SKIP TO MAIN CONTENT

ਦੁਨੀਆਂ ਦੀਆਂ ਕਈ ਪ੍ਰਮੁੱਖ ਕੰਪਨੀਆਂ ਨੇ ਆਪਣੇ ਸਟਾਫ ਨੂੰ ਦਫਤਰ ਵਾਪਸ ਆਉਣ ਦੇ ਦਿੱਤੇ ਆਦੇਸ਼

ਕੀ ਘਰੋਂ ਕੰਮ ਕਰਨ ਦਾ ਦੌਰ ਖਤਮ ਹੋ ਰਿਹਾ ਹੈ? ਜ਼ੂਮ, ਕਾਮਨਵੈਲਥ ਬੈਂਕ, ਟਵਿੱਟਰ ਅਤੇ ਐਮਾਜ਼ਾਨ ਵਰਗੀਆਂ ਵੱਡੀਆਂ ਕੰਪਨੀਆਂ ਜਿਨ੍ਹਾਂ ਦੇ ਕਾਫ਼ੀ ਕਰਮਚਾਰੀ ਪਹਿਲਾਂ ਘਰ ਤੋਂ ਕੰਮ ਕਰ ਰਹੇ ਸਨ, ਹੁਣ ਉਨ੍ਹਾਂ ਨੂੰ ਦਫਤਰਾਂ ਵਿੱਚ ਵਾਪਸ ਆਉਣ ਲਈ ਕਿਹਾ ਜਾ ਰਿਹਾ ਹੈ।

A woman speaking to a group of people via Zoom
Zoom became a staple of working from home during the coronavirus pandemic. Source: Getty / Olivier Douliery / AFP

2 min read

Published

Updated

By Ravdeep Singh, Jessica Bahr

Source: SBS


Skip to article content

ਜ਼ੂਮ ਵਰਗੀ ਕੰਪਨੀ, ਜੋ ਸਟਾਫ ਨੂੰ ਘਰ ਤੋਂ ਕੰਮ ਕਰਨ ਦੇ ਯੋਗ ਬਣਾਉਣ ਵਿੱਚ ਸਭ ਤੋਂ ਮੋਹਰੀ ਸੀ, ਨੇ ਆਪਣੇ ਕਰਮਚਾਰੀਆਂ ਨੂੰ ਦਫ਼ਤਰ ਵਾਪਸ ਆਉਣ ਦੇ ਆਦੇਸ਼ ਜਾਰੀ ਕੀਤੇ ਹਨ। ਇਸ ਤੋਂ ਪਹਿਲਾਂ ਡਿਜ਼ਨੀ, ਐਮਾਜ਼ਾਨ ਅਤੇ ਕਈ ਹੋਰ ਵੱਡੀਆਂ ਤਕਨੀਕੀ ਕੰਪਨੀਆਂ ਜਿਨ੍ਹਾਂ ਵਿੱਚ ਟਵਿੱਟਰ - ਜਿਸਨੂੰ ਹੁਣ X ਕਿਹਾ ਜਾਂਦਾ ਹੈ, ਨੇ ਵੀ ਆਪਣੇ ਕਰਮਚਾਰੀਆਂ ਨੂੰ ਦਫ਼ਤਰ ਆ ਕੇ ਕੰਮ ਕਰਨ ਲਈ ਆਖਿਆ ਸੀ।

ਕੋਈ ਵੀ ਵਿਅਕਤੀ ਘਰ ਤੋਂ ਕੰਮ ਕਰਨ ਲਈ ਆਪਣੇ ਰੋਜ਼ਗਾਰਦਾਤਾ ਨੂੰ ਅਰਜ਼ੀ ਦੇ ਸਕਦਾ ਹੈ ਪਰ ਆਸਟ੍ਰੇਲੀਅਨ ਫੇਅਰ ਵਰਕ ਓਮਬਡਸਮੈਨ ਅਨੁਸਾਰ ਕਰਮਚਾਰੀਆਂ ਦੀਆਂ ਕੁਝ ਸ਼੍ਰੇਣੀਆਂ ਨੂੰ ਘਰੋਂ ਕੰਮ ਕਰਨ ਦੇ ਕਾਨੂੰਨੀ ਅਧਿਕਾਰ ਹੈ।

ਇਨ੍ਹਾਂ ਵਿਚ ਉਹ ਲੋਕ ਸ਼ਾਮਲ ਹਨ ਜਿਨ੍ਹਾਂ ਉੱਤੇ ਕਿਸੇ ਦੀ ਦੇਖਭਾਲ ਦੀਆਂ ਜ਼ਿੰਮੇਵਾਰੀਆਂ ਹਨ ਜਾਂ ਉਹ ਜਿਨ੍ਹਾਂ ਨੂੰ ਅਪਾਹਜਤਾ ਕਰਕੇ ਪ੍ਰੇਸ਼ਾਨੀ ਹੋ ਰਹੀ ਹੈ ਅਤੇ ਜਾਂ ਉਹ ਜਿਨ੍ਹਾਂ ਨੂੰ ਆਪ ਘਰੇਲੂ ਹਿੰਸਾ ਦਾ ਅਨੁਭਵ ਕਰਨਾ ਪੈ ਰਿਹਾ ਹੈ ਜਾਂ ਉਹ ਇਸ ਹਿੰਸਾ ਦੇ ਕਿਸੇ ਸ਼ਿਕਾਰ ਨੂੰ ਸਹਾਰਾ ਦੇ ਰਹੇ ਹਨ।

ਕੋਈ ਵੀ ਸਥਾਈ ਜਾ 'ਕੈਜ਼ੂਅਲ' ਕਰਮਚਾਰੀ ਜਿਸ ਨੇ ਘੱਟੋ-ਘੱਟ ਇੱਕ ਸਾਲ ਲਈ ਆਪਣੇ ਰੁਜ਼ਗਾਰਦਾਤਾ ਨਾਲ ਕੰਮ ਕੀਤਾ ਹੈ ਨੂੰ ਇਹ ਕਾਨੂੰਨੀ ਅਧੀਕਾਰ ਦਿੱਤੇ ਗਏ ਹਨ ਪਰ ਰੁਜ਼ਗਾਰਦਾਤਾ ਵਾਜਬ ਵਪਾਰਕ ਆਧਾਰਾਂ ਤਹਿਤ ਇਨ੍ਹਾਂ ਬੇਨਤੀਆਂ ਨੂੰ ਅਸਵੀਕਾਰ ਕਰ ਸਕਦੇ ਹਨ।


Follow SBS Punjabi

Download our apps

Watch on SBS

Punjabi News

Stream now