ਖੁਸ਼ਹਾਲ ਅਤੇ ਤੰਦਰੁਸਤ ਜ਼ਿੰਦਗੀ ਬਿਤਾ ਰਹੇ 25 ਸਾਲਾ ਅਰਸ਼ਦੀਪ ਸਿੰਘ, ਜੋ ਕਿ ਮੈਲਬੌਰਨ ਵਿੱਚ ਮਾਰਕੀਟਿੰਗ ਪੜ੍ਹਾਈ ਕਰ ਰਹੇ ਹਨ, ਨੇ ਕੁਝ ਦਿਨ ਪਹਿਲਾਂ ਖੰਘ ਅਤੇ ਸਾਹ ਦੀ ਕਮੀ ਕਾਰਣ ਡਾਕਟਰੀ ਸਲਾਹ ਲਈ ਸੀ।
8 ਜੂਨ ਨੂੰ ਉਨ੍ਹਾਂ ਨੂੰ ਹਸਪਤਾਲ ਦੀ ਐਮਰਜੈਂਸੀ ਇਕਾਈ ਵਿੱਚ ਰੈਫਰ ਕਰ ਦਿੱਤਾ ਗਿਆ ਜਿਥੇ ਡਾਕਟਰਾਂ ਨੇ ਸਾਰੇ ਟੈਸਟ ਕਰਣ ਤੋਂ ਬਾਅਦ ਅਰਸ਼ਦੀਪ ਨੂੰ ਉਹ ਮੰਦਭਾਗੀ ਖ਼ਬਰ ਦਿੱਤੀ ਜਿਸਨੇ ਉਸਦੀ ਜ਼ਿੰਦਗੀ ਦਾ ਰੁਖ਼ ਪੂਰੀਂ ਤਰ੍ਹਾਂ ਬਦਲਕੇ ਰੱਖ ਦਿੱਤਾ।
ਅਰਸ਼ਦੀਪ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ, “ਡਾਕਟਰਾਂ ਨੇ ਟੈਸਟ ਨਤੀਜਿਆਂ ਦਾ ਵਿਸ਼ਲੇਸ਼ਣ ਕਰਣ ਤੋਂ ਬਾਅਦ ਪਾਇਆ ਕਿ ਮੇਰੇ ਦੋਵੇਂ ਗੁਰਦੇ ਕੰਮ ਕਰਨਾ ਬੰਦ ਕਰ ਚੁੱਕੇ ਹਨ। ਮੈਨੂੰ ਡਾਕਟਰਾਂ ਦੀ ਗੱਲ ਤੇ ਇੱਕ ਵਾਰੀ ਤਾਂ ਵਿਸ਼ਵਾਸ ਹੀ ਨਹੀਂ ਹੋਇਆ ਕਿਉਂਕਿ ਨਾ ਤਾਂ ਮੇਰੇ ਪਰਿਵਾਰ ਵਿੱਚ ਕਦੇ ਕਿਸੇ ਨੂੰ ਇਸ ਕਿਸਮ ਦੀ ਬਿਮਾਰੀ ਸੀ ਅਤੇ ਨਾ ਹੀ ਮੈਨੂੰ ਆਪਣੀ ਜ਼ਿੰਦਗੀ ਵਿੱਚ ਕੋਈ ਸਿਹਤ ਸਮੱਸਿਆ ਆਈ ਸੀ।"
ਬ੍ਰਿਜਿੰਗ ਵੀਜ਼ਾ ਏ 'ਤੇ ਹੋਣ ਕਰਕੇ ਮੈਡੀਕੇਅਰ 'ਤੇ ਵੀ ਉਨ੍ਹਾਂ ਦੇ ਗੁਰਦੇ ਦਾ ਟਰਾਂਸਪਲਾਂਟ ਨਹੀਂ ਸੀ ਹੋ ਸਕਦਾ। ਇਨ੍ਹਾਂ ਕਾਰਣਾਂ ਕਰਕੇ ਉਨ੍ਹਾਂ ਦੇ ਪਰੀਵਾਰ ਨੇ ਇਹ ਫ਼ੈਸਲਾ ਕੀਤਾ ਕਿ ਇਲਾਜ ਲਈ ਅਰਸ਼ਦੀਪ ਨੂੰ ਛੇਤੀ ਤੋਂ ਛੇਤੀ ਵਾਪਸ ਭਾਰਤ ਲਿਆਇਆ ਜਾਏ।
ਉਹ ਅਰਸ਼ਦੀਪ ਨੂੰ ਵਾਪਸ ਲਿਜਾਣ ਲਈ ਆਸਟ੍ਰੇਲੀਅਨ ਸਰਕਾਰ ਤੋਂ ਲਾਜ਼ਮੀ 'ਇਜਾਜ਼ਤ' ਦੀ ਉਡੀਕ ਕਰ ਰਹੇ ਹਨ।
ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਫੇਸਬੁੱਕ ਅਤੇ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।