SKIP TO MAIN CONTENT

ਇਸ ਸਾਲ ਦੇ ਮੱਧ ਤੱਕ ਭਾਰਤ ਬਣ ਜਾਵੇਗਾ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼

ਭਾਰਤ ਦੇ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਜਾਣ ਨਾਲ ਦਰਪੇਸ਼ ਚੁਣੌਤੀਆਂ ਤੋਂ ਇਲਾਵਾ ਦੁਨੀਆ ਵਿਚ ਭਾਰਤ ਨੂੰ ਇਕ ਸ਼ੱਕਤੀਸ਼ਾਲੀ ਦੇਸ਼ ਵਜੋਂ ਦੇਖਿਆ ਜਾਵੇਗਾ ਅਤੇ ਇਸ ਨਾਲ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਸਥਾਈ ਸੀਟ ਲੈਣ ਲਈ ਵੀ ਭਾਰਤ ਦਾ ਦਾਵਾ ਮਜ਼ਬੂਤ ਹੋਵੇਗਾ।

A group of Indian commuters walking
India is predicted to replace China as the most populous country in the world by 2025, according to data and estimates by the United Nations. Source: AAP / PIYAL ADHIKARY/EPA

1 min read

Published

By Ravdeep Singh

Source: SBS


Skip to article content

ਸੰਯੁਕਤ ਰਾਸ਼ਟਰ ਦਾ ਅਨੁਮਾਨ ਹੈ ਕਿ 1 ਜੁਲਾਈ 2023 ਤੱਕ ਭਾਰਤ ਦੀ ਆਬਾਦੀ 1.429 ਬਿਲੀਅਨ ਹੋ ਜਾਵੇਗੀ ਜਦ ਕਿ ਚੀਨ ਦੀ ਆਬਾਦੀ ਉਸ ਵੇਲ਼ੇ 1.426 ਬਿਲੀਅਨ ਹੋਣ ਦੀ ਉਮੀਦ ਹੈ।

ਚੀਨ ਨੇ 1980 ਦੇ ਦਹਾਕੇ ਤੋਂ ਆਪਣੀ ਆਬਾਦੀ ਦੇ ਵਾਧੇ ਨੂੰ ਘਟਾਉਣ ਲਈ ਆਪਣੇ ਲੋਕਾਂ 'ਤੇ ਕਈ ਸਖ਼ਤ ਕਾਨੂੰਨ ਲਾਗੂ ਕੀਤੇ ਜਿਸ ਵਿਚ ਇੱਕ ਪਰਿਵਾਰ - ਇਕ ਬੱਚਾ ਨੀਤੀ ਸ਼ਾਮਲ ਸੀ। ਦੂਜੇ ਪਾਸੇ ਭਾਰਤ ਨੇ ਵੀ ਆਬਾਦੀ ਉਤੇ ਕਾਬੂ ਰੱਖਣ ਲਈ ਕਈ ਪਰਿਵਾਰ ਨਿਯੋਜਨ ਮੁਹਿੰਮਾਂ ਚਲਾਈਆਂ, ਪਰ ਆਬਾਦੀ ਦੇ ਵਾਧੇ ਉਤੇ ਨਿਯੰਤਰਣ ਪਾਉਣ ਵਿਚ ਚੀਨ ਦੀਆਂ ਨੀਤੀਆਂ ਵਧੇਰੇ ਕਾਮਯਾਬ ਰਹਿਆਂ।

ਸਭ ਤੋਂ ਵੱਧ ਜਨਸੰਖਿਆ ਵਾਲਾ ਦੇਸ਼ ਕਹਾਉਣ ਨਾਲ਼ ਜੁੜਿਆਂ ਦਰਪੇਸ਼ ਚੁਣੌਤੀਆਂ ਤੋਂ ਇਲਾਵਾ ਦੁਨੀਆ ਵਿਚ ਭਾਰਤ ਨੂੰ ਹੁਣ ਇਕ ਸ਼ਕਤੀਸ਼ਾਲੀ ਦੇਸ਼ ਵਜੋਂ ਦੇਖਿਆ ਜਾਵੇਗਾ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਸਥਾਈ ਸੀਟ ਪ੍ਰਾਪਤ ਕਰਨ ਵਿਚ ਵੀ ਭਾਰਤ ਦਾ ਕੇਸ ਮਜ਼ਬੂਤ ਹੋਵੇਗਾ।

ਆਬਾਦੀ ਦੇ ਇਸ ਵਾਧੇ ਕਾਰਨ ਭਾਰਤ ਨੂੰ ਇਕ ਹੋਰ ਲਾਭ ਵੀ ਹੋਇਆ ਹੈ। ਇਸ ਕੋਲ ਇਸ ਵੇਲੇ ਵਡੇ ਪੱਧਰ ਤੇ ਨੌਜਵਾਨ ਕਾਰਜਬਲ ਉਪਲਬਧ ਹੈ ਜਿਸ ਕਾਰਨ ਭਾਰਤ ਨੂੰ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਬਣਨ ਵਿਚ ਵੀ ਕਾਮਯਾਬੀ ਮਿਲ਼ੀ ਹੈ।


Follow SBS Punjabi

Download our apps

Watch on SBS

Punjabi News

Stream now