ਪਿਛਲੇ ਪੰਜ ਸਾਲਾਂ ਵਿੱਚ ਇਹ ਵੀਜ਼ਾ ਭਾਰਤੀਆਂ ਨੇ ਸਭ ਤੋਂ ਵੱਧ ਹਾਸਿਲ ਕੀਤਾ ਹੈ

ਮਾਈਗ੍ਰੇਸ਼ਨ ਕਾਨੂੰਨ ਦੀ ਘਰੇਲੂ ਹਿੰਸਾ ਧਾਰਾ ਹੇਠ ਭਾਰਤੀ ਨਾਗਰਿਕਾਂ ਨੇ ਪਿਛਲੇ ਪੰਜ ਸਾਲਾਂ ਦੌਰਾਨ ਸਭ ਤੋਂ ਵੱਧ ਵੀਜ਼ੇ ਹਾਸਿਲ ਕੀਤੇ ਹਨ। ਇਸਦੇ ਬਾਵਜੂਦ ਜਾਣਕਾਰ ਮੰਨਦੇ ਹਨ ਕਿ ਭਾਰਤੀ ਪਰਿਵਾਰਾਂ ਵੱਲੋਂ ਘਰੇਲੂ ਹਿੰਸਾ ਦੀਆਂ ਘਟਨਾਵਾਂ ਦੀ ਜਾਣਕਾਰੀ ਦੇਣ ਵਿੱਚ ਝਿਜਕ ਮਹਿਸੂਸ ਕੀਤੀ ਜਾਂਦੀ ਹੈ।

domestic violence.

Concept of fear, shame, domestic violence. Woman covers her face her hands on scratched background. Source: iStockphoto

ਆਸਟ੍ਰੇਲੀਆ ਵਿੱਚ ਘਰੇਲੂ ਹਿੰਸਾ ਦੇ ਭਾਰਤੀ ਪੀੜਿਤਾਂ ਨੇ ਪਿਛਲੇ ਪੰਜ ਸਾਲਾਂ ਦੌਰਾਨ ਮਾਈਗ੍ਰੇਸ਼ਨ ਕਾਨੂੰਨ ਦੀ ਘਰੇਲੂ ਹਿੰਸਾ ਧਾਰਾ ਹੇਠ ਸਭ ਤੋਂ ਵੱਧ ਵੀਜ਼ੇ ਹਾਸਿਲ ਕੀਤੇ ਹਨ।
ਕਾਨੂੰਨ ਦੀ ਇਸ ਧਾਰਾ ਹੇਠ, ਘਰੇਲੂ ਹਿੰਸਾ ਤੋਂ ਪੰਡਿਤ ਵਿਅਕਤੀਆਂ ਦੇ ਵੀਜ਼ੇ ਲਈ ਸਪੌਂਸਰ ਵੱਲੋਂ ਸਪੋਨਸਰਸ਼ਿਪ ਵਾਪਿਸ ਲੈਣ ਦੇ ਬਾਵਜੂਦ ਵੀ ਉਹਨਾਂ ਨੂੰ ਵੀਜ਼ਾ ਦੇ ਦਿੱਤਾ ਜਾਂਦਾ ਹੈ।
"ਪਰਿਵਾਰਿਕ ਹਿੰਸਾ ਦੀ ਧਾਰਾ ਇਸ ਲਈ ਹੋਂਦ ਵਿੱਚ ਹੈ ਤਾਂ ਜੋ ਯੋਗ ਪਾਰਟਨਰ ਵੀਜ਼ਾ ਬਿਨੈਕਾਰਾਂ ਆਸਟ੍ਰੇਲੀਆ ਤੋਂ ਵਾਪਿਸ ਭੇਜੇ ਜਾਨ ਦੇ ਡਰ ਤੋਂ ਮੁਕਤ ਹੋ ਕੇ ਹਿੰਸਕ ਰਿਸ਼ਤੇ ਤੋਂ ਬਾਹਰ ਆ ਸਕਣ," ਹੋਮ ਅਫੇਯਰ ਵਿਭਾਗ ਦੇ ਇੱਕ ਬੁਲਾਰੇ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ।

ਸਾਲ 2012-13 ਤੋਂ ਹੁਣ ਤੱਕ 280 ਭਾਰਤੀ ਨਾਗਰਿਕ ਕਾਨੂੰਨ ਦੀ ਇਸ ਧਾਰਾ ਹੇਠ ਆਸਟ੍ਰੇਲੀਆ ਵਿੱਚ ਪੱਕੇ ਤੌਰ ਤੇ ਰਹਿਣ ਦਾ ਹੱਕ ਹਾਸਿਲ ਕਰ ਚੁੱਕੇ ਹਨ।

FV Visa
Top five nationalities of the primary visa applicants who were granted a visa on the basis of family violence. (Source- Department of Home Affairs) Source: SBS Punjabi
ਇਸ ਸਮੇ ਦੌਰਾਨ ਵਿਭਾਗ ਨੂੰ ਭਾਰਤੀ ਨਾਗਰਿਕਾਂ ਤੋਂ ਘਰੇਲੂ ਹਿੰਸਾ ਦੇ ਪੀੜਿਤ ਹੋਣ ਦੇ ਅਧਾਰ ਤੇ ਕੁੱਲ 367 ਅਰਜ਼ੀਆਂ ਪ੍ਰਾਪਤ ਹੋਈਆਂ। 
FV Visa
The top five nationalities of the primary visa applicants who claimed family violence. (Source- Department of Home Affairs) Source: SBS Punjabi
ਇਹ ਅੰਕੜੇ ਅਜਿਹੇ ਸਮੇ ਤੇ ਸਾਹਮਣੇ ਆਏ ਹਨ ਜਦੋਂ ਕਿ ਆਸਟ੍ਰੇਲੀਆ ਦੀ ਸੈਨੇਟ ਵੱਲੋਂ ਇਥੇ ਵਸਦੇ ਭਾਰਤੀ ਭਾਈਚਾਰੇ ਵਿੱਚ ਦਹੇਜ ਦੀ ਸਮੱਸਿਆ ਬਾਰੇ ਪੜਤਾਲ ਹੋ ਰਹੀ ਹੈ। ਵਿਕਟੋਰੀਆ ਸੂਬੇ ਵਿੱਚ ਤਾਂ ਇਸ ਸਬੰਧੀ ਇੱਕ ਕਾਨੂੰਨ ਵੀ ਪਾਸ ਕੀਤਾ ਜਾ ਚੁੱਕਿਆ ਹੈ।

ਬ੍ਰਿਸਬੇਨ ਵਿੱਚ ਸੋਸ਼ਲ ਵਰਕਰ ਜਤਿੰਦਰ ਕੌਰ ਮੁਤਾਬਿਕ, ਹਾਲਾਂਕਿ ਘਰੇਲੂ ਹਿੰਸਾ ਦੇ ਪੀੜਿਤਾਂ ਵਿੱਚ ਮਰਦ ਵੀ ਸ਼ਾਮਿਲ ਹਨ ਪਰੰਤੂ ਵੱਡੀ ਗਿਣਤੀ ਵਿੱਚ ਔਰਤਾਂ ਹੀ ਇਸਦਾ ਸ਼ਿਕਾਰ ਹੁੰਦੀਆਂ ਹਨ।
Family Violence
Source: Getty Images
ਘਰੇਲੂ ਹਿੰਸਾ ਤੋਂ ਪੀੜਿਤ ਬਿਨੈਕਾਰ ਦੇ ਵੀਜ਼ੇ ਲਈ ਸਪੌਂਸਰਸ਼ਿਪ ਵਾਪਿਸ ਲੈਣ ਦੀ ਸੂਰਤ ਵਿੱਚ ਪੀੜਿਤਾਂ ਨੂੰ ਉਹਨਾਂ ਦੇ ਪਰਿਵਾਰਿਕ ਹਿੰਸਾ ਦੇ ਸ਼ਿਕਾਰ ਹੋਣ ਬਾਰੇ ਸਬੂਤ ਦੇਣੇ ਪੈਂਦੇ ਹਨ ਤਾਂ ਜੋ ਇਹ ਸਾਬਿਤ ਕੀਤਾ ਜਾ ਸਕੇ ਕਿ ਉਹਨਾਂ ਦਾ ਰਿਸ਼ਤਾ ਸਪੌਂਸਰ ਕਰਨ ਵਾਲੇ ਦੁਆਰਾ ਹਿੰਸਾ ਕਾਰਨ ਟੁੱਟਿਆ ਹੈ।

ਵਿਭਾਗ ਮੁਤਾਬਿਕ, ਸਾਲ 2012-13 ਤੋਂ 2017-18 ਤੱਕ ਇਸ ਨੂੰ ਕੁੱਲ 3,547 ਅਰਜ਼ੀਆਂ ਪ੍ਰਾਪਤ ਹੋਈਆਂ ਹਨ ਅਤੇ 2,733 ਵੀਜ਼ੇ ਇਸ ਧਾਰਾ ਹੇਠ ਜਾਰੀ ਕੀਤੇ ਗਏ ਹਨ।
ਪਰੰਤੂ ਜਾਣਕਾਰ ਕਹਿੰਦੇ ਹਨ ਕਿ ਘਰੇਲੂ ਹਿੰਸਾ ਦੇ ਪੀੜਿਤਾਂ ਲਈ ਇਮੀਗ੍ਰੇਸ਼ਨ ਕਾਨੂੰਨ ਨਾਲ ਨਜਿੱਠਣਾ ਹਮੇਸ਼ਾ ਆਸਾਨ ਨਹੀਂ ਹੁੰਦਾ।

"ਇਸ ਇਕ ਮੁਸ਼ਕਿਲ ਸਿਸਟਮ ਹੈ," ਹਿੰਸਾ ਪੀੜਿਤ ਔਰਤਾਂ ਦੀ ਮਦਦ ਕਰਨ ਵਾਲੀ ਇੱਕ ਸੰਸਥਾ ਦੀ ਮੁਖੀ ਡਾਕਟਰ ਮਧੂਮਿਤਾ ਇਏਂਗਾਰ ਨੇ ਕਿਹਾ।

ਉਹਨਾਂ ਦਾ ਕਹਿਣਾ ਹੈ ਕਿ ਭਾਰਤੀ ਪਰਵਾਸੀ ਸਮਾਜਿਕ ਸ਼ਰਮ ਦੇ ਕਾਰਨ ਘਰੇਲੂ ਹਿੰਸਾ ਦੇ ਮਾਮਲਿਆਂ ਬਾਰੇ ਰਿਪੋਰਟ ਦਰਜ ਨਹੀਂ ਕਰਵਾਉਂਦੇ।
"ਨਹੀਂ ਤਾਂ ਇਹ ਅੰਕੜੇ ਇਸ ਤੋਂ ਕੀਤੇ ਵੱਧ ਹੁੰਦੇ। "

ਪਿਛਲੇ ਸਾਲ ਐਸ ਬੀ ਐਸ ਪੰਜਾਬੀ ਨੇ ਰਿਪੋਰਟ ਕੀਤਾ ਸੀ ਕਿ ਭਾਰਤੀ ਔਰਤਾਂ ਘਰੇਲੂ ਹਿੰਸਾ ਲਈ ਮਦਦ ਮੰਗਣ ਵਾਲਾ ਸਭ ਤੋਂ ਵੱਡਾ ਪਰਵਾਸੀ ਗਰੁੱਪ ਸੀ।
ਇਸ ਦੇ ਨਾਲ ਹੀ ਇਹ ਵੀ ਰਿਪੋਰਟ ਕੀਤਾ ਸੀ ਕਿ ਮਿਗ੍ਰੇਸ਼ਨ ਕਾਨੂੰਨ ਦੀ ਘਰੇਲੂ ਹਿੰਸਾ ਧਾਰਾ ਬਹੁਤ ਸਾਰੇ ਅਰਜ਼ੀ ਵੀਜ਼ਿਆਂ ਤੇ ਆਏ ਪ੍ਰਵਾਸੀਆਂ ਲਈ ਉਪਲਬਧ ਨਹੀਂ ਹੈ।

Share

Published

Updated

By Shamsher Kainth

Share this with family and friends


Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand
ਪਿਛਲੇ ਪੰਜ ਸਾਲਾਂ ਵਿੱਚ ਇਹ ਵੀਜ਼ਾ ਭਾਰਤੀਆਂ ਨੇ ਸਭ ਤੋਂ ਵੱਧ ਹਾਸਿਲ ਕੀਤਾ ਹੈ | SBS Punjabi