤੋਰ ਸਲਾਹਕਾਰ ਬੋਰਡ ਮੈਂਬਰ ਵਜੋਂ ਭੂਮਿਕਾਵਾਂ ਨਿਭਾ ਚੁੱਕੇ ਹਨ।


Follow SBS Punjabi

Download our apps

Watch on SBS

Punjabi News

Stream now