ਆਸਟ੍ਰੇਲੀਆ ਵਿੱਚ ਰਿਹਾਇਸ਼ ਸੰਕਟ, ਅੰਤਰਰਾਸ਼ਟਰੀ ਵਿਦਿਆਰਥੀ ਕਿਰਾਏ ਦਾ ਭੁਗਤਾਨ ਕਰਨ 'ਚ ਕਰ ਰਹੇ ਹਨ ਸੰਘਰਸ਼

ਅੰਤਰਰਾਸ਼ਟਰੀ ਵਿਦਿਆਰਥੀਆਂ ਵਿੱਚ ਰਿਹਾਇਸ਼ ਦਾ ਸੰਕਟ ਦਿਨੋ ਦਿਨ ਵੱਧ ਰਿਹਾ ਹੈ ਜਿਸ ਦੇ ਚਲਦਿਆਂ ਆਵਾਸ ਦੇ ਖਰਚਿਆਂ ਵਿੱਚ ਭਾਰੀ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਇਸ ਸੰਕਟ ਕਾਰਨ ਅੰਤਰਰਾਸ਼ਟਰੀ ਪੱਧਰ ਤੇ ਵੀ ਆਸਟ੍ਰੇਲੀਆ ਦੀ ਸਾਖ ਤੇ ਨਕਾਰਾਤਮਕ ਅਸਰ ਵੇਖਣ ਨੂੰ ਮਿਲ ਰਿਹਾ ਹੈ।

Student accommodation run by private companies offers security, activities, and interaction with other students. It's also increasing in price.

Student accommodation run by private companies offers security, activities, and interaction with other students. It's also increasing in price. Source: Getty / James Woodson

ਵਿਦੁਸ਼ੀ, ਆਸਟ੍ਰੇਲੀਆ ਵਿੱਚ ਪੜ੍ਹ ਰਹੇ 710,893 ਅੰਤਰਰਾਸ਼ਟਰੀ ਵਿਦਿਆਰਥੀਆਂ ਵਿੱਚੋਂ ਇੱਕ ਹੈ ਜੋ ਰਿਹਾਇਸ਼ੀ ਸੰਕਟ ਦਾ ਪ੍ਰਭਾਵ ਮਹਿਸੂਸ ਕਰ ਰਹੀ ਹੈ।

ਜਦੋਂ ਉਹ ਚਾਰ ਸਾਲ ਪਹਿਲਾਂ ਬੈਚਲਰ ਆਫ਼ ਇਨਫਰਮੇਸ਼ਨ ਸਿਸਟਮ ਦੀ ਪੜ੍ਹਾਈ ਕਰਨ ਲਈ ਐਡੀਲੇਡ ਆਈ ਸੀ ਤਾਂ ਉਸ ਦੇ ਘਰ ਦਾ ਕਿਰਾਇਆ 165 ਡਾਲਰ ਹਫ਼ਤਾ ਸੀ ਜੋ ਕੇ ਹੁਣ ਵੱਧ ਕੇ 300 ਡਾਲਰ ਹੋ ਗਿਆ ਹੈ।

ਆਸਟ੍ਰੇਲੀਆ ਇਸ ਵਕ਼ਤ ਹਾਊਸਿੰਗ ਸੰਕਟ ਵਿੱਚ ਹੈ ਜਿੱਥੇ ਹਰ ਰਾਜ ਵਿੱਚ ਕਿਰਾਇਆਂ 'ਚ ਨਿਰੰਤਰ ਵਾਧਾ ਹੋ ਰਿਹਾ ਹੈ। ਸਕੇਪ, ਯੂਨੀਲੋਜ, ਲਜੀਲਓ ਅਤੇ ਯੂਗੋ ਵਰਗੀਆਂ ਕੰਪਨੀਆਂ ਦੁਆਰਾ ਪ੍ਰਦਾਨ ਕੀਤੇ ਜਾ ਰਹੇ ਵਿਦਿਆਰਥੀ ਰਿਹਾਇਸ਼ ਘਰਾਂ ਦੇ ਕਿਰਾਏ ਵਿੱਚ ਵੀ ਭਾਰੀ ਵਾਧਾ ਵੇਖਣ ਨੂੰ ਮਿਲ ਰਿਹਾ ਹੈ।

ਯੂਨੀਵਰਸਿਟੀ ਆਫ ਟੈਕਨਾਲੋਜੀ ਸਿਡਨੀ ਦੇ ਪਬਲਿਕ ਪਾਲਿਸੀ ਐਂਡ ਗਵਰਨੈਂਸ ਇੰਸਟੀਚਿਊਟ ਦੇ ਪ੍ਰੋਫੈਸਰ, ਐਲਨ ਮੌਰਿਸ ਦਾ ਮੰਨਣਾ ਹੈ ਕਿ ਦੇਸ਼ ਦੇ ਆਵਾਸ ਸੰਕਟ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਵਿੱਚ ਆਸਟ੍ਰੇਲੀਆ ਦੀ ਸਾਖ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।

Share

Published

By Ravdeep Singh, Kathleen Farmilo, Prisha Mercy
Source: SBS

Share this with family and friends


Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand