Watch FIFA World Cup 2026™

LIVE, FREE and EXCLUSIVE

ਪੱਤਰਕਾਰੀ ਦੀ ਆਜ਼ਾਦੀ ਨੂੰ ਉਭਾਰਨ ਲਈ ਕੈਨਬਰਾ ਵਿੱਚ ਸ਼ੁਰੂ ਹੋਈ ਇੱਕ ਪ੍ਰਦਰਸ਼ਨੀ

‘ਸਚਾਈ, ਤਾਕਤ ਅਤੇ ਆਜ਼ਾਦ ਪੱਤਰਕਾਰੀ’ ਨਾਮਕ ਪ੍ਰਦਰਸ਼ਨੀ ਨੂੰ ਦੇਸ਼ ਦੀ ਰਾਜਧਾਨੀ ਸਥਿਤ ਪੁਰਾਣੇ ਪਾਰਲੀਆਮੈਂਟ ਹਾਊਸ ਵਿੱਚ ਲਗਾਇਆ ਗਿਆ ਹੈ, ਜਿਸ ਵਿੱਚ ਪੱਤਰਕਾਰੀ ਦੀ ਆਜ਼ਾਦੀ ਦੀ ਮਹੱਤਤਾ ਦਰਸਾਉਣ ਦਾ ਯਤਨ ਕੀਤਾ ਜਾ ਰਿਹਾ ਹੈ।

Truth, Power and a Free Press
Source: SBS News

ਇਸ ਆਡਿਓ-ਵੀਜ਼ੀਉਲ ਸਮਰਥਾ ਵਾਲੀ ਪ੍ਰਦਰਸ਼ਨੀ ਨੂੰ ਐਸ ਬੀ ਐਸ ਦੀ ‘ਡਿਜੀਟਲ ਕਰੀਏਟਿਵ ਲੈਬਜ਼’ ਦੁਆਰਾ ‘ਮਿਊਜ਼ਿਅਮ ਆਫ ਆਸਟ੍ਰੇਲੀਅਨ ਡੈਮੋਕਰੇਸੀ’ ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ।

ਇਸ ਪ੍ਰਦਰਸ਼ਨੀ ਵਿੱਚ ਕਈ ਪੱਤਰਕਾਰਾਂ ਨਾਲ ਅਜਿਹੀਆਂ ਗਲਾਂਬਾਤਾਂ ਸਾਂਝੀਆਂ ਕੀਤੀਆਂ ਗਈਆਂ ਹਨ, ਜਿਨਾਂ ਤੋਂ ਪੱਤਰਕਾਰੀ ਦੇ ਲੋਕਤੰਤਰ ਉੱਤੇ ਪੈਣ ਵਾਲੇ ਪ੍ਰਭਾਵਾਂ ਨੂੰ ਉਜਾਗਰ ਕੀਤਾ ਗਿਆ ਹੈ।

ਬੀਤੇ ਸ਼ੁਕਰਵਾਰ ਨੂੰ ਸ਼ੁਰੂ ਹੋਈ ਇਸ ਪ੍ਰਦਰਸ਼ਨੀ ਵਿੱਚ ਲੋਕਾਂ ਨੂੰ ਪੁਰਾਣੇ ਪਾਰਲੀਆਮੈਂਟ ਹਾਊਸ ਵਿੱਚ ਆਉਣ ਲਈ ਸੱਦਾ ਦਿੱਤਾ ਗਿਆ, ਤਾਂ ਕਿ ਆਸਟ੍ਰੇਲੀਆ ਵਿਚਲੇ ਪੱਤਰਕਾਰਾਂ ਦੇ ਨਿਜੀ ਤਜਰਬਿਆਂ ਅਤੇ ਉਹਨਾਂ ਦੀਆਂ ਜਿੰਮੇਵਾਰੀਆਂ ਨਾਲ ਸਾਂਝ ਪਾਈ ਜਾ ਸਕੇ।

ਇਹਨਾਂ ਪੱਤਰਕਾਰਾਂ ਵਿੱਚੋਂ ਐਸ ਬੀ ਐਸ ਅਰੈਬਿਕ-24 ਦੇ ਪੁਰਸਕਾਰਿਤ ਪੱਤਰਕਾਰ ਘਸੇਨ ਨਾਖੁਲ ਅਤੇ ਇਨਸਾਈਟ ਦੇ ਪੇਸ਼ਕਾਰ ਜੈਨੀ ਬਰੌਕੀ ਵੀ ਸ਼ਾਮਲ ਹਨ।

ਆਪਣੇ ਤਜਰਬੇ ਸਾਂਝੇ ਕਰਦਿਆਂ ਘਸੇਨ ਦਸਦੇ ਹਨ ਕਿ 1989 ਵਿੱਚ ਆਸਟ੍ਰੇਲੀਆ ਪ੍ਰਵਾਸ ਤੋਂ ਪਹਿਲਾਂ, ਉਹਨਾ ਲਈ ਲੈਬਨਾਨ ਵਿੱਚ ਪੱਤਰਕਾਰੀ ਕਰਨੀ ਬਹੁਤ ਖਤਰਨਾਕ ਸੀ।  ਉਹਨਾਂ ਨੇ ਕਈ ਪੱਤਰਕਾਰਾਂ ਨੂੰ ਜਾਨ ਤੋਂ ਇਸ ਕਰਕੇ ਹਥ ਧੋਂਦੇ ਹੋਏ ਦੇਖਿਆ ਸੀ, ਕਿਉਂਕਿ ਉਹ ਸੱਚੀਆਂ ਅਤੇ ਸਰਕਾਰ ਦੇ ਵਿਰੁੱਧ ਖਬਰਾਂ ਪ੍ਰਕਾਸ਼ਤ ਕਰਦੇ ਸਨ।

‘ਕਿਸੇ ਪੱਤਰਕਾਰ ਵਲੋਂ ਆਪਣੇ ਕਿੱਤੇ ਦੀ ਮਾਣ ਮਰਿਆਦਾ ਵਾਸਤੇ ਆਪਣੀ ਜਾਨ ਕੁਰਬਾਨ ਕਰ ਦੇਣੀ ਮੇਰੇ ਲਈ ਬਹੁਤ ਹੀ ਅਹਿਮ ਸੀ’।

ਆਸਟ੍ਰੇਲੀਆ ਆਉਣ ਉਪਰੰਤ ਵੀ ਨਾਖੁਲ ਨੂੰ ਖਤਰਿਆਂ ਨਾਲ ਦੋ ਚਾਰ ਹੋਣਾ ਪਿਆ। 2001 ਵਿੱਚ ਇੱਕ ਮਾਨਵੀ ਤਸਕਰ ਨਾਲ ਕੀਤੀ ਗਲਬਾਤ ਤੋਂ ਬਾਅਦ ਜਦੋਂ ਉਸ ਤਸਕਰ ਨੂੰ ਗ੍ਰਿਫਤਾਰ ਕਰਕੇ ਅਦਾਲਤੀ ਕਾਰਵਾਈ ਅਰੰਭੀ ਗਈ ਤਾਂ ਨਾਖੁਲ ਨੂੰ ਵੀ ਧਮਕੀਆਂ ਮਿਲੀਆਂ ਕਿ ਉਹ ਉਸ ਤਸਕਰ ਨਾਲ ਜਾਣ ਪਹਿਚਾਣ ਕਰਵਾਉਣ ਵਾਲੇ ਬਾਰੇ ਵੀ ਦੱਸੇ।

ਇਸ ਤੋਂ ਇਨਕਾਰ ਕਰਨ ਤੇ ਨਾਖੁਲ ਨੂੰ ਪੰਜ ਸਾਲਾਂ ਦੀ ਕੈਦ ਦੀ ਧਮਕੀ ਦਿੱਤੀ ਗਈ ਸੀ।

‘ਇਸ ਸਮੇਂ ਇਹ ਬਹੁਤ ਹੀ ਜਰੂਰੀ ਹੈ ਕਿ ਪੱਤਰਕਾਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ’।

ਇਸ ਪ੍ਰਦਰਸ਼ਨੀ ਵਿੱਚ ਆਸਟ੍ਰੇਲੀਆ ਵਿੱਚ ਲੰਬਾ ਸਮਾਂ ਪਹਿਲਾਂ ਵਰਤੀਆਂ ਜਾਣ ਵਾਲੀਆਂ ਪਰਿੰਟਿੰਗ ਮਸ਼ੀਨਾਂ ਦੇ ਨਾਲ ਨਾਲ ਕਈ ਅਜਿਹੇ ਦਸਤਾਵੇਜ਼ ਵੀ ਰੱਖੇ ਗਏ ਹਨ ਜੋ ਕਿ ਪੱਤਰਕਾਰਾਂ ਵਲੋਂ ਲੜਾਈ ਦੇ ਮੈਦਾਨਾਂ ਤੋਂ ਅਤੇ ਜੇਲਾਂ ਆਦਿ ਵਿੱਚ ਡੱਕੇ ਹੋਏ ਹੋਣ ਦੇ ਬਾਵਜੂਦ ਭੇਜੇ ਗਏ ਸਨ।

ਮਿਊਜ਼ੀਅਮ ਆਫ ਆਸਟ੍ਰੇਲੀਅਨ ਡੈਮੋਕਰੇਸੀ ਦੀ ਅਧਿਕਾਰੀ ਹੋਲੀ ਵਿਲਿਅਮਸ ਨੇ ਐਸ ਬੀ ਐਸ ਨਿਊਜ਼ ਨੂੰ ਦਸਿਆ, ‘ਸਾਡਾ ਮੰਤਵ ਆਮ ਲੋਕਾਂ ਨੂੰ, ਲੋਕਤੰਤਰ ਨੂੰ ਪ੍ਰਭਾਵਤ ਕਰਨ ਵਾਲੇ ਮੌਜੂਦਾ ਮੁੱਦਿਆਂ ਤੋਂ ਜਾਣੂ ਕਰਵਾਉਣਾ ਹੈ। ਅਤੇ ਇੱਕ ਮਜਬੂਤ ਅਤੇ ਸਿਹਤਮੰਦ ਲੋਕਤੰਤਰ ਲਈ ਅਜਾਦ ਪੱਤਰਕਾਰੀ ਬਹੁਤ ਹੀ ਅਹਿਮ ਚੀਜ ਹੈ’।

ਪਿਛਲੇ ਮਹੀਨੇ ਆਸਟ੍ਰੇਲੀਆ ਦੇ ਪ੍ਰਮੁੱਖ ਅਖਬਾਰਾਂ ਨੇ ਆਪਣੇ ਪਹਿਲੇ ਪੰਨੇ ਕਾਲੇ ਛਾਪ ਦੇ ਮੀਡੀਆ ਦੀ ਅਜਾਦੀ ਡੱਕਣ ਦੇ ਫੈਸਲਿਆਂ ਵਿਰੁੱਧ ਆਪਣਾ ਰੋਸ ਪ੍ਰਗਟ ਕੀਤਾ ਸੀ।

ਇਹ ਉਸ ਸਮੇਂ ਕੀਤਾ ਜਾ ਰਿਹਾ ਹੈ ਜਦੋਂ ਰਾਸ਼ਟਰੀ ਪੱਧਰ ਤੇ ਕਾਨੂੰਨਸਾਜ਼ੀ ਕਰਦੇ ਹੋਏ ਪੱਤਰਕਾਰਾਂ ਅਤੇ ਵਿਸਲ-ਬਲੋਅਰਸ ਨੂੰ ਆਪਣਾ ਕੰਮ ਨਿਰਪੱਖ ਹੋ ਕੇ ਕਰਨ ਤੋਂ ਰੋਕਣ ਦੇ ਇਰਾਦੇ ਨਾਲ ਸਰਕਾਰ ਵਲੋਂ ਇੱਕ ਜਾਂਚ ਅਰੰਭੀ ਗਈ ਹੈ।

Listen to SBS Punjabi Monday to Friday at 9 pm. Follow us on Facebook and Twitter


3 min read

Published

Updated

By SBS News, MP Singh

Source: SBS


Share this with family and friends


Follow SBS Punjabi

Download our apps

Watch on SBS

Punjabi News

Stream now