SKIP TO MAIN CONTENT

ਆਸਟ੍ਰੇਲੀਆ ਵਿੱਚ ਪ੍ਰਵਾਸੀਆਂ ਅਤੇ ਸ਼ਰਨਾਰਥੀਆਂ ਤਕ ਕਿਉਂ ਨਹੀਂ ਪਹੁੰਚ ਰਹੀਆਂ ਸਿਹਤ ਸੰਭਾਲ ਨੀਤੀਆਂ

ਆਸਟ੍ਰੇਲੀਆ ਵਿੱਚ ਪ੍ਰਵਾਸੀਆਂ ਅਤੇ ਸ਼ਰਨਾਰਥੀਆਂ ਨੂੰ ਅੰਗਰੇਜ਼ੀ ਭਾਸ਼ਾ ਕਰਕੇ ਮਹੱਤਵਪੂਰਨ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋਕਿ ਉਨ੍ਹਾਂ ਤਕ ਸਿਹਤ ਸੰਭਾਲ ਨੀਤੀਆਂ ਦਾ ਪੂਰਾ ਲਾਭ ਨਾ ਪਹੁੰਚਣ ਦਾ ਇੱਕ ਵੱਡਾ ਕਾਰਨ ਹੈ।

An expert says the healthcare system in Australia is set up for those who speak English and not necessarily for migrant communities.
An expert says the healthcare system in Australia is set up for those who speak English and not necessarily for migrant communities. Source: Supplied

1 min read

Published

Updated

By Ravdeep Singh, Akash Arora


Skip to article content

ਆਸਟ੍ਰੇਲੀਅਨ ਰਫਿਊਜੀ ਐਸੋਸੀਏਸ਼ਨ ਦੇ ਸੀਈਓ ਡੇਬ ਸਟ੍ਰਿੰਗਰ ਅਨੁਸਾਰ ਜ਼ਿਆਦਾ ਸ਼ਰਨਾਰਥੀਆਂ ਦੀ ਪਹਿਲੀ ਭਾਸ਼ਾ ਅੰਗਰੇਜ਼ੀ ਨਾ ਹੋਣ ਕਰਕੇ ਇਸ ਮਸਲੇ 'ਤੇ ਗੰਭੀਰਤਾ ਨਾਲ ਵਿਚਾਰਨਾ ਸਮੇਂ ਦੀ ਮੰਗ ਹੈ ਤਾਂ ਕਿ ਇਸ ਦਾ ਲਾਭ ਸਥਾਨਕ ਲੋਕਾਂ ਅਤੇ ਸ਼ਰਨਾਰਥੀਆਂ ਤੱਕ ਇਕੋ ਜਿਹਾ ਪਹੁੰਚਾਇਆ ਜਾ ਸਕੇ।

"ਇਸ ਤਰਾਂ ਲਗਦਾ ਹੈ ਕਿ ਪੂਰੀ ਸਿਹਤ ਸੰਭਾਲ ਪ੍ਰਣਾਲੀ ਕੇਵਲ ਉਨ੍ਹਾਂ ਲੋਕਾਂ ਲਈ ਸਥਾਪਤ ਕੀਤੀ ਗਈ ਹੈ ਜੋ ਚੰਗੀ ਅੰਗਰੇਜ਼ੀ ਪੜ ਤੇ ਲਿੱਖ ਸਕਦੇ ਹਨ" ਮਿਸ ਸਟ੍ਰਿੰਗਰ ਨੇ ਐਸ ਬੀ ਐਸ ਨਿਊਜ਼ ਨੂੰ ਦੱਸਿਆ।

“ਮੈਨੂੰ ਨਹੀਂ ਲਗਦਾ ਕਿ ਆਸਟ੍ਰੇਲੀਆ ਵਿੱਚ ਉਨ੍ਹਾਂ ਲੋਕਾਂ ਤਕ ਇਸ ਦਾ ਲਾਭ ਪਹੁੰਚਾਉਣ ਬਾਰੇ ਸੋਚਿਆ ਗਿਆ ਹੈ ਜੋ ਹੁਣ ਆਸਟ੍ਰੇਲੀਅਨ ਨਿਵਾਸੀ ਬਣ ਗਏ ਹਨ ਅਤੇ ਜਿਨ੍ਹਾਂ ਦੀ ਪਹਿਲੀ ਭਾਸ਼ਾ ਅੰਗਰੇਜ਼ੀ ਨਹੀਂ ਹੈ।"

"ਸਿਹਤ ਖੇਤਰ ਦੇ ਇਨ੍ਹਾਂ ਪ੍ਰੋਗਰਾਮਾਂ ਵਿੱਚ ਇਕਸਾਰਤਾ ਬਣਾਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਇਸ ਦਾ ਲਾਭ ਹਰ ਬੰਦੇ ਤੱਕ ਪਹੁੰਚਾਇਆ ਜਾ ਸਕੇ" ਉਨ੍ਹਾਂ ਕਿਹਾ।

For more details read this story in English

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਰਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।


Follow SBS Punjabi

Download our apps

Watch on SBS

Punjabi News

Stream now