Feature

ਜਸਟਿਨ ਟਰੂਡੋ, ਕੈਪਟਨ ਅਮਰਿੰਦਰ ਸਿੰਘ ਨਾਲ ਮਿਲਣ ਤੋਂ ਇਨਕਾਰੀ

ਆਪਣੀ ਭਾਰਤੀ ਫੇਰੀ ਦੋਰਾਨ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਇਸ ਕਰਕੇ ਨਹੀਂ ਕਰਨਗੇ ਕਿਉਂਕਿ ਕੈਪਟਨ ਨੇ ਟਰੂਡੋ ਕੈਬਿਨੇਟ ਦੇ ਕੁਝ ਮੰਤਰੀਆਂ ਦੀ ਜਨਤਕ ਤੋਰ ਅਲੋਚਨਾਂ ਕਰਦੇ ਹੋਏ ਕਿਹਾ ਸੀ ਕਿ ਇਹਨਾਂ ਮੰਤਰੀਆਂ ਦੇ ਵੱਖਵਾਦੀਆਂ ਨਾਲ ਸਬੰਧ ਹਨ।

Captain Amrinder Singh

Punjab Chief Minister Capt. Amarinder Singh. Source: SBS

ਪਿਛਲੇ ਸਾਲ ਕੈਪਟਨ ਅਮਰਿੰਦਰ ਸਿੰਘ ਨੇ ਕਨੇਡਾ ਦੇ ਸੁਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨਾਲ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਇਲਜਾਮ ਲਗਾਇਆ ਸੀ ਕਿ ਇਹਨਾਂ ਦੇ ਖਾਲਿਸਤਾਨ ਦੇ ਸਮਰਥਕਾਂ ਨਾਲ ਸਬੰਧ ਹਨ। ਕੈਪਟਨ ਨੇ ‘ਆਊਟਲੁੱਕ’ ਮੈਗਜ਼ੀਨ ਨੂੰ ਇੱਥੋਂ ਤੱਕ ਕਹਿ ਦਿੱਤਾ ਸੀ ਕਿ ‘ਸ਼੍ਰੀ ਟਰੂਡੋ ਦੇ ਮੰਤਰੀ ਮੰਡਲ ਵਿੱਚਲੇ ਕਈ ਮੰਤਰੀਆਂ ਦੇ ਖਾਲਸਤਾਨੀ ਸਮਰਥਕਾਂ ਨਾਲ ਸਬੰਧ ਹੋਣ ਦੇ ਸਬੂਤ ਮਿਲਦੇ ਹਨ’।

ਬੇਸ਼ਕ ਕਈ ਮੀਡੀਆ ਰਿਪੋਰਟਾਂ ਵਲੋਂ ਲਿਖਿਆ ਜਾ ਰਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਸ਼੍ਰੀ ਟਰੂਡੋ ਦੀ ਗੋਲਡਨ ਟੈਂਪਲ ਵਾਲੀ ਫੇਰੀ ਵੇਲੇ ਇੱਕ ਗਾਈਡ ਵਜੋਂ ਸਾਥ ਦੇਣਗੇ। ਪਰ ਸ਼੍ਰੀ ਟਰੂਡੋ ਦੇ ਦਫਤਰ ਵਲੋਂ ਕਿਹਾ ਜਾ ਰਿਹਾ ਹੈ ਕਿ ਅਜਿਹੀ ਕਿਸੇ ਵੀ ਮੀਟਿੰਗ ਦਾ ਸਮਾਂ ਤੈਅ ਨਹੀਂ ਕੀਤਾ ਗਿਆ ਹੈ।

ਸ਼੍ਰੀ ਸੱਜਣ ਅਤੇ ਇੰਫਰਾਸਟਰੱਕਚਰ ਮੰਤਰੀ ਅਮਰਜੀਤ ਸੋਹੀ, ਜੋ ਕਿ ਟਰੂਡੋ ਮੰਤਰੀ ਮੰਡਲ ਵਿੱਚਲੇ ਦੋ ਸਿੱਖ ਮੰਤਰੀ ਹਨ, ਨੇ ਕੈਪਟਨ ਸਿੰਘ ਦੇ ਇਹਨਾਂ ਬਿਆਨਾਂ ਦਾ ਜੋਰਦਾਰ ਖੰਡਨ ਕੀਤਾ ਸੀ ਅਤੇ ਨਾਲ ਹੀ ਇਹ ਵੀ ਕਿਹਾ ਸੀ ਕਿ ਉਹ ਖਾਲਿਸਤਾਨੀ ਲਹਿਰ ਨਾਲ ਕੋਈ ਸਬੰਧ ਨਹੀਂ ਰੱਖਦੇ ਅਤੇ ਨਾਂ ਹੀ ਕਨੇਡਾ ਦੇ ਮੰਤਰੀ ਮੰਡਲ ਵਿੱਚਲੇ ਭਾਰਤੀ ਮੰਤਰੀਆਂ ਦੇ ਆਪਸ ਵਿੱਚ ਕੋਈ ਮੱਤਭੇਦ ਹਨ।
Justin Trudeau
Canadian Prime Minister Source: SBS
ਕੈਪਟਨ ਸਿੰਘ ਨੇ ਕਿਹਾ ਸੀ ਕਿ ਉਹ ਸ਼੍ਰੀ ਟਰੂਡੋ ਨਾਲ ਮਿਲਣੀ ਕਰਨ ਦੇ ਚਾਹਵਾਨ ਹਨ ਪਰ ਕਨੇਡਾ ਦੇ ਅਧਿਕਾਰੀ ਉਹਨਾਂ ਨਾਲ ਮਿਲਣੀ ਨਾ ਕਰਨ ਦੇ ਕੋਈ ਕਾਰਨ ਨਹੀਂ ਦੱਸ ਰਹੇ ਹਨ।

ਸ਼੍ਰੀ ਟਰੂਡੋ ਦੇ ਇਸ ਪਹਿਲੇ ਸਰਕਾਰੀ ਦੌਰੇ ਦੋਰਾਨ ਕਈ ਅਟਕੱਲ ਬਾਜੀਆਂ ਲੱਗ ਰਹੀਆਂ ਹਨ। ਬੇਸ਼ਕ ਭਾਰਤੀ ਸਰਕਾਰ ਨੇ ਕਿਹਾ ਹੈ ਕਿ ਸ਼੍ਰੀ ਟਰੂਡੋ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਜਾਵੇਗਾ, ਪਰ ਨਾਲ ਹੀ ਉਹਨਾਂ ਨਾਲ ਦੁਵੱਲੀਆਂ ਬੈਠਕਾਂ ਕਰਨ ਲਈ ਇੱਕ ਦਿੰਨ ਵੀ ਪੂਰਾ ਨਹੀਂ ਰੱਖਿਆ ਗਿਆ।

ਟਰੂਡੋ ਜੋ ਕਿ ਸ਼ੁਕਰਵਾਰ ਨੂੰ ਕਨੇਡਾ ਤੋਂ ਚੱਲਣਗੇ, ਮਿਤੀ 23 ਫਰਵਰੀ ਨੂੰ ਭਾਰਤੀ ਰਾਸ਼ਟ੍ਰਪਤੀ ਰਾਮ ਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਰਾਸ਼ਟ੍ਰਪਤੀ ਭਵਨ ਵਿੱਚ ਮੁਲਾਕਾਤਾਂ ਕਰਨਗੇ।

ਸ਼੍ਰੀ ਮੋਦੀ ਨੇ ਡੈਵੋਸ ਵਿੱਚ ਹੋਈ ਵਰਲਡ ਇਕਨਾਮਿਕ ਫੌਰਮ ਦੋਰਾਨ ਸ਼੍ਰੀ ਟਰੂਡੋ ਨਾਲ ਕੁੱਝ ਸੰਖੇਪ ਮੁਲਾਕਾਤਾਂ ਉਦੋਂ ਕੀਤੀਆਂ ਸਨ, ਜਦੋਂ ਕਨੇਡਾ ਦੇ ਕਈ ਗੁਰੂਦੁਆਰਿਆਂ ਵਲੋਂ ਭਾਰਤੀ ਅਧਿਕਾਰੀਆਂ ਲਈ ਉੱਥੇ ਆਉਣ ਤੇ ਪਾਬੰਦੀ ਲਗਾ ਦਿੱਤੀ ਸੀ।

ਇਸ ਪਾਬੰਦੀ ਦਾ ਅਸਰ ਯੂ ਕੇ ਅਤੇ ਯੂ ਐਸ ਦੇ ਕਈ ਗੁਰੂਦੁਆਰਿਆਂ ਵਿੱਚ ਵੀ ਹੋਇਆ ਅਤੇ ਬਾਅਦ ਵਿੱਚ ਆਸਟ੍ਰੇਲੀਆ ਨੇ ਵੀ ਇਸ ਵਿੱਚ ਸ਼ਮੂਲੀਅਤ ਕਰ ਦਿੱਤੀ ਸੀ।

ਕਨੇਡਾ ਦੇ ਸਰਕਾਰੀ ਸੂਤਰਾਂ ਮੁਤਾਬਕ, ਜੇ ਕਰ ਸ਼੍ਰੀ ਟਰੂਡੋ ਨੂੰ ਆਪਣੇ ਦੌਰੇ ਦੋਰਾਨ ਭਾਸ਼ਣ ਦੇਣ ਲਈ ਕਿਹਾ ਗਿਆ ਤਾਂ ਉਹ ਭਾਰਤ ਦੀ ਅਖੰਡਤਾ ਦੇ ਹੱਕ ਵਿੱਚ ਬੋਲਣਗੇ, ਕਿਸੇ ਵੀ ਕਿਸਮ ਦੇ ਅੱਤਵਾਦ ਦਾ ਸਮਰਥਨ ਨਹੀਂ ਕਰਨਗੇ, ਪਰ ਨਾਲ ਹੀ ਕਨੇਡਾ ਵਿੱਚ ਵੱਸ ਰਹੇ ਭਾਰਤੀਆਂ ਵਲੋਂ ਅਜਾਦ ਸਿੱਖ ਸਟੇਟ ਦੀ ਮੰਗ ਵਾਲੇ ਬਿਆਨਾਂ ਉੱਤੇ ਵੀ ਕੋਈ ਰੋਕ ਨਹੀਂ ਲਗਾਉਣਗੇ।
Harjit Singh Sajjan
Canadian Defense Minister Source: SBS
ਕਨੇਡਾ ਦੀ ਸਰਕਾਰ ਨੇ ਕਿਹਾ ਹੈ ਕਿ ਇਸ ਫੇਰੀ ਦਾ ਮੰਤਵ ਅਜਾਦ ਸਿੱਖ ਸਟੇਟ ਤੋਂ ਉਪਰ ਉੱਠ ਕੇ ਹੋਣਾ ਚਾਹੀਦਾ ਹੈ। ਕਨੇਡਾ ਵਿੱਚਲੇ 1.3 ਮਿਲੀਅਨ ਭਾਰਤੀ ਮੂਲ ਦੇ ਲੋਕਾਂ ਦਾ ਇਸ ਸਮੇਂ ਸਿਆਸੀ ਅਤੇ ਵਿੱਤੀ ਖੇਤਰਾਂ ਵਿੱਚ ਕਾਫੀ ਅਸਰ ਦੇਖਣ ਨੂੰ ਮਿਲ ਰਿਹਾ ਹੈ।

ਭਾਰਤ ਅਤੇ ਕਨੇਡਾ ਵਿੱਚਾਲੇ ਵਪਾਰ ਪਿਛਲੇ ਦੱਸ ਸਾਲਾਂ ਦੌਰਾਨ ਦੁੱਗਣਾ ਹੋ ਗਿਆ ਹੈ। ਸ਼੍ਰੀ ਟਰੂਡੋ ਦੀ ਇਹ ਵਾਲੀ ਫੇਰੀ ਦਾ ਮੁੱਖ ਮੰਤਵ ਵੀ ਸਭਿਆਚਾਰ ਅਤੇ ਵਿੱਤੀ ਉਭਾਰਾਂ ਵੱਲ ਹੀ ਰਹੇਗਾ। ਇਹਨਾਂ ਦੇ ਨਾਲ ਛੇ ਕੈਬਿਨੇਟ ਮੰਤਰੀ ਵੀ ਆ ਰਹੇ ਹਨ ਅਤੇ ਇਹਨਾਂ ਵਿੱਚ ਸ਼੍ਰੀ ਸੱਜਣ ਅਤੇ ਸ਼੍ਰੀ ਸੋਹੀ ਵੀ ਸ਼ਾਮਲ ਹਨ। ਬਰਾਡਿਸ਼ ਚੱਗੜ ਅਤੇ ਇਨੋਵੇਸ਼ਨ ਮੰਤਰੀ ਨਵਦੀਪ ਬੈਂਸ ਵੀ ਆ ਰਹੇ ਹਨ। ਇਹਨਾਂ ਤੋਂ ਅਲਾਵਾ ਇੱਕ ਦਰਜਨ ਦੇ ਕਰੀਬ ਹੋਰ ਭਾਰਤੀ ਮੂਲ ਦੇ ਐਮ ਪੀ ਸ਼੍ਰੀ ਟਰੂਡੋ ਦੇ ਨਾਲ ਭਾਰਤ ਆ ਰਹੇ ਹਨ।

Follow SBS Punjabi on Facebook and Twitter.

Share

Published

Updated

By MP Singh

Share this with family and friends


Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand