ਭਾਰਤ ਸਰਕਾਰ ਨੇ ਉਹਨਾਂ ਓ ਸੀ ਆਈ ਕਾਰਡ ਧਾਰਕਾਂ ਨੂੰ ਆਰਜ਼ੀ ਰਾਹਤ ਦੇਣ ਦਾ ਐਲਾਨ ਕੀਤਾ ਹੈ ਜਿਨਾਂ ਦੀ ਉਮਰ 20 ਸਾਲਾਂ ਤੋਂ ਘੱਟ ਜਾਂ 50 ਤੋਂ ਉਪਰ ਦੀ ਹੋਣ ਕਾਰਨ ਉਹਨਾਂ ਲਈ ਇਹਨਾਂ ਕਾਰਡਾਂ ਨੂੰ ਨਿਯਮਾਂ ਅਨੁਸਾਰ ਨਵਿਆਉਣਾ ਜਰੂਰੀ ਸੀ।
ਭਾਰਤ ਸਰਕਾਰ ਵਲੋਂ ਹਾਲ ਵਿੱਚ ਹੀ ਜਾਰੀ ਕੀਤੀ ਸੂਚਨਾਂ ਅਨੁਸਾਰ ਉਹਨਾਂ ਕਾਰਡ ਧਾਰਕਾਂ ਜਿਨਾਂ ਦੀ ਉਮਰ 20 ਸਾਲਾਂ ਤੋਂ ਘੱਟ ਅਤੇ 50 ਤੋਂ ਉਪਰ ਦੀ ਹੈ, ਨੇ ਹਾਲ ਵਿੱਚ ਹੀ ਆਪਣੇ ਪਾਸਪੋਰਟ ਨਵਿਆਏ ਹਨ ਪਰ ਓ ਸੀ ਆਈ ਕਾਰਡ ਦੁਬਾਰਾ ਨਹੀਂ ਬਣਵਾਏ, ਮਿਤੀ 30 ਜੂਨ 2020 ਤੱਕ ਭਾਰਤ ਦੀ ਯਾਤਰਾ ਕਰ ਸਕਣਗੇ। ਇਹਨਾਂ ਲਈ ਇਹ ਜਰੂਰੀ ਹੋਵੇਗਾ ਕਿ ਉਹ ਆਪਣੇ ਨਵਿਆਏ ਹੋਏ ਪਾਸਪੋਰਟ ਦੇ ਨਾਲ ਆਪਣਾ ਪੁਰਾਣਾ ਪਾਸਪੋਰਟ ਅਤੇ ਓ ਸੀ ਆਈ ਕਾਰਡ ਯਾਤਰਾ ਸਮੇਂ ਨਾਲ ਲੈ ਕੇ ਜਾਣ।
Important Press Release: Relaxation on re-issuance of OCI card till 30th June 2020@HCICanberra @cgisydney @CGIPerth @MEAIndia @IndianDiplomacy @SBSHindi @SBSPunjabi @indian_link @RadioHaanji @southasiatimes pic.twitter.com/0Sc8hagiwb
— India in Melbourne (@cgimelbourne) December 18, 2019
ਭਾਰਤ ਸਰਕਾਰ ਵਲੋਂ ਕਿਹਾ ਗਿਆ ਹੈ ਕਿ ਓ ਸੀ ਆਈ ਕਾਰਡ ਧਾਰਕਾਂ ਪ੍ਰਤੀ ਆ ਰਹੀਆਂ ਮੁਸ਼ਕਲਾਂ ਨੂੰ ਠੱਲ ਪਾਉਣ ਲਈ ਇਹ ਛੋਟ ਦਿੱਤੀ ਜਾ ਰਹੀ ਹੈ।
ਓ ਸੀ ਆਈ ਕਾਰਡ, ਜੋ ਕਿ ਭਾਰਤੀ ਮੂਲ ਦੇ ਲੋਕਾਂ ਲਈ ਇੱਕ ਉਮਰ ਭਰ ਦਾ ਵੀਜ਼ਾ ਹੁੰਦਾ ਹੈ, ਕਾਰਨ ਲੋਕਾਂ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਪ੍ਰੇਸ਼ਾਨੀ ਅਤੇ ਹੈਰਾਨੀ ਬਣੀ ਹੋਈ ਸੀ। ਕਿਉਂਕਿ ਭਾਰਤ ਨੂੰ ਜਾਣ ਵਾਲੇ ਕਈ ਯਾਤਰੀਆਂ ਨੂੰ ਇਹ ਕਹਿ ਕਿ ਜਹਾਜ ਚੜਨ ਤੋਂ ਰੋਕ ਦਿੱਤਾ ਗਿਆ ਸੀ ਕਿ ਉਹਨਾਂ ਦੇ ਓ ਸੀ ਆਈ ਕਾਰਡਾਂ ਵਿੱਚ ਕੋਈ ਖਾਮੀ ਹੈ।
ਐਸ ਬੀ ਐਸ ਪੰਜਾਬੀ ਨੇ ਕਈ ਅਜਿਹੇ ਮਾਮਲੇ ਸਾਹਮਣੇ ਲਿਆਉਂਦੇ ਸਨ ਜਿਨਾਂ ਵਿੱਚ ਕਈ ਪਰਿਵਾਰਾਂ ਨੂੰ ਹਜਾਰਾਂ ਡਾਲਰਾਂ ਦਾ ਨੁਕਸਾਨ ਇਸ ਲਈ ਸਹਿਣਾ ਪਿਆ ਸੀ ਕਿਉਂਕਿ ਉਹਨਾਂ ਕੋਲ ਨਵਿਆਇਆ ਹੋਇਆ ਪਾਸਪੋਰਟ ਤਾਂ ਸੀ ਪਰ ਓ ਸੀ ਆਈ ਕਾਰਡ ਨਵਿਆਇਆ ਹੋਇਆ ਨਹੀਂ ਸੀ। ਇਸ ਰੂਲ ਨੂੰ ਅਚਾਨਕ ਥੋਪਣ ਅਤੇ ਮਾਮਲੇ ਵਿੱਚ ਕੋਈ ਸਾਫ ਸਪੱਸ਼ਟੀਕਰਣ ਆਦਿ ਨਾ ਮਿਲਣ ਨੂੰ ਵੀ ਉਭਾਰਿਆ ਗਿਆ ਸੀ। ਪਰ ਭਾਰਤ ਸਰਕਾਰ ਦਾ ਕਹਿਣਾ ਹੈ ਕਿ ਇਹ ਨਿਯਮ ਸਾਲ 2005 ਤੋਂ ਹੀ ਅਮਲ ਵਿੱਚ ਹੈ।
ਇਹਨਾਂ ਨਿਯਮਾਂ ਅਨੁਸਾਰ ਹਰ ਉਹ ਵਿਅਕਤੀ ਜਿਸ ਦੀ ਉਮਰ 20 ਸਾਲਾਂ ਤੋਂ ਘੱਟ ਹੈ, ਨੂੰ ਹਰ ਵਾਰ ਆਪਣਾ ਓ ਸੀ ਕਾਰਡ ਉਸ ਸਮੇਂ ਨਵਿਆਉਣਾਂ ਪਵੇਗਾ ਜਦੋਂ ਉਹ ਆਪਣਾ ਪਾਸਪੋਰਟ ਨਵਿਆਏਗਾ। ਅਤੇ 50 ਸਾਲਾਂ ਤੋਂ ਉਪਰ ਦੀ ਉਮਰ ਦੇ ਲੋਕਾਂ ਨੂੰ ਸਿਰਫ ਇੱਕ ਵਾਰ ਹੀ ਆਪਣਾ ਓ ਸੀ ਕਾਰਡ ਨਵਿਆਉਣ ਦੀ ਲੋੜ ਉਦੋਂ ਹੋਵੇਗੀ ਜਦੋਂ ਉਹ ਆਪਣਾ ਪਾਸਪੋਰਟ 50 ਸਾਲਾਂ ਦੀ ਉਮਰ ਟੱਪਣ ਤੋਂ ਬਾਅਦ ਪਹਿਲੀ ਵਾਰ ਨਵਿਆਉਣਗੇ। ਅਤੇ ਜਿਨਾਂ ਦੀ ਉਮਰ 21 ਤੋਂ 50 ਸਾਲਾਂ ਦੇ ਵਿਚਕਾਰ ਹੈ, ਲਈ ਇਸ ਓ ਸੀ ਆਈ ਨੂੰ ਹਰ ਵਾਰ ਪਾਸਪੋਰਟਾਂ ਦੇ ਨਾਲ ਨਵਿਆਉਣ ਦੀ ਕੋਈ ਜਰੂਰਤ ਨਹੀਂ ਹੈ।
”
ਪਰ ਨਾਲ ਹੀ ਕਾਂਉਂਸਲ ਜਨਰਲ ਆਫ ਇੰਡੀਆ ਵਲੋਂ ਇਹ ਹਦਾਇਤ ਦਿੱਤੀ ਜਾ ਰਹੀ ਹੈ ਕਿ ਕਿਉਂਕਿ ਇਹ ਛੋਟ ਸਿਰਫ ਆਰਜ਼ੀ ਸਮੇਂ ਲਈ ਹੀ ਦਿੱਤੀ ਗਈ ਹੈ ਇਸ ਲਈ, ਇਸ ਉਮਰ ਦੀ ਸੀਮਾ (20 ਤੋਂ ਘੱਟ ਅਤੇ 50 ਤੋਂ ਉਪਰ) ਵਿੱਚਲੇ ਓ ਸੀ ਆਈ ਕਾਰਡ ਧਾਰਕਾਂ ਲਈ ਲਾਹੇਵੰਦ ਹੋਵੇਗਾ ਕਿ ਉਹ ਆਪਣੇ ਪਾਸਪੋਰਟ ਨਵਿਆਉਣ ਦੇ ਨਾਲ ਹੀ ਆਪਣੇ ਓ ਸੀ ਆਈ ਕਾਰਡ ਵੀ ਜਰੂਰ ਨਵਿਆ ਲੈਣ।
Listen to SBS Punjabi Monday to Friday at 9 pm. Follow us on Facebook and Twitter.
