ਪੁਲਿਸ ਵੱਲੋਂ ਓਪਰੇਸ਼ਨ ਫਲਾਗਰੇਂਸੀ ਤਹਿਤ ਮੈਲਬੌਰਨ ਦੇ ਧਾਰਮਿਕ ਅਸਥਾਨਾਂ ਸਮੇਤ ਹੋਰ ਕਈ ਜਗਾਹਾਂ 'ਤੇ ਚੋਰੀ ਦੀਆਂ ਹੋਈਆਂ ਲਗਾਤਾਰ ਘਟਨਾਵਾਂ ਲਈ ਦੋ ਵਿਅਕਤੀਆਂ' ਨੂੰ ਦੋਸ਼ੀ ਠਹਿਰਾਇਆ ਗਿਆ ਹੈ।
ਪੁਲਿਸ ਨੇ ਦੋਸ਼ ਲਾਓਂਦਿਆਂ ਖੁਲਾਸਾ ਕੀਤਾ ਕਿ ਇਨ੍ਹਾਂ ਦੋਨੋ ਦੋਸ਼ੀਆਂ ਨੇ ਮਾਰਚ ਅਤੇ ਜੁਲਾਈ ਦੇ ਵਿਚਕਾਰ ਸਪਰਿੰਗਵੇਲ, ਕੀਜ਼ਬੋਰੋ, ਕੇਰਮ ਡਾਊਨਜ਼, ਯੂਰੋਕ, ਫਾਰੈਸਟ ਹਿੱਲ, ਬਰਵੁਡ, ਰੌਕਬੈਂਕ, ਕੈਂਬਰਵਿਲ, ਬੋਰੋਨੀਆ, ਮਾਉਂਟ ਐਵਲਿਨ, ਬੈਰਿੱਕ, ਮਾਇਰਜ਼ ਫਲੈਟ, ਟਾਰਨੀਟ ਅਤੇ ਮੀਚਮ ਸਮੇਤ ਕਈ ਇਲਾਕਿਆਂ ਵਿੱਚ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ।
ਚੋਰੀ ਦੌਰਾਨ ਕੈਸ਼ ਅਤੇ ਬਿਜਲੀ ਉਪਕਰਣ ਚੋਰੀ ਕੀਤੇ ਗਏ ਸਨ।
ਇੱਕ 28-ਸਾਲਾ ਡੀਅਰ ਪਾਰਕ ਦੇ ਵਿਅਕਤੀ ਉੱਤੇ ਚੋਰੀ ਅਤੇ ਡਾਕੇ ਦੇ 54 ਦੋਸ਼ ਆਇਦ ਕੀਤੇ ਗਏ ਹਨ ਜਿਸਦੇ ਚਲਦਿਆਂ ਉਸਨੂੰ ਫਰੈਂਕਟਸਨ ਮੈਜਿਸਟ੍ਰੇਟ ਕੋਰਟ ਵਿੱਚ ਪੇਸ਼ ਹੋਣ ਤੋਂ ਪਹਿਲਾਂ ਹਿਰਾਸਤ ਵਿੱਚ ਭੇਜ ਦਿੱਤਾ ਗਿਆ।
18-ਸਾਲ ਦੇ ਇੱਕ ਹੋਰ ਵਿਅਕਤੀ ਉੱਤੇ ਚੋਰੀ ਸਮੇਤ ਛੇ ਦੋਸ਼ ਆਇਦ ਕੀਤੇ ਗਏ ਹਨ।
ਉਸ ਨੂੰ 2 ਅਕਤੂਬਰ ਨੂੰ ਸਨਸ਼ਾਈਨ ਮੈਜਿਸਟਰੇਟ ਕੋਰਟ ਵਿੱਚ ਪੇਸ਼ ਹੋਣ ਤੋਂ ਪਹਿਲਾਂ ਜ਼ਮਾਨਤ ਦੇ ਦਿੱਤੀ ਗਈ ਹੈ।
ਦੱਸਣਯੋਗ ਹੈ ਕਿ ਮਈ ਮਹੀਨੇ ਵਿੱਚ ਟਾਰਨੀਟ ਸਥਿੱਤ ਗੁਰਦਵਾਰਾ ਸਾਹਿਬ ਵਿੱਚ ਵੀ ਚੋਰੀ ਹੋਈ ਸੀ ਅਤੇ ਇਸ ਘਟਨਾ ਦੀ ਵੀਡੀਓ ਪ੍ਰਬੰਧਕ ਕਮੇਟੀ ਵੱਲੋਂ ਪੁਲਿਸ ਨੂੰ ਦਿੱਤੀ ਗਈ ਸੀ।
Share

