Feature

ਕੈਂਸਰ-ਪੀੜ੍ਹਿਤ ਬੱਚੇ ਦੀ ਮਦਦ ਲਈ ਭਰਤੀ ਸਮਾਜ ਨੇ ਵਧਾਏ ਹੱਥ

ਡਾਕਟਰਾਂ ਦਾ ਕਹਿਣਾ ਹੈ ਕਿ 11 ਸਾਲ ਦੇ ਆਰਵ ਕੋਲ ਜ਼ਿਆਦਾ ਤੋਂ ਜ਼ਿਆਦਾ ਇੱਕ ਮਹੀਨੇ ਦਾ ਸਮਾਂ ਬਚਿਆ ਹੈ।

Arnav Varkula

Arnav Varkula Source: Supplied

ਪਿਛਲੇ ਸਾਲ ਕੈਂਸਰ ਨੇ ਅਰ੍ਣਵ ਤੋਂ ਉਸਦੀ ਮਾਂ ਖੋਹ ਲਈ ਸੀ। ਕੁਝ ਮਹੀਨੇ ਬਾਦ, ਮਈ 2017 ਵਿਚ ਉਸਦੇ ਗੋਡੇ ਵਿਚ ਪੀੜ ਹੋਈ। ਇੱਕ ਮਹੀਨੇ ਤਕ ਚੱਲੇ ਮੈਡੀਕਲ ਟੈਸਟ ਕਰਵਾ ਕੇ ਉਸਦੇ ਪਿਤਾ ਜੀਵਨ ਵਰਕੁਲਾ ਨੂੰ ਜਿਸ ਗੱਲ ਦਾ ਡਰ ਸੀ, ਓਹੀ ਹੋਇਆ। ਅਰ੍ਣਵ ਨੂੰ ਵੀ ਕੈਂਸਰ ਹੋ ਗਿਆ ਸੀ ਜੋ ਕਿ ਬਹੁਤ ਤੇਜ਼ੀ ਨਾਲ ਫੈਲ ਰਿਹਾ ਸੀ।
"ਐੱਮ ਆਰ ਆਈ ਤੇ ਹੋਰ ਟੈਸਟ ਕਰਵਾ ਕੇ ਤਸਦੀਕ ਕੀਤੀ ਗਈ ਕਿ ਅਰ੍ਣਵ ਨੂੰ ਇੱਕ ਜਲਦੀ ਫੈਲਣ ਵਾਲਾ ਕੈਂਸਰ ਹੈ ਜਿਸਨੂੰ ਓਸਟਿਓਸਰਕੌਂਮਾਂ ਕਿਹਾ ਜਾਂਦਾ ਹੈ। ਡਾਕਟਰਾਂ ਨੂੰ ਉਸਦੇ ਫੇਫੜ੍ਹਿਆਂ ਵਿਚ ਬਣੀਆਂ ਗਿਲਟੀਆਂ ਤੇ ਸ਼ਕ਼ ਹੋਇਆ ਤੇ ਓਹਨਾ ਨੇ ਟੈਸਟ ਕਰਵਾਣ ਦੀ ਸਲਾਹ ਦਿੱਤੀ। ਟੈਸਟ ਦੇ ਮੁਤਾਬਿਕ ਫੇਫੜ੍ਹਿਆਂ ਵਿਚ ਉਦੋਂ ਕੈਂਸਰ ਨਹੀਂ ਸੀ। ਡਾਕਟਰਾਂ ਨੇ ਅਰ੍ਣਵ ਦੀ ਕੀਮੋਥੇਰੇਪੀ ਦੀ ਤਿਆਰੀ ਫੇਰ ਵੀ ਸ਼ੁਰੂ ਕਰ ਦਿੱਤੀ," ਕੁੰਵਰ ਅਮਿਤ ਸਿੰਘ ਜਡੌਣ, ਨੇ ਦੱਸਿਆ, ਜੋ ਕਿ ਫੋਰਮ ਓਫ ਇੰਡਿਯਨ ਔਸਟ੍ਰੇਲਿਆਨਜ਼ ਵੱਲੋਂ ਅਰ੍ਣਵ ਤੇ ਉਸਦੇ ਪਰਿਵਾਰ ਦੀ ਮਦਦ ਕਰ ਰਹੇ ਨੇ।

5 ਜਨਵਰੀ ਨੂੰ ਡਾਕਟਰਾਂ ਨੇ ਜੀਵਨ ਨੂੰ ਦੱਸਿਆ ਕਿ ਅਰ੍ਣਵ ਦਾ ਕੈਂਸਰ ਬਹੁਤ ਤੇਜ਼ੀ ਨਾਲ ਵੱਧ ਰਿਹਾ ਸੀ। ਇਸਦਾ ਇਲਾਜ ਕਰਨ ਲਈ ਡਾਕਟਰਾਂ ਨੇ ਕਈ ਜਤਨ ਕੀਤੇ। "ਪਰ ਜਦ ਕਿਸੇ ਪੱਕੇ ਇਲ਼ਾਜ ਤੇ ਨਜ਼ਰ ਨਾ ਪਈ, ਤਦ ਅਰ੍ਣਵ ਆਪਣੇ ਪਿਤਾ ਨਾਲ ਭਾਰਤ ਦੇਸੀ ਇਲਾਜ ਕਰਵਾਣ ਤੇ ਆਪਣੇ ਪਰਿਵਾਰ ਨੂੰ ਮਿਲਣ ਚਲਾ ਗਿਆ, " ਜਡੌਣ ਨੇ ਦੱਸਿਆ।

1 ਮਾਰਚ ਨੂੰ ਅਰ੍ਣਵ ਨੇ ਆਪਣਾ ਗਿਆਰਵਾਂ ਜਨਮਦਿਨ ਮਨਾਇਆ ਲੇਕਿਨ ਅਗਲੇ ਹੀ ਦਿਨ ਉਸਨੂੰ ਹਸਪਤਾਲ ਲਿਜਾਣਾ ਪਿਆ ਕਿਉਂਕਿ ਉਸਦੇ ਗੋਡੇ ਦਾ ਜ਼ਖਮ ਹੁਣ ਰਿਸਣ ਲਗ ਪਿਆ ਸੀ। ਡਾਕਟਰਾਂ ਨੇ ਇਹ ਵੀ ਕਿਹਾ ਕਿ ਸ਼ਾਇਦ ਗੋਡਾ ਕੱਟਣਾ ਪਵੇ। ਉਸਦੀ ਛਾਤੀ ਦਾ ਏਕਸ ਰੇ ਕੀਤਾ ਗਯਾ ਜਿਸਤੋ ਪਤਾ ਲੱਗਿਆ ਕਿ ਫੇਫੜ੍ਹਿਆਂ ਦਾ ਕੈਂਸਰ ਹੁਣ ਕਾਫੀ ਵੱਧ ਸ਼ੁੱਕੇਆ ਸੀ ਤੇ ਉਨ੍ਹਾਂ ਵਿਚ ਪਾਣੀ ਵੀ ਭਰ ਗਿਆ ਸੀ। ਲੇਕਿਨ ਡਾਕਟਰਾਂ ਨੇ ਗੋਡੇ ਨੂੰ ਕੱਟਣ ਦਾ ਇਰਾਦਾ ਬਦਲ ਦਿੱਤਾ ਕਿਉਂਕਿ ਇਸ ਵਿਚ ਉਨ੍ਹਾਂ ਨੂੰ ਕੋਈ ਖਾਸ ਫਾਇਦਾ ਨਜ਼ਰ ਨਹੀਂ ਆਇਆ। ਇਸਦੀ ਵਜਾਹ ਇਹ ਸੀ ਕਿ ਅਰ੍ਣਵ ਕੋਲ ਹੁਣ ਜੀਣ ਵਾਸਤੇ ਸਿਰਫ ਦੋ ਹਫਤੇ ਤੋਂ ਲੈਕੇ ਇੱਕ ਮਹੀਨੇ ਦਾ ਸਮਾਂ ਬਚਿਆ ਹੈ।

"ਅਰ੍ਣਵ ਨੂੰ ਇਸ ਗੱਲ ਦਾ ਪਤਾ ਹੈ। ਕਦੀ-ਕਦੀ ਉਹ ਇਸ ਵਾਸਤੇ ਤਿਆਰ ਵੀ ਨਜ਼ਰ ਆਉਂਦਾ ਹੈ। ਉਹ ਕਿਸੇ ਨੂੰ ਮਿਲਣਾ ਨਹੀਂ ਚਾਹੁੰਦਾ। ਇਹ ਸੋਚ ਕੇ ਬਹੁਤ ਅਫਸੋਸ ਲਗਦਾ ਹੈ ਕਿ ਇਸ ਨਿੱਕੇ ਜਹੇ ਬੱਚੇ ਤੇ ਕਿ ਬੀਤ ਰਹੀ ਹੋਵੇਗੀ," ਜਡੌਣ ਨੇ ਕਿਹਾ। ਓਹਨਾ ਨੇ ਨਾਲ ਇਹ ਵੀ ਦੱਸਿਆ ਕਿ ਅਰ੍ਣਵ ਦੇ ਪਿਤਾ ਪਿਛਲੇ ਅੱਠ ਮਹੀਨਿਆਂ ਤੋਂ ਤਕਰੀਬਨ ਬੇਰੋਜ਼ਗਾਰ ਨੇ ਕਿਉਂਕਿ ਉਹ ਆਪਣੇ ਬਿਮਾਰ ਪੁੱਤਰ ਦਾ ਇਲਾਜ ਕਰਨ ਤੇ ਉਸਦੀ ਸਭ ਤੋਂ ਵਧੀਆ ਦੇਖਭਾਲ ਕਰਨ ਵਿਚ ਰੁੱਝੇ ਹੋਏ ਨੇ। ਉਹ ਆਪਣੇ ਪਰਿਵਾਰ ਤੋਂ ਪੈਸੇ ਉਧਾਰ ਲੈਕੇ ਇਹ ਸੰਘਰਸ਼ ਕਰ ਰਹੇ ਨੇ। ਇਸ ਔਖੀ ਘੜੀ ਵਿਚ ਉਨ੍ਹਾਂ ਨੂੰ ਲੋਕਾਂ ਦੇ ਸਾਥ ਦੀ ਲੋੜ ਹੈ।

ਆਸਟ੍ਰੇਲੀਆ ਵਿਚ ਵੱਸੇ ਭਾਰਤੀ ਸਮਾਜ ਨੇ ਅਰ੍ਣਵ ਤੇ ਉਸਦੇ ਪਰਿਵਾਰ ਦੀ ਮਦਦ ਕਰਨ ਦਾ ਇਰਾਦਾ ਕੀਤਾ ਹੈ। ਹੁਣ ਤਕ ਫੋਰਮ ਓਫ ਇੰਡਿਯਨ ਔਸਟ੍ਰੇਲਿਆਨਜ਼ ਨੇ $30,000 ਜੋੜ ਲਏ ਨੇ ਤੇ ਇਸ ਰਕਮ ਨੂੰ ਵਧਾਉਣ ਦੀ ਕੋਸ਼ਿਸ਼ ਜਾਰੀ ਹੈ ਤਾਂਕਿ ਅਰ੍ਣਵ ਜ਼ਿੰਦਗੀ ਦੇ ਖਿਲਾਫ ਆਪਣੀ ਇਹ ਜੰਗ ਜਿੱਤ ਜਾਵੇ।

Follow us on Facebook and Twitter

 


Share

Published

Updated

By Ruchika Talwar

Share this with family and friends


Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand