ਇਹ ਮੰਨਿਆ ਜਾਂਦਾ ਹੈ ਕਿ ਪੰਜਾਂ ਵਿੱਚੋਂ ਇੱਕ ਆਸਟ੍ਰੇਲੀਅਨ ਕਿਸੇ ਨਾ ਕਿਸੇ ਕਿਸਮ ਦੀ ਮੌਸਮੀ ਐਲਰਜੀ ਨਾਲ਼ ਪੀੜਤ ਹੈ। ਸਤੰਬਰ ਤੋਂ ਦਸੰਬਰ ਤੱਕ ਇਨ੍ਹਾਂ ਮੌਸਮੀ ਐਲਰਜੀਆਂ, ਜਿਵੇਂ ਕਿ ਹੇ ਫੀਵਰ, ਹਵਾ ਵਿਚ ਪੋਲਨ ਵਧਣ ਨਾਲ਼ ਬਹੁਤ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ।
ਮੈਲਬੋਰਨ ਪੋਲਨ ਕਾਉਂਟ ਦੇ ਐਰੋਬਾਇਓਲੋਜਿਸਟ ਅਤੇ ਲੀਡ ਡਾ. ਐਡਵਿਨ ਲੈਂਮਪੂਗਨਾਨੀ ਨੇ ਕਿਹਾ ਕਿ ਬਸੰਤ ਰੁੱਤ ਵਿਚ ਘਾਹ ਵਧਣ ਨਾਲ ਐਲਰਜੀ ਸਭ ਤੋਂ ਸਿਖਰ ਤੇ ਹੁੰਦੀ ਹੈ। ਘਾਹ ਵਿਚ ਮੌਜੂਦ ਐਲਰਜਨ ਇਸ ਲਈ ਮੁਖ ਤੋਰ ਤੇ ਜ਼ਿਮੇਮਰ ਹੁੰਦੇ ਹਨ।
ਮੌਸਮ ਵਿਭਾਗ ਵਲੋਂ 'ਐਲ ਨੀਨੋ' ਘੋਸ਼ਿਤ ਕੀਤੇ ਜਾਨ ਦਾ ਸਿੱਧਾ ਮਤਲਬ ਇਹ ਹੈ ਕਿ ਦੇਸ਼ ਦੇ ਵੱਡੇ ਹਿੱਸੇ ਵਿੱਚ ਗਰਮ ਅਤੇ ਖੁਸ਼ਕ ਮੌਸਮ ਹੋਣ ਦਾ ਅੰਦਾਜ਼ਾ ਹੈ।
ਸ਼੍ਰੀ ਲੈਂਮਪੂਗਨਾਨੀ ਨੇ ਕਿਹਾ ਕਿ,"ਮੌਸਮ ਖੁਸ਼ਕ ਰਹਿਣ ਤੇ ਪੌਦਿਆਂ ਅਤੇ ਖਾਸ ਤੌਰ 'ਤੇ ਘਾਹ ਨੂੰ ਵਧਣ ਲਈ ਉਪਯੁਕਤ ਜਲਵਾਯੂ ਨਹੀਂ ਮਿਲ਼ਦਾ ਜਿਸ ਕਰਕੇ ਪੋਲਨ ਦਾ ਮੌਸਮ ਸਮੇਂ ਤੋਂ ਪਹਿਲਾਂ ਵੀ ਖਤਮ ਹੋ ਸਕਦਾ ਹੈ। ਕਿਓਂਕਿ ਇਸ ਸਾਲ ਐਲਰਜੀ ਵਾਲਾ ਮੌਸਮ ਵਕਤ ਤੋਂ ਪਹਿਲਾਂ ਸ਼ੁਰੂ ਹੋ ਗਿਆ ਹੈ ਤਾਂ ਇਹ ਮੁਮਕਿਨ ਹੈ ਕਿ ਇਹ ਸਮੇਂ ਤੋਂ ਪਹਿਲਾਂ ਖਤਮ ਹੋ ਜਾਵੇ "
ਉਨ੍ਹਾਂ ਕਿਹਾ ਕਿ 1 ਅਕਤੂਬਰ ਤੋਂ 'ਮੈਲਬੌਰਨ ਪੋਲਨ ਐਪ' ਜਾਂ ਵੈਬਸਾਈਟ ਤੋਂ ਤੁਸੀ ਇਹ ਪਤਾ ਲਗਾ ਸਕੋਗੇ ਕਿ ਕਿਹੜੇ ਦਿਨਾਂ ਵਿੱਚ ਐਲਰਜੀ ਹੋਣ ਦੀ ਵੱਧ ਸੰਭਾਵਨਾ ਹੈ।