ਸ਼੍ਰੀ ਟਰੂਡੋ ਇਸ ਸਮੇਂ ਇੱਕ ਹਫਤੇ ਲਈ ਆਪਣੀ ਭਾਰਤ ਦੀ ਫੇਰੀ ਤੇ ਹਨ ਤਾਂ ਕਿ ਦੋਹਾਂ ਦੇਸ਼ਾਂ ਵਿਚਾਲੇ ਵਿੱਤੀ ਸਬੰਧ ਹੋਰ ਵੀ ਮਜਬੂਤ ਬਣਾਏ ਜਾ ਸਕਣ।
ਪਰ ਇਸ ਫੇਰੀ ਦੋਰਾਨ ਉਹਨਾਂ ਵਲੋਂ ਪਾਏ ਜਾਣ ਵਾਲੇ ਵਸਤਰਾਂ ਦੀ ਚੌਣ ਕਾਰਨ ਸੋਸ਼ਲ ਮੀਡੀਆ ਉੱਤੇ ਬਹੁਤ ਹਲਚੱਲ ਮਚੀ ਹੋਈ ਹੈ। ਕਈਆਂ ਨੇ ਉਹਨਾਂ ਦੇ ਵਸਤਰਾਂ ਨੂੰ ਬਾਲੀਵੁੱਡ ਦੇ ਫਿਲਮੀ ਕਲਾਕਾਰਾਂ ਵਰਗੀ ਦੱਸਿਆ ਹੈ।
ਟਰੂਡੋ ਪਰਿਵਾਰ ਨੇ ਆਪਣੀ ਇਸ ਭਾਰਤੀ ਫੇਰੀ ਲਈ, ਉੱਥੋਂ ਦੇ ਚੋਟੀ ਦੇ ਵਸਤਰ ਨਿਰਮਾਤਾਵਾਂ ਦੀ ਸੇਵਾ ਲਈ ਹੋਈ ਹੈ, ਤਾਂ ਕਿ ਉਹ ਉੱਥੋਂ ਦੇ ਸਭਿਆਚਾਰ ਅਤੇ ਮੌਕੇ ਮੁਤਾਬਕ ਢੁੱਕਵੇਂ ਵਸਤਰ ਪਾ ਸਕਣ।
ਭਾਰਤ ਦੇ ਕੁੱਝ ਲੋਕਲ ਮੀਡੀਆ ਨੇ ਉਹਨਾਂ ਦੇ ਵਸਤਰਾਂ ਨੂੰ ‘ਕੁੱਝ ਜਿਆਦਾ ਹੀ’ ਭਾਰਤੀ ਰੰਗਤ ਵਾਲੇ ਦੱਸਿਆ ਗਿਆ ਹੈ। Outlook India.
ਜੰਮੂ ਅਤੇ ਕਸ਼ਮੀਰ ਦੇ ਭੂਤਪੂਰਵ ਮੁੱਖ ਮੰਤਰੀ, ਓਮਾਰ ਅਬਦੁੱਲਾ ਨੇ ਵੀ ਇਸ ਦੋੜ ਵਿੱਚ ਸ਼ਾਮਲ ਹੁੰਦੇ ਹੋਏ ਇਹਨਾਂ ਵਸਤਰਾਂ ਨੂੰ ਭੜਕੀਲੇ ਕਿਹਾ ਹੈ।
ਅਤੇ ਇਸ ਬਾਬਤ ਟਿੱਪਣੀਆਂ ਨੇ ਉਦੋਂ ਜੋਰ ਫੜਿਆ, ਜਦੋਂ ਸ਼੍ਰੀ ਟਰੂਡੋ ਨੇ ਬਾਲੀਵੁੱਡ ਦੇ ਕੁੱਝ ਸਿਤਾਰਿਆਂ ਨਾਲ ਮਿਲਣੀ ਸਮੇਂ ਸ਼ੇਰਵਾਨੀ ਪਾਈ ਹੋਈ ਸੀ, ਜਦਕਿ ਸਿਤਾਰਿਆਂ ਨੇ ਆਪ ਕਾਲੇ ਰੰਗਾਂ ਵਾਲੇ ਪੱਛਮੀਂ ਸੂਟ ਪਾਏ ਹੋਏ ਸਨ।

ਆਪਣੀ ਇਸ ਫੇਰੀ ਦੋਰਾਨ, ਸ਼੍ਰੀ ਟਰੂਡੋ ਦੀ ਭਰਪੂਰ ਕੋਸ਼ਿਸ਼ ਹੈ ਕਿ ਉਹ, ਆਪਣੇ ਸਿੱਖ ਕਟੜਪੰਥੀਆਂ ਨਾਲ ਨਰਮੀ ਵਾਲੇ ਵਤੀਰੇ ਬਾਬਤ ਬਣੀ ਹੋਈ ਧਾਰਨਾਂ ਨੂੰ ਬਦਲ ਸਕਣ।
ਉਹਨਾਂ ਨੇ ਵੀਰਵਾਰ ਨੂੰ ਇਹ ਗੱਲ ਮੰਨੀ ਕਿ ਉਹਨਾਂ ਦੀ, ਨਵੀਂ ਦਿੱਲੀ ਵਿਚਲੀ, ਰਾਤ ਦੇ ਖਾਣੇ ਲਈ ਬੁਲਾਏ ਗਏ ਮਿਹਮਾਨਾਂ ਵਾਲੀ ਸੂਚੀ ਵਿੱਚ, ਦੋਸ਼ੀ ਠਹਿਰਾਇਆ ਗਿਆ ਇੱਕ ਸਿੱਖ ਕਟੜਪੰਥੀ ਵੀ ਸ਼ਾਮਲ ਸੀ।
ਉਹਨਾਂ ਕਿਹਾ ‘ਅਸੀਂ ਇਸ ਮਸਲੇ ਨੂੰ ਗੰਭੀਰਤਾ ਨਾਲ ਲਿਆ ਹੈ। ਉਕਤ ਵਿਅਕਤੀ ਨੂੰ ਸੱਦਾ ਨਹੀਂ ਦਿੱਤਾ ਜਾਣਾ ਚਾਹੀਦਾ ਸੀ। ਪਰ ਇਸ ਬਾਬਤ ਪਤਾ ਚਲਦੇ ਸਾਰ ਹੀ ਉਸ ਦਾ ਸੱਦਾ ਵਾਪਸ ਲੈ ਲਿਆ ਗਿਆ ਸੀ’।
ਇਹ ਵਾਲਾ ਸਕੈਂਡਲ ਸ਼੍ਰੀ ਟਰੂਡੋ ਦੀ, ਭਾਰਤੀ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਜਾਣ ਵਾਲੀ ਮਿਲਣੀ ਤੋਂ ਐਨ ਪਹਿਲਾਂ ਸਾਹਮਣੇ ਆਇਆ ਹੈ। ਜਿਕਰਯੋਗ ਹੈ ਕਿ ਸ਼੍ਰੀ ਮੋਦੀ ਨੇ ਆਪਣੇ ਆਪ ਨੂੰ ਸ਼੍ਰੀ ਟਰੂਡੋ ਦੀ ਇਸ ਹਫਤੇ ਭਰ ਤੋਂ ਭਾਰਤ ਵਿੱਚ ਕੀਤੀ ਜਾ ਰਹੀ ਫੇਰੀ ਤੋਂ ਦੂਰ ਹੀ ਰੱਖਿਆ ਹੋਇਆ ਹੈ।
