SKIP TO MAIN CONTENT

ਦੋ ਸਾਲਾਂ ਬਾਅਦ ਕੋਵਿਡ-19 ਕੇਸ ਵਧਣ ਪਿੱਛੋਂ ਚੀਨ ਦੇ ਕਈ ਰਾਜਾਂ ਵਿੱਚ ਮੁੜ ਤੋਂ ਤਾਲਾਬੰਦੀ ਦਾ ਐਲਾਨ

ਕੋਵਿਡ-19 ਦੇ ਨਵੇਂ 5,280 ਕੇਸ ਦਰਜ ਹੋਣ ਤੋਂ ਬਾਅਦ ਚੀਨ ਦੇ 11 ਸ਼ਹਿਰਾਂ ਵਿੱਚ ਤਾਲਾਬੰਦੀ ਘੋਸ਼ਤ ਕਰ ਦਿੱਤੀ ਗਈ ਹੈ।

A janitor checks his phone outside closed shops in Huaqiangbei area, the world's biggest electronics market, in Shenzhen in south China's Guangdong province on Monday, 14 March, 2022.
Source: Getty / Future Publishing

2 min read

Published

By Ravdeep Singh


Skip to article content

ਚੀਨ ਵਿੱਚ ਕੇਸਾਂ ਦੀ ਗਿਣਤੀ ਵੱਧਣ ਨਾਲ਼ 17 ਮਿਲੀਅਨ ਆਬਾਦੀ ਵਾਲ਼ੇ ਸ਼ੇਨਜ਼ੇਨ ਸ਼ਹਿਰ ਵਿੱਚ ਸਰਕਾਰ ਵਲੋਂ ਪੂਰੀ ਤਾਲਾਬੰਦੀ ਦਾ ਐਲਾਨ ਕੀਤਾ ਗਿਆ ਹੈ।

ਰਾਸ਼ਟਰੀ ਸਿਹਤ ਕਮਿਸ਼ਨ ਦੇ ਅਨੁਸਾਰ ਕੋਵਿਡ-19 ਨਾਲ਼ ਉੱਤਰ-ਪੂਰਬੀ ਪ੍ਰਾਂਤ ਜਿਲਿਨ ਸਭ ਤੋਂ ਵੱਧ ਪ੍ਰਭਾਵਤ ਹੋਇਆ ਹੈ ਜਿਸ ਵਿੱਚ ਹੁਣ ਤੱਕ 3,000 ਤੋਂ ਵੱਧ ਕੇਸ ਦਰਜ ਕੀਤੇ ਜਾ ਚੁੱਕੇ ਹਨ।

2019 ਵੁਹਾਨ ਵਿੱਚ ਕਰੋਨਵਾਇਰਸ ਪਹਿਲੀ ਵਾਰ ਉਭਰਨ ਤੋਂ ਬਾਅਦ ਚੀਨ ਨੇ ਇਸ ਉਤੇ ਕਾਬੂ ਪਾਉਣ ਲਈ ਸਖਤ ਰਣਨੀਤੀ ਅਪਣਾਈ ਸੀ ਜਿਸ ਅਧੀਨ ਸਥਾਨਕ ਆਬਾਦੀ ਦੇ ਵੱਡੇ ਹਿੱਸੇ ਨੂੰ ਉਨ੍ਹਾਂ ਦੇ ਘਰਾਂ ਤੱਕ ਸੀਮਤ ਕਰ ਦਿੱਤਾ ਗਿਆ ਸੀ।

ਚੀਨ ਵਿੱਚ ਲਗਾਤਾਰ ਪਿਛਲੇ ਛੇ ਦਿਨਾਂ ਤੋਂ 1,000 ਤੋਂ ਵੱਧ ਨਵੇਂ ਕੇਸ ਦਰਜ ਕੀਤੇ ਜਾ ਚੁੱਕੇ ਗਏ ਹਨ ਅਤੇ ਸਿਹਤ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਪਾਬੰਦੀਆਂ ਹੋਰ ਸਖ਼ਤ ਰੂਪ ਇਖ਼ਤਿਯਾਰ ਕਰ ਸਕਦੀਆਂ ਹਨ।

ਚੀਨ ਨੇ ਹੁਣ ਤੱਕ ਸਨੈਪ ਲਾਕਡਾਉਨ, ਟੈਸਟਿੰਗ ਅਤੇ ਯਾਤਰਾ ਪਾਬੰਦੀਆਂ ਦੇ ਸੁਮੇਲ ਨਾਲ਼ ਇਸ ਪ੍ਰਕੋਪ ਨੂੰ ਨਿਯੰਤਰਿਤ ਕੀਤਾ ਸੀ ਪਰ ਹੁਣ ਇਸ ਨਵੇਂ ਪ੍ਰਕੋਪ ਨੇ ਕਈ ਸਵਾਲ ਖੜੇ ਕਰ ਦਿੱਤੇ ਹਨ ਜਿਸ ਦੇ ਮੱਦੇਨਜ਼ਰ ਤਿੰਨ ਸੂਬਿਆਂ ਵਿੱਚ ਤਕਰੀਬਨ 26 ਅਧਿਕਾਰੀਆਂ ਨੂੰ ਵੀ ਬਰਖਾਸਤ ਕਰ ਦਿੱਤਾ ਗਿਆ ਹੈ।

For more details read this story in English

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।


Follow SBS Punjabi

Download our apps

Watch on SBS

Punjabi News

Stream now