SKIP TO MAIN CONTENT

ਬਚਪਨ ਵਿੱਚ ਦੇਖੇ ਸੁਪਨੇ ਕਿਸੇ ਵੀ ਉਮਰ ਵਿੱਚ ਕੀਤੇ ਜਾ ਸਕਦੇ ਹਨ ਸਾਕਾਰ

ਕੀ ਤੁਸੀਂ ਕਦੇ ਉਸ ਸਮੇਂ ਬਾਰੇ ਸੋਚਦੇ ਹੋ ਜਦੋਂ ਤੁਸੀਂ ਬਚਪਨ ਵਿੱਚ ਕੁੱਝ ਬਣਨ ਦਾ ਸੁਪਨਾ ਦੇਖਿਆ ਸੀ? ਆਪਣੇ ਬਚਪਨ ਦੇ ਸੁਪਨੇ ਨੂੰ ਕਿਸੇ ਵੀ ਰੂਪ ਵਿੱਚ ਦੁਬਾਰਾ ਜਿਉਣਾ ਕਈ ਵਾਰੀ ਜ਼ਿੰਦਗੀ ਵਿੱਚ ਇੱਕ ਨਵੀਂ ਰੌਣਕ ਲਿਆ ਸਕਦਾ ਹੈ।

Research shows that many palliative care patients wished that they had taken more risks in their lifetime
Research shows that many palliative care patients wished that they had taken more risks in their lifetime Source: Getty Images/Justin Lewis

2 min read

Published

Updated

By Amy Chien-Yu Wang, Ravdeep Singh


Skip to article content

ਜਰਮਨੀ ਵਿੱਚ ਜੰਮੇ 62-ਸਾਲਾ ਚਾਰਲੀ ਜੇਨਲ ਨੇ ਆਪਣੀ ਸਾਰੀ ਉਮਰ ਆਪਣੇ ਮਰਹੂਮ ਪਿਤਾ ਨੂੰ ਕੈਮੀਕਲ ਮੁਕਤ ਸਫਾਈ ਦੇ ਉਤਪਾਦਾਂ ਦਾ ਵਿਕਾਸ ਕਰਦੇ ਵੇਖਿਆ।

ਚਾਰਲੀ ਦੇ ਪਿਤਾ, ਐਲਫਨਸ ਨੇ ਇਕ ਪੜਾਅ 'ਤੇ ਸਫਲਤਾ ਵੀ ਪ੍ਰਾਪਤ ਕੀਤੀ ਪਰ ਇੱਕ ਦੁਰਘਟਨਾ ਵਿੱਚ ਉਹ ਆਪਣਾ ਬਣਾਇਆ ਕੀਮਤੀ ਨੁਸਖਾ ਗੁਆ ਬੈਠੇ।

ਅਲਜ਼ਾਈਮਰ ਰੋਗ ਤੋਂ ਪੀੜਤ ਹੋਣ ਤੋਂ ਬਾਅਦ ਵੀ ਉਨ੍ਹਾਂ ਦੇ ਪਿਤਾ ਆਪਣੀ ਮੌਤ ਤੋਂ ਤਿੰਨ ਸਾਲ ਪਹਿਲਾਂ ਤੱਕ ਵੀ ਉਸ ਗੁਵਾਚੇ ਨੁਸਖੇ ਨੂੰ ਮੁੜ ਸਜੀਵ ਰੱਖਣ ਵਿੱਚ ਜੁਟੇ ਰਹੇ।

ਜੀਵਨ ਸ਼ੈਲੀ ਤਬਦੀਲੀ ਦੇ ਕੋਚ ਕੈਰੋਲਿਨ ਕੈਮਰਨ ਦੇ ਅਨੁਸਾਰ, ਬਚਪਨ ਦੇ ਸੁਪਨੇ ਅਕਸਰ ਸਾਡੀਆਂ ਡੂੰਘੀਆਂ ਇੱਛਾਵਾਂ ਨੂੰ ਆਪਣੇ ਸ਼ੁੱਧ ਰੂਪਾਂ ਵਿੱਚ ਦਰਸਾਉਂਦੇ ਹਨ ਜਦੋਂ ਜ਼ਿੰਦਗੀ ਘੱਟ ਗੁੰਝਲਦਾਰ ਹੁੰਦੀ ਸੀ।

ਮਿਸ ਕੈਮਰਨ ਨੇ ਇੱਕ ਅਜਿਹੇ ਕਿਸਾਨ ਦਾ ਜ਼ਿਕਰ ਕਰਦਿਆਂ ਕਿਹਾ ਜਿਸਨੇ ਬਚਪਣ ਵਿੱਚ ਇੱਕ ਖੋਜਕਾਰ ਬਣਨ ਦਾ ਸੁਪਨਾ ਦੇਖਿਆ ਸੀ।

ਹੁਣ ਆਪਣੀ ਰਿਟਾਇਰਮੈਂਟ ਤੋਂ ਬਾਅਦ ਉਹ ਆਪਣਾ ਬਹੁਤ ਸਾਰਾ ਸਮਾਂ ਸਥਾਨਕ ਸਕੂਲ ਦੇ ਵਿਦਿਆਰਥੀਆਂ ਦੇ ਖਿਡੌਣਿਆਂ ਨੂੰ ਠੀਕ ਕਰਕੇ ਆਪਣੇ ਸੁਪਣੇ ਨੂੰ ਸਾਕਾਰ ਹੁੰਦਾ ਮਹਿਸੂਸ ਕਰਦਾ ਹੈ।

72 ਸਾਲਾ ਜੂਡੀ ਯਾਂਗ ਬਚਪਨ ਵਿਚ ਚੀਨੀ ਚਿਤਰਣ ਅਤੇ ਰਵਾਇਤੀ ਪੇਂਟਿੰਗ ਸਿੱਖਣ ਦੀ ਇੱਛਾ ਰੱਖਦੀ ਸੀ ਅਤੇ ਹੁਣ ਉਹ ਸੱਠ ਸਾਲ ਦੀ ਉਮਰ ਹੋਣ ਬਾਅਦ 'ਇਰਹੁ' ਜੋਕਿ ਇੱਕ ਚੀਨੀ ਰਵਾਇਤੀ ਸਾਜ਼ ਹੈ ਸਿੱਖਕੇ ਆਪਣਾ ਸੁਪਨਾ ਸਾਕਾਰ ਕਰ ਰਹੀ ਹੈ।

ਕੈਰੋਲਿਨ ਕੈਮਰਨ ਨੇ ਇਕ ਪੈਲੀਏਟਿਵ ਕੇਅਰ ਨਰਸ ਦੁਵਾਰਾ ਕੀਤੀ ਗਈ ਖੋਜ ਵੱਲ ਧਿਆਨ ਦੁਵਾਇਆ ਜਿਸ ਨੇ ਪਾਇਆ ਸੀ ਕਿ ਬਹੁਤੇ ਮਰਨ ਕੰਢੇ ਬੈਠੇ ਮਰੀਜ਼ਾਂ ਵਿੱਚ ਇੱਕ ਨਿਰਾਸ਼ਾ ਅਤੇ ਮਾਯੂਸੀ ਪਾਈ ਜਾਂਦੀ ਹੈ ਕਿ ਕਾਸ਼ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਵਧੇਰੇ ਉਪਰਾਲੇ ਕੀਤੇ ਹੁੰਦੇ।

ਉਮਰ ਸਿਰਫ਼ ਜ਼ਿੰਦਗੀ ਦਾ ਇਕ ਪੜਾਅ ਹੈ ਤੇ ਆਪਣੇ ਸੁਪਨਿਆਂ ਨੂੰ ਤੁਸੀ ਆਪਣੀ ਜ਼ਿੰਦਗੀ ਦੇ ਕਿਸੇ ਵੀ ਪੜਾਅ ਵਿੱਚ ਸਾਕਾਰ ਕਰ ਸਕਦੇ ਹੋ।

ਕੈਰੋਲਿਨ ਕੈਮਰਨ ਦਾ ਮੰਨਣਾ ਹੈ ਕਿ “ਤੁਸੀਂ ਸ਼ਾਇਦ ਆਪਣੇ ਅਤੀਤ ਨੂੰ ਬਦਲਣ ਦੇ ਯੋਗ ਨਾ ਹੋਵੋ ਪਰ ਤੁਸੀਂ ਆਪਣਾ ਭਵਿੱਖ ਨੂੰ ਆਪਣੇ ਸੁਪਨਿਆਂ ਦੇ ਰੰਗਾਂ ਵਿੱਚ ਰੰਗ ਸਕਦੇ ਹੋ।"

ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਫੇਸਬੁੱਕ ਅਤੇ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।


Follow SBS Punjabi

Download our apps

Watch on SBS

Punjabi News

Stream now