ਭਾਰਤੀ ਜੋੜੇ ਦੀ ਆਸਟ੍ਰੇਲੀਅਨ ਨਾਗਰਿਕਤਾ ਦੀ ਅਰਜ਼ੀ 90 ਦਿਨਾਂ ਤੋਂ ਵੀ ਘੱਟ ਸਮੇਂ ਵਿੱਚ ਹੋਈ ਮਨਜ਼ੂਰ

ਬ੍ਰਿਸਬੇਨ ਸਥਿਤ ਪੰਜਾਬੀ ਜੋੜੇ ਰਮਨਦੀਪ ਕੌਰ ਅਤੇ ਪਰਮਜੀਤ ਸਿੰਘ ਨੇ 18 ਨਵੰਬਰ 2020 ਨੂੰ ਆਸਟ੍ਰੇਲੀਅਨ ਨਾਗਰਿਕਤਾ ਲਈ ਬਿਨੈ ਪੱਤਰ ਦਾਇਰ ਕੀਤਾ ਸੀ। ਉਨ੍ਹਾਂ ਨੂੰ ਉਸ ਸਮੇਂ ਹੈਰਾਨੀ ਹੋਈ ਜਦੋਂ ਉਨ੍ਹਾਂ ਦੀ ਅਰਜ਼ੀ ਨੂੰ ਤਿੰਨ ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ ਮਨਜ਼ੂਰੀ ਦੇ ਦਿੱਤੀ ਗਈ।

Citizenship

Ramandeep Kaur (Right) and husband Paramjit Singh had their Australian citizenship application approved in less than three months. Source: Supplied by Ramandeep Kaur

ਐਰੋਸਪੇਸ ਇੰਜੀਨੀਅਰ ਅਤੇ ਪੀਐਚਡੀ ਸਕਾਲਰ ਰਮਨਦੀਪ ਕੌਰ ਨੂੰ ਆਪਣੀ ਕਿਸਮਤ 'ਤੇ ਵਿਸ਼ਵਾਸ ਨਹੀਂ ਹੋਇਆ ਜਦੋਂ ਉਨ੍ਹਾਂ ਦੀ ਅਰਜ਼ੀ ਨੂੰ 90 ਦਿਨਾਂ ਤੋਂ ਵੀ ਘੱਟ ਸਮੇਂ ਵਿੱਚ ਮਨਜ਼ੂਰੀ ਦੇ ਦਿੱਤੀ ਗਈ।

30 ਸਾਲਾ ਰਮਨਦੀਪ ਦਾ ਕਹਿਣਾ ਹੈ ਕਿ ਆਸਟ੍ਰੇਲੀਅਨ ਨਾਗਰਿਕ ਬਣਨ ਦੇ ਜੋਸ਼ ਨੇ ਉਨ੍ਹਾਂ ਨੂੰ ਮੌਜੂਦਾ ਪ੍ਰਕਿਰਿਆ ਅਤੇ ਸਮਾਂ-ਸੀਮਾਂ ਬਾਰੇ ਵਿਸਤਾਰ ਵਿੱਚ ਜਾਣਕਾਰੀ ਪ੍ਰਾਪਤ ਕਰਣ ਲਈ ਪ੍ਰੇਰਿਤ ਕੀਤਾ।

ਇਸ ਬਾਰੇ ਪੜਦਿਆਂ-ਪੜਦਿਆਂ ਉਨ੍ਹਾਂ ਨੂੰ ਇੱਕ ਐਸਬੀਐਸ ਪੰਜਾਬੀ ਦਵਾਰਾ ਪ੍ਰਕਾਸ਼ਿਤ ਲੇਖ ਤੋਂ ਜਾਣਕਾਰੀ ਮਿਲੀ ਕਿ ਜੇ ਕਿਸੇ ਬਿਨੈਕਾਰ ਦੇ ਨਾਗਰਿਕਤਾ ਟੈਸਟ ਦੀ ਤਾਰੀਖ਼ ਕੁਝ ਮਹੀਨੇ ਦੂਰ ਹੈ ਤਾਂ ਉਹ ਤਾਰੀਖ਼ ਨੂੰ ਨੇੜੇ ਲਿਆਉਣ ਲਈ ਦੁਬਾਰਾ ਕੋਸ਼ਿਸ਼ ਕਰ ਸਕਦੇ ਹਨ।

ਗ੍ਰਹਿ ਵਿਭਾਗ ਦੇ ਅੰਕੜੇ ਦਰਸਾਉਂਦੇ ਹਨ ਕਿ ਪਰਵਾਸੀਆਂ ਨੂੰ ਆਸਟ੍ਰੇਲੀਅਨ ਨਾਗਰਿਕ ਬਣਨ ਲਈ ਲੰਬੇ ਇੰਤਜ਼ਾਰ ਦਾ ਸਾਹਮਣਾ ਕਰਨਾ ਪੈਂਦਾ ਹੈ। 28 ਫਰਵਰੀ ਤੱਕ ਵਿਭਾਗ ਕੋਲ 155,000 ਤੋਂ ਵੱਧ ਅਰਜ਼ੀਆਂ ਹਨ ਜਿਨ੍ਹਾਂ ਉਤੇ ਹਾਲੇ ਫ਼ੈਸਲਾ ਲੈਣਾ ਬਾਕੀ ਹੈ।

 

ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਫੇਸਬੁੱਕ ਅਤੇ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।

Share

Published

Updated

By Avneet Arora, Ravdeep Singh

Share this with family and friends


Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand