SKIP TO MAIN CONTENT

ਆਸਟ੍ਰੇਲੀਆ ਵਿੱਚ 'ਫਰੋਜ਼ਨ' ਆਲੂ ਦੇ ਚਿਪਸ ਦੀ ਕਿੱਲਤ

ਦੇਸ਼ ਦੀਆਂ ਸੁਪਰਮਾਰਕੀਟਾਂ ਵਿੱਚ ਆਲੂ ਚਿਪਸ ਦੇ ਖਰੀਦਦਾਰ ਇਸ ਵਿੱਚ ਆਈ ਘਾਟ ਤੋਂ ਮਾਯੂਸ ਹਨ। ਇਸ ਦੌਰਾਨ ਇੱਕ ਪ੍ਰਮੁੱਖ ਸੁਪਰਮਾਰਕੀਟ ਨੇ ਗਾਹਕਾਂ ਦੁਆਰਾ ਖਰੀਦੇ ਜਾਣ ਵਾਲੇ ਬੈਗਾਂ ਦੀ ਗਿਣਤੀ 'ਤੇ ਪਬੰਦੀਆਂ ਵੀ ਲਾਗੂ ਕਰ ਦਿਤੀਆਂ ਹਨ। ਆਖਰ ਇਸ ਕਮੀ ਦੇ ਪਿੱਛੇ ਕੀ ਕਾਰਣ ਹਨ?

Frozen chips are in short supply across Australia.
Frozen chips are in short supply across Australia. Source: Getty / istockphoto

1 min read

Published

By Ravdeep Singh, Amy Hall

Source: SBS


Skip to article content

'ਫਰੋਜ਼ਨ' ਆਲੂ ਚਿਪਸ ਦੀ ਆਸਟ੍ਰੇਲੀਆ-ਵਿਆਪੀ ਘਾਟ ਨੇ ਕੁਝ ਕੈਫੇ ਅਤੇ ਰੈਸਟੋਰੈਂਟ ਮਾਲਕਾਂ ਨੂੰ ਆਲੂ ਦੇ ਚਿਪਸ ਨੂੰ ਅਸਥਾਈ ਤੌਰ 'ਤੇ 'ਸਵੀਟ ਪੋਟੈਟੋ' ਨਾਲ ਬਦਲਣ 'ਤੇ ਮਜਬੂਰ ਕਰ ਦਿੱਤਾ ਹੈ। ਕਈਆਂ ਨੇ ਤਾਂ ਚਿਪਸ ਨੂੰ ਪੂਰੀ ਤਰ੍ਹਾਂ 'ਮੈਨਯੂ' ਤੋਂ ਹਟਾਉਣਾ ਵੀ ਸ਼ੁਰੂ ਕਰ ਦਿੱਤਾ ਹੈ।

ਪਿਛਲੇ ਸਾਲ ਆਏ ਹੜ੍ਹਾਂ ਅਤੇ ਲਗਾਤਾਰ ਗਿੱਲੇ ਮੌਸਮ ਨੇ ਆਸਟ੍ਰੇਲੀਆ ਵਿੱਚ ਆਲੂ ਦੀ ਪੈਦਾਵਾਰ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ।

ਇਸ ਕਮੀ ਨੂੰ ਨਜਿੱਠਣ ਲਈ 'ਕੋਲਸ' ਸੁਪਰਮਾਰਕੀਟ ਨੂੰ ਕ੍ਰਿਸਮਸ ਤੋਂ ਪਹਿਲਾਂ 'ਫਰੋਜ਼ਨ' ਆਲੂ ਦੀ ਖਰੀਦ ਉੱਤੇ ਪਬੰਦੀ ਵੀ ਲਾਉਣੀ ਪਈ। ਜਦਕਿ ਤਾਜ਼ੇ ਆਲੂਆਂ ਦੀ ਖਰੀਦ 'ਤੇ ਫਿਲਹਾਲ ਕੋਈ ਪਬੰਦੀ ਨਹੀਂ ਹੈ।

ਵਿਕਟੋਰੀਅਨ ਫਾਰਮਰਜ਼ ਫੈਡਰੇਸ਼ਨ ਦੀ ਉਪ ਪ੍ਰਧਾਨ ਕੈਥਰੀਨ ਮਾਇਰਸ ਨੇ ਐਸ ਬੀ ਐਸ ਨਿਊਜ਼ ਨੂੰ ਦੱਸਿਆ ਕਿ 'ਫਰੋਜ਼ਨ ਚਿਪਸ' ਦੀ ਘਾਟ ਇਹ ਪੂਰਾ ਸਾਲ ਜਾਰੀ ਰਹਿ ਸਕਦੀ ਹੈ।


Follow SBS Punjabi

Download our apps

Watch on SBS

Punjabi News

Stream now