SKIP TO MAIN CONTENT

ਮੈਲਬੌਰਨ ਘਟਨਾ ਦੇ ਜ਼ਖਮੀਆਂ ਚ' ਇੱਕ ਭਾਰਤੀ ਮੂਲ ਦਾ ਵਿਅਕਤੀ ਵੀ ਸ਼ਾਮਿਲ

ਮੈਲਬੌਰਨ ਸ਼ਹਿਰ ਇੱਕ ਕਾਰ ਚਾਲਕ ਦੁਆਰਾ ਪੈਦਲ ਜਾ ਰਹੇ ਲੋਕਾਂ 'ਤੇ ਆਪਣੀ ਕਾਰ ਚੜ੍ਹਾਉਣ ਕਰਕੇ ੧੯ ਲੋਕ ਜ਼ਖਮੀ ਹੋ ਗਏ ਹਨ। ਜ਼ਖਮੀਆਂ 'ਚੋਂ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

Melbourne car accident
Melbourne car accident Source: AAP

2 min read

Published

Updated

By Preetinder Grewal


Skip to article content

ਮੈਲਬੌਰਨ 'ਚ ਕੱਲ ਸ਼ਾਮ ਨੂੰ ਦਿਲ ਨੂੰ ਵਲੂੰਧਰ ਦੇਣ ਵਾਲੀ ਇੱਕ ਘਟਨਾ ਵਾਪਰੀ ਹੈ। ਫਲਿਨਡਰ ਸਟ੍ਰੀਟ ਸਟੇਸ਼ਨ ਲਾਗੇ ਇੱਕ ਕਾਰ ਚਾਲਕ ਵੱਲੋਂ ਪੈਦਲ ਜਾ ਰਹੇ ਲੋਕਾਂ ਦੇ ਕਾਰ ਚੜਾਉਣ ਪਿੱਛੋਂ ਸ਼ਹਿਰ ਵਿੱਚ ਕਾਫੀ ਡਰ ਵਾਲਾ ਮਾਹੌਲ ਬਣ ਗਿਆ।

ਘਟਨਾ ਦੇ ਜਿੰਮੇਵਾਰ ਵਿਅਕਤੀ ਨੂੰ ਪੁਲਿਸ ਵੱਲੋਂ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਗਿਆ। ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਵਿਕਟੋਰੀਆ ਪੁਲਿਸ ਵਲੋਂ ਹਰ ਪਾਸੇ ਪੁਲਿਸਕਾਰਮੀ ਤਾਇਨਾਤ ਕਰ ਦਿੱਤੇ ਗਏ।

ਵਿਕਟੋਰੀਆ ਪੁਲਿਸ ਦੇ ਕਾਰਜਕਾਰੀ ਕਮਿਸ਼ਨਰ ਸ਼ੇਨ ਪੈਟਨ ਅਨੁਸਾਰ ਜ਼ਖਮੀਆਂ ਦਾ ਸਬੰਧ ਵੱਖੋ ਵੱਖਰੇ ਮੁਲਕਾਂ ਨਾਲ ਹੈ, ਜਿਸ ਵਿੱਚ ਭਾਰਤ, ਦੱਖਣੀ ਕੋਰੀਆ, ਇਟਲੀ, ਵੇਨਜ਼ੂਐਲਾ, ਚੀਨ ਤੇ ਨਿਉਜ਼ੀਲੈਂਡ ਸ਼ਾਮਿਲ ਹਨ।

ਘਟਨਾ ਚ ਜ਼ਖਮੀ ੪੫ ਸਾਲਾ ਰੋਹਿਤ ਕੌਲ ਉਸ ਮੌਕੇ ਫਲਿਨਡਰ ਸਟ੍ਰੀਟ ਪਾਰ ਕਰ ਰਹੇ ਸਨ ਕਿ ਇੱਕ ਕਾਰ ਓਹਨਾ ਨਾਲ ਆ ਟਕਰਾਈ।

ਕੌਲ ਦੀ ਪਤਨੀ ਨੇ ਪੀ ਟੀ ਆਈ ਨੂੰ ਦੱਸਿਆ ਕਿ ਘਟਨਾ ਮੌਕੇ ਰਾਜੇਸ਼ ਓਹਨਾ ਦੇ ਬੇਟੇ ਅਵੀ ਨਾਲ ਗੱਲ ਕਰ ਰਹੇ ਸੀ ਕਿ ਫੋਨ ਸੜਕ ਦੇ ਡਿੱਗ ਪਿਆ ਤੇ ਉੱਸ ਵਿੱਚ ਚੀਕਾਂ ਦੀ ਆਵਾਜ਼ ਸੁਨਣ ਲੱਗੀ।

ਬਾਅਦ ਵਿੱਚ ਇੱਕ ਵਿਅਕਤੀ ਨੇ ਉਨ੍ਹਾਂ ਨੂੰ ਫੋਨ ਕਰ ਦੱਸਿਆ ਕਿ ਰੋਹਿਤ ਨੂੰ ਜ਼ਖਮੀ ਹਾਲਾਤ ਵਿੱਚ ਐਲਫਰਡ ਹਸਪਤਾਲ ਵਿੱਚ ਲਿਜਾਇਆ ਗਿਆ ਹੈ।

ਕੌਲ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ, ਐਲਫਰਡ ਹਸਪਤਾਲ ਵਿੱਚ ਉਨ੍ਹਾਂ ਦੀ ਅੱਜ ਸਰਜਰੀ ਕੀਤੀ ਗਈ ਹੈ।

Follow SBS Punjabi on Facebook and Twitter.


Follow SBS Punjabi

Download our apps

Watch on SBS

Punjabi News

Stream now