ਚਾਰ ਵਿਕਟੋਰੀਅਨ ਪੁਲਿਸ ਅਫਸਰਾਂ ਦੀ ਦਰਦਨਾਕ ਸੜਕ ਹਾਦਸੇ ਵਿੱਚ ਮੌਤ ਲਈ ਇੱਕ ਵਿਅਕਤੀ ਨੂੰ ਠਹਿਰਾਇਆ ਗਿਆ ਹੈ ਜਿੰਮੇਵਾਰ

ਅਪ੍ਰੈਲ ਵਿੱਚ ਵਾਪਰੇ ਉਸ ਸੜਕ ਹਾਦਸੇ ਜਿਸ ਵਿੱਚ ਚਾਰ ਪੁਲਿਸ ਅਧਿਕਾਰੀਆਂ ਦੀ ਮੌਤ ਹੋ ਗਈ ਸੀ, ਦੇ ਸਬੰਧ ਵਿੱਚ ਫਰੈਂਕਟਸਟਨ ਦੇ 49 ਸਾਲਾ ਵਿਅਕਤੀ ਉੱਤੇ ਦੌਸ਼ ਲਗਾਏ ਗਏ ਹਨ।

(L-R) Constable Glen Humphris, Senior Constable Kevin King, Leading Senior Constable Lynette Taylor and Constable Joshua Prestney.

Constable Glen Humphris, Senior Constable Kevin King, Leading Senior Constable Lynette Taylor and Constable Joshua Prestney will be memorialised in Canberra. Source: Victoria Police

ਵਿਕਟੋਰੀਆ ਪੁਲਿਸ ਦਾ ਕਹਿਣਾ ਹੈ ਕਿ ਫਰੈਂਕਸਟਨ ਨਿਵਾਸੀ ਇਸ 49 ਸਾਲਾ ਵਿਅਕਤੀ ਨੂੰ ਮੈਲਬਰਨ ਦੇ ਉੱਤਰ ਪੂਰਬੀ ਇਲਾਕੇ ਤੋਂ ਗ੍ਰਿਫਤਾਰ ਕਰਨ ਤੋਂ ਬਾਅਦ ਹੁਣ ਉਸ ਉੱਤੇ ਦੋਸ਼ ਲਗਾਏ ਗਏ ਹਨ।

ਤਿੰਨ ਮਹੀਨਿਆਂ ਦੀ ਜਾਂਚ ਤੋਂ ਬਾਅਦ ਇਹ ਦੋਸ਼ ਲਗਾਏ ਗਏ ਹਨ ਅਤੇ ਇਹ ਵਿਅਕਤੀ ਹੁਣ ਇੱਕ ਖਾਸ ਅਦਾਲਤ ਅੱਗੇ ਪੇਸ਼ ਹੋਵੇਗਾ।
Four police officers have died in a crash involving a truck on Melbourne's Eastern Freeway.
Four police officers have died in a crash involving a truck on Melbourne's Eastern Freeway. Source: AAP
ਇਸ ਵਿਅਕਤੀ ਨੂੰ ਨੌਕਰੀ ਤੇ ਰੱਖਣ ਵਾਲੀ ਕੰਪਨੀ ਉੱਤੇ ਵੀ ਸੁਰੱਖਿਆ ਦੀ ਉਲੰਘਣਾ ਕਰਨ ਦੇ ਦੋਸ਼ ਲਗਾਏ ਗਏ ਹਨ ਜਿਨ੍ਹਾਂ ਵਿੱਚ ਖਰਾਬ ਟਰੱਕ ਅਤੇ ਥਕੇ ਹੋਏ ਡਰਾਇਵਰਾਂ ਨੂੰ ਕੰਮ ਤੇ ਲਾਉਣਾ ਆਦਿ ਸ਼ਾਮਲ ਹਨ।

ਪੁਲਿਸ ਦੇ ਦੋਸ਼ਾਂ ਅਨੁਸਾਰ ਇੱਕ ਹੋਰ 41 ਸਾਲਾਂ ਦਾ ਵਿਅਕਤੀ 149 ਕਿਮੀ ਪ੍ਰਤੀ ਘੰਟਾ ਦੀ ਸਪੀਡ ਉੱਤੇ ਇੱਕ ਮਹਿੰਗੀ ਕਾਰ ਚਲਾ ਰਿਹਾ ਸੀ ਅਤੇ ਇਸ ਨੇ ਕਈ ਪ੍ਰਕਾਰ ਦੇ ਨਸ਼ੇ ਵੀ ਕੀਤੇ ਹੋਏ ਸਨ।

ਪੁਲਿਸ ਅਧਿਕਾਰੀ ਇਸ ਵਿਅਕਤੀ ਦੀ ਸੜਕ ਦੇ ਕਿਨਾਰੇ ਉੱਤੇ ਜਾਂਚ ਕਰ ਰਹੇ ਸਨ ਜਦੋਂ ਉਕਤ ਹਾਦਸਾ ਵਾਪਰ ਗਿਆ। ਬਾਅਦ ਵਿੱਚ ਇਸ ਵਿਅਕਤੀ ਨੇ ਸਾਰੀ ਘਟਨਾ ਦੀ ਨਾ ਸਿਰਫ ਫਿਲਮ ਹੀ ਬਣਾਈ ਬਲਕਿ ਸੀਨੀਅਰ ਕਾਂਸਟੇਬਲ ਟੇਲਰ ਨੂੰ ਗਾਲ੍ਹਾਂ ਵੀ ਕੱਢੀਆਂ ਅਤੇ ਬਾਅਦ ਵਿੱਚ ਮੌਕੇ ਤੋਂ ਫਰਾਰ ਹੋ ਗਿਆ।
Eastern Freeway crash
The scene of a fatal crash on Melbourne's Eastern Freeway Source: AAP
ਫਿਟਜ਼ਰੋਏ ਦੇ ਇਸ ਵਿਅਕਤੀ ਉੱਤੇ 9 ਦੋਸ਼ ਲਗਾਏ ਗਏ ਹਨ ਜਿਹਨਾਂ ਵਿੱਚ ਪ੍ਰਮੁੱਖ ਤੌਰ ਤੇ ਤੇਜ਼ ਰਫਤਾਰ ਵਿੱਚ ਗੱਡੀ ਚਲਾਉਣਾ, ਲਾਪਰਵਾਹੀ ਨਾਲ ਜਿੰਦਗੀ ਖਤਰੇ ਵਿੱਚ ਪਾਉਣੀ, ਲੌੜੀਂਦੀ ਮਦਦ ਨਾ ਪ੍ਰਦਾਨ ਕਰਨੀ ਅਤੇ ਨਸ਼ੀਲੇ ਪਦਾਰਥਾਂ ਦੀ ਪ੍ਰਾਪਤੀ ਆਦਿ ਸ਼ਾਮਲ ਹਨ।

ਚਾਰੋਂ ਪੁਲਿਸ ਅਧਿਕਾਰੀਆਂ ਨੂੰ ਰਾਜ ਭਰ ਵਿੱਚ ਸ਼ਰਧਾਂਜਲੀ ਦੇਣ ਤੋਂ ਬਾਅਦ ਅੰਤਿਮ ਵਿਦਾਇਗੀ ਦਿੱਤੀ ਗਈ ਸੀ।


Share

Published

Updated

By SBS News, MP Singh
Source: AAP, SBS

Share this with family and friends


Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand