SKIP TO MAIN CONTENT

ਭਾਰਤੀ ਵਿਦਿਆਰਥੀਆਂ ਦੇ ਪ੍ਰਵਾਸ ਲਈ ਕਿਉਂ ਕੈਨੇਡਾ ਬਣਦਾ ਜਾ ਰਿਹਾ ਹੈ ਤਰਜਿਹੀ ਮੁਲਕ?

ਆਸਟ੍ਰੇਲੀਆ ਵਿੱਚ ਆਵਾਜਾਈ ਦੀ ਸਖ਼ਤ ਪਬੰਦੀਆਂ ਕਾਰਣ ਭਾਰਤ ਵਿਚ ਫ਼ਸੇ ਬਹੁਤ ਸਾਰੇ ਅੰਤਰਰਾਸ਼ਟਰੀ ਵਿਦਿਆਰਥੀ ਹੁਣ ਆਪਣੇ ਭਵਿੱਖ ਨੂੰ ਬਚਾਉਣ ਲਈ ਕੈਨੇਡਾ ਜਾਣ ਲਈ ਵਿਚਾਰ ਕਰਨ ਤੇ ਮਜਬੂਰ ਹੋ ਗਏ ਹਨ। ਪ੍ਰਵਾਸੀਆਂ ਪ੍ਰਤੀ ਕੈਨੇਡਾ ਦੀਆਂ ‘ਉਦਾਰਵਾਦੀ ਨੀਤੀਆਂ’ ਤੋਂ ਪ੍ਰੇਰਿਤ ਹੋ ਵਿਦੇਸ਼ੀ ਵਿਦਿਆਰਥੀ ਕੈਨੇਡਾ ਨੂੰ ਹੁਣ ਇੱਕ ਬਿਹਤਰ ਵਿਕਲਪ ਵਜੋਂ ਦੇਖ਼ ਰਹੇ ਹਨ।

Blank Signpost - British Cities
Australian universities at risk of losing international students to Canada. Source: Getty Images/ewg3D

2 min read

Published

Updated

By Avneet Arora, Ravdeep Singh



Skip to article content

ਆਸਟ੍ਰੇਲੀਆ ਦੇ ਮੁਕਾਬਲੇ ਕੈਨੇਡਾ ਵਿੱਚ ਪੜ੍ਹਾਈ ਖ਼ਤਮ ਕਰਣ ਉਪਰੰਤ ਨਿਵਾਸ ਪ੍ਰਾਪਤ ਕਰਣ ਲਈ ਕਈ ਅਸਾਨ ਰਸਤੇ ਹਨ ਜਿਸ ਕਰਕੇ ਕੈਨੇਡਾ ਪ੍ਰਵਾਸ ਵਲ ਭਾਰਤੀ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਵੱਧਦਾ ਰੁਝਾਨ ਦੇਖਣ ਨੂੰ ਮਿਲ਼ ਰਿਹਾ ਹੈ।

ਵਿਦਿਆਰਥੀਆਂ ਵਿੱਚ ਇਹ ਧਾਰਨਾ ਬਣਦੀ ਜਾ ਰਹੀ ਹੈ ਕਿ ਮਹਾਂਮਾਰੀ ਦੇ ਬਾਵਜੂਦ ਵੀ ਪ੍ਰਵਾਸੀਆਂ ਪ੍ਰਤੀ ਕੈਨੇਡਾ ਦੀਆਂ ਨੀਤੀਆਂ ਵਧੇਰੇ ਸਾਰਥਿਕ ਬਣ ਕੇ ਉਭਰੀਆਂ ਹਨ। ਇਨ੍ਹਾਂ ਦੀ ਨਰਾਜ਼ਗੀ ਦਾ ਇੱਕ ਮੁੱਖ ਕਾਰਣ ਇੱਕ ਵੀ ਹੈ ਆਸਟ੍ਰੇਲੀਆ ਵਲੋਂ ਵਾਪਸ ਮੁੜਨ ਲਈ ਕੋਈ ਨਿਸ਼ਚਿਤ ਸਮਾਂ ਨਹੀਂ ਦਿੱਤਾ ਜਾ ਰਿਹਾ ਜਿਸ ਕਾਰਣ ਭਵਿੱਖ ਨੂੰ ਲੈ ਕੇ ਇਨ੍ਹਾਂ ਦੀ ਚਿੰਤਾ ਹੋਰ ਗਹਿਰਾ ਗਈ ਹੈ।

ਕੋਵਿਡ-19 ਮਹਾਂਮਾਰੀ ਕਾਰਨ ਆਸਟ੍ਰੇਲੀਆ ਨੇ ਆਪਣੀਆਂ ਅੰਤਰਰਾਸ਼ਟਰੀ ਸਰਹੱਦਾਂ ਨੂੰ ਬੰਦ ਕਰ ਦਿੱਤਾ ਸੀ ਅਤੇ ਆਵਾਜਾਈ ਉੱਤੇ ਦੁਨੀਆਂ ਦੀਆਂ ਸੱਭ ਤੋਂ ਵੱਧ ਸਖ਼ਤ ਪਬੰਦੀਆਂ ਲਾ ਦਿੱਤੀਆਂ ਸਨ ਜਿਸ ਨਾਲ 6,600 ਤੋਂ ਵੱਧ ਮੌਜੂਦਾ ਵਿਦਿਆਰਥੀ ਵਾਪਸ ਨਹੀਂ ਮੁੜ ਸਕੇ ਅਤੇ ਕਇਆਂ ਦੇ ਤਾਂ ਵੀਜ਼ੇ ਵੀ ਹੁਣ ਖਤਮ ਹੋ ਚੁੱਕੇ ਹਨ।

ਚੀਨ ਤੋਂ ਬਾਅਦ ਭਾਰਤ ਆਸਟ੍ਰੇਲੀਆ ਆਉਣ ਵਾਲ਼ੇ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸੱਭ ਤੋਂ ਵੱਡਾ ਸਰੋਤ ਮੁਲਕ ਹੈ ਜਿਸ ਵਿੱਚ15 ਪ੍ਰਤੀਸ਼ਤ ਵਿਦੇਸ਼ੀ ਵਿਦਿਆਰਥੀ ਕੇਵਲ ਭਾਰਤ ਤੋਂ ਹੀ ਇੱਥੇ ਆਏ ਹਨ। ਆਸਟ੍ਰੇਲੀਆ ਦੇ 40 ਬਿਲੀਅਨ ਡਾਲਰ ਦੇ ਅੰਤਰਰਾਸ਼ਟਰੀ ਸਿਖਿਆ ਖੇਤਰ ਨੂੰ ਕਨੇਡਾ ਅਤੇ ਯੂਕੇ ਵਰਗੇ ਦੇਸ਼ਾਂ ਤੋਂ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸਦੇ ਚਲਦਿਆਂ ਇਹ ਸਮੀਕਰਨ ਛੇਤੀ ਬਦਲ ਸਕਦੇ ਹਨ।

ਮਾਹਿਰਾਂ ਦਾ ਮਨਣਾ ਹੈ ਕਿ ਜੇ ਕਰ ਇਸ ਚੁਣੌਤੀ ਭਰੇ ਸਮੇਂ ਵਿੱਚ ਆਸਟ੍ਰੇਲੀਆ ਨੇ ਆਪਣੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਛੇਤੀ ਵਾਪਸ ਬੁਲਾਉਣ ਲਈ ਕੋਈ ਹੀਲਾ ਨਹੀਂ ਕੀਤਾ ਤਾਂ ਅੰਤਰਰਾਸ਼ਟਰੀ ਸਿਖਿਆ ਖੇਤਰ ਨੂੰ ਇਸ ਦੇ ਮਾੜੇ ਆਰਥਿਕ ਨਤੀਜੇ ਭੁਗਤਣੇ ਪੈ ਸੱਕਦੇ ਹਨ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।


Follow SBS Punjabi

Download our apps

Watch on SBS

Punjabi News

Stream now