SKIP TO MAIN CONTENT

ਆਸਟ੍ਰੇਲੀਆ ਵਿੱਚ ਬਾਕੀ ਮੁਲਕਾਂ ਦੇ ਮੁਕਾਬਲੇ ਕਿੰਨੀ 'ਪੇਡ ਪੇਰੈਂਟਲ ਲੀਵ' ਮਿਲਦੀ ਹੈ?

ਨਵੇਂ ਬਣੇ ਮਾਪਿਆਂ ਲਈ ਆਰਥਿਕ ਸਹਿਕਾਰਤਾ ਅਤੇ ਵਿਕਾਸ ਸੰਗਠਨ (ਓਈਸੀਡੀ) ਦੇ ਨਾਲ ਜੁੜੇ 38 ਦੇਸ਼ਾਂ ਵਿੱਚੋਂ 31 ਦੇਸ਼ ਆਸਟ੍ਰੇਲੀਆ ਨਾਲੋਂ ਵੱਧ ਸਮੇਂ ਦੀ 'ਪੇਡ ਪੇਰੈਂਟਲ ਲੀਵ' ਪ੍ਰਦਾਨ ਕਰਦੇ ਹਨ। ਆਸਟ੍ਰੇਲੀਆ ਵਿੱਚ ਤਨਖ਼ਾਹ ਸਹਿਤ ਇਹ ਛੁੱਟੀ ਕੇਵਲ 20 ਹਫ਼ਤੇ ਲਈ ਦਿਤੀ ਜਾਂਦੀ ਹੈ ਜਦ ਕਿ ਸਲੋਵਾਕ ਗਣਰਾਜ ਵਿੱਚ ਇਹ 164 ਹਫ਼ਤੇ, ਫਿਨਲੈਂਡ ਵਿੱਚ 161 ਹਫ਼ਤੇ ਅਤੇ ਹੰਗਰੀ ਵਿਚ 160 ਹਫ਼ਤਿਆਂ ਲਈ ਉਪਲਬਧ ਹੈ।

Silviya Nagpal with husband Sourabh and daughter Innaya
Silviya Nagpal with husband Sourabh and daughter Innaya Credit: JESS..!

2 min read

Published

By Ravdeep Singh, Akash Arora

Source: SBS


Skip to article content

ਆਪਣੇ ਨਵੇਂ ਜੰਮੇ ਬੱਚੇ ਨਾਲ਼ ਆਪਣੀ ਜ਼ਿੰਦਗੀ ਦਾ ਸਭ ਤੋਂ ਅਹਿਮ ਸਮਾਂ ਬਿਤਾਉਣ ਲਈ ਸਿਲਵੀਆ ਨਾਗਪਾਲ ਨੇ ਇੱਕ ਸਾਲ ਦੀ 'ਪੇਰੈਂਟਲ ਲੀਵ' ਲੈਣ ਦਾ ਫੈਸਲਾ ਕੀਤਾ। ਇਸ ਵਿੱਚੋਂ ਫੈਡਰਲ ਸਰਕਾਰ ਵਲੋਂ ਕੇਵਲ 18 ਹਫ਼ਤਿਆਂ ਦੀ ਛੁਟੀ ਹੀ ਤਨਖ਼ਾਹ-ਸਹਿਤ ਦਿਤੀ ਗਈ ਜਿਸ ਕਾਰਨ ਸ਼੍ਰੀਮਤੀ ਨਾਗਪਾਲ ਘਰੇਲੂ ਆਮਦਨ ਵਿੱਚ ਕੋਈ ਆਰਥਿਕ ਯੋਗਦਾਨ ਪਾਉਣ ਵਿੱਚ ਅਸਮਰੱਥ ਰਹੇ।

ਫੈਡਰਲ ਕਾਨੂੰਨਾਂ ਦੇ ਤਹਿਤ ਆਸਟ੍ਰੇਲੀਆ ਵਿੱਚ ਨਵੇਂ ਮਾਪੇ 20 ਹਫ਼ਤਿਆਂ ਦੀ 'ਪੇਡ ਪੇਰੈਂਟਲ ਲੀਵ' ਦੇ ਹੱਕਦਾਰ ਹਨ।

ਉਸ ਛੁੱਟੀ ਵਿੱਚੋਂ ਬੱਚੇ ਦੀ ਪਰਵਰਿਸ਼ ਕਰਨ ਵਿੱਚ ਜੋ ਮਾਪਿਆਂ ਵਿਚੋਂ ਮੁੱਖ ਤੌਰ ਉੱਤੇ ਆਪਣਾ ਯੋਗਦਾਨ ਪਾ ਰਿਹਾ ਹੋਵੇ ਉਸਨੂੰ 'ਪ੍ਰਾਇਮਰੀ' ਦੇਖਭਾਲ ਕਰਨ ਵਾਲਾ ਮੰਨਕੇ 18 ਹਫ਼ਤਿਆਂ ਦੀ 'ਪੇਰੈਂਟਲ ਲੀਵ' ਮਿਲਦੀ ਹੈ - ਜੋਕਿ ਜ਼ਿਆਦਾਤਰ ਮਾਮਲਿਆਂ ਵਿੱਚ ਮਾਂ ਹੁੰਦੀ ਹੈ। ਬਾਕੀ ਦੋ ਹਫ਼ਤਿਆਂ ਦੀ ਛੁੱਟੀ 'ਗੈਰ-ਪ੍ਰਾਇਮਰੀ' ਦੇਖਭਾਲ ਕਰਨ ਵਾਲੇ - ਜੋ ਜ਼ਿਆਦਾਤਰ ਮਾਮਲਿਆਂ ਵਿੱਚ ਪਿਤਾ ਹੁੰਦਾ ਹੈ - ਲਈ ਦਿੱਤੀ ਜਾਂਦੀ ਹੈ।

ਓਈਸੀਡੀ ਮੁਲਕਾਂ ਵਿੱਚ ਉਹ ਮਾਪੇ, ਜੋ ਮੁੱਖ ਤੌਰ ਉੱਤੇ ਬੱਚੇ ਦੀ ਦੇਖਭਾਲ ਨਹੀਂ ਕਰ ਰਹੇ, ਤਨਖ਼ਾਹ ਸਹਿਤ 8.7 ਹਫ਼ਤਿਆਂ ਦੀ ਛੁੱਟੀ ਲੈ ਸਕਦੇ ਹਨ।

ਹੋਰ ਮੁਲਕਾਂ ਦੇ ਵੇਰਵੇ ਇਹਨਾਂ ਤਸਵੀਰਾਂ ਵਿੱਚੋਂ ਲਏ ਜਾ ਸਕਦੇ ਹਨ।

A chart showing maternity leave around the world.
A chart showing paternity leave around the world.

ਐਸ ਬੀ ਐਸ ਨਿਊਜ਼ ਨੂੰ ਦਿੱਤੇ ਇੱਕ ਬਿਆਨ ਵਿੱਚ ਸਮਾਜਿਕ ਸੇਵਾਵਾਂ ਬਾਰੇ ਮੰਤਰੀ, ਅਮਾਂਡਾ ਰਿਸ਼ਵਰਥ ਨੇ ਕਿਹਾ ਕਿ "ਸਰਕਾਰ ਇੱਕ 'ਪੇਡ ਪੇਰੈਂਟਲ ਲੀਵ 'ਸਕੀਮ ਲਈ ਵਚਨਬੱਧ ਹੈ ਜੋ ਕੰਮ ਕਰਨ ਵਾਲੇ ਮਾਪਿਆਂ ਲਈ ਮਹਤਵਪੂਰਣ ਅਤੇ ਢੁਕਵਾਂ ਵਿਕਲਪ ਉਪਲਬਧ ਕਰਾਏਗੀ।

For more details read this story in English

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਰਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।


Follow SBS Punjabi

Download our apps

Watch on SBS

Punjabi News

Stream now