SKIP TO MAIN CONTENT

ਭਾਰਤ ਸਰਕਾਰ ਵੱਲੋਂ 27 ਮਾਰਚ ਤੋਂ ਅੰਤਰਰਾਸ਼ਟਰੀ ਉਡਾਣਾਂ ਉੱਤੇ ਲਗੀ ਪਾਬੰਦੀ ਹਟਾਉਣ ਦਾ ਫ਼ੈਸਲਾ

ਦੋ ਸਾਲਾਂ ਦੇ ਵਕਫ਼ੇ ਤੋਂ ਬਾਅਦ ਭਾਰਤ ਸਰਕਾਰ ਨੇ 27 ਮਾਰਚ ਤੋਂ ਅੰਤਰਰਾਸ਼ਟਰੀ ਉਡਾਣਾਂ ਨੂੰ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।

travel
India decides to resume scheduled international flights after a gap of two years. Source: AAP Image/EPA/DIVYAKANT SOLANKI

1 min read

Published

Updated

By Natasha Kaul, Ravdeep Singh


Skip to article content

ਭਾਰਤ ਸਰਕਾਰ ਨੇ ਹਾਲ਼ ਹੀ ਵਿੱਚ ਜਾਰੀ ਇੱਕ ਬਿਆਨ ਵਿੱਚ ਕਿਹਾ ਹੈ ਕਿ ਉਨ੍ਹਾਂ ਦਾ ਅਨੁਸੂਚਿਤ ਵਪਾਰਕ ਅੰਤਰਰਾਸ਼ਟਰੀ ਯਾਤਰੀ ਸੇਵਾਵਾਂ ਨੂੰ ਮੁੜ ਸ਼ੁਰੂ ਕਰਨ ਦਾ ਫੈਸਲਾ ਦੁਨੀਆ ਭਰ ਵਿੱਚ ਵਧ ਰਹੇ ਕੋਵਿਡ ਟੀਕਾਕਰਨ ਅਤੇ ਇਸ ਵਿੱਚ ਸ਼ਾਮਲ ਹੋਰ ਭਾਈਵਾਲਾਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਲਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਭਾਰਤੀ ਸਰਕਾਰ ਨੇ ਕਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ 23 ਮਾਰਚ 2020 ਨੂੰ ਭਾਰਤ ਤੋਂ ਆਉਣ ਅਤੇ ਜਾਣ ਵਾਲੀਆਂ ਅੰਤਰਰਾਸ਼ਟਰੀ ਉਡਾਣਾਂ ਦੇ ਸੰਚਾਲਨ ਨੂੰ ਮੁਅੱਤਲ ਕਰ ਦਿੱਤਾ ਸੀ।

ਉਦਯੋਗਕ ਅਤੇ ਸਥਾਨਕ ਭਾਈਚਾਰੇ ਦੁਆਰਾ ਇਸ ਫ਼ੈਸਲੇ ਦਾ ਸਵਾਗਤ ਕੀਤਾ ਗਿਆ ਹੈ।

ਫਲਾਈਟ ਸੈਂਟਰ ਦੇ ਬੁਲਾਰੇ ਹੇਡਨ ਲੌਂਗ ਨੇ ਐਸ ਬੀ ਐਸ ਹਿੰਦੀ ਨੂੰ ਦੱਸਿਆ, “ਇਹ ਬਹੁਤ ਹੀ ਸਵਾਗਤਯੋਗ ਖ਼ਬਰ ਹੈ। ਸਰਹੱਦਾਂ ਮੁੜ ਖੁਲਣ ਤੋਂ ਬਾਅਦ ਭਾਰਤ ਜਾਣ ਵਾਲੀਆਂ ਉਡਾਣਾਂ ਵਿੱਚ ਭਾਰੀ ਦਿਲਚਸਪੀ ਦੇਖਣ ਨੂੰ ਮਿਲ਼ੀ ਹੈ।"

ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ਵਿੱਚ ਫਲਾਈਟ ਸੈਂਟਰ ਦੀ ਵੈੱਬਸਾਈਟ 'ਤੇ ਬੁਕਿੰਗ ਦੇ ਆਂਕੜੇ ਦਰਸਾਉਂਦੇ ਹਨ ਕਿ ਆਸਟ੍ਰੇਲੀਆ ਤੋਂ ਬਾਹਰ ਯਾਤਰਾ ਕਰਨ ਵਿੱਚ ਦਿੱਲੀ ਸਭ ਤੋਂ ਉੱਪਰਲੀਆਂ ਥਾਵਾਂ ਵਿੱਚੋਂ ਇੱਕ ਹੈ।

For more details read this story in English

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।


Follow SBS Punjabi

Download our apps

Watch on SBS

Punjabi News

Stream now