ਇਹ ਮੁਆਵਜ਼ਾ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਵੇਗਾ ਜਿਨ੍ਹਾਂ ਦੇ ਰੋਜ਼ਗਾਰ 'ਤੇ ਵੱਡਾ ਅਸਰ ਪਿਆ ਹੈ ਅਤੇ ਤਾਲਾਬੰਦੀ ਦੌਰਾਨ ਬੁਰੀ ਤਰਾਂਹ ਪ੍ਰਭਾਵਿਤ ਕਾਰੋਬਾਰਾਂ ਨੂੰ ਵੀ ਨਕਦ ਗ੍ਰਾਂਟ ਦਿੱਤੀ ਜਾਵੇਗੀ।
ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਨਿਊ ਸਾਊਥ ਵੇਲਜ਼ ਸਰਕਾਰ ਨਾਲ਼ ਸਾਂਝੇ ਤੌਰ ਉੱਤੇ ਉਲੀਕੀ ਇਸ ਯੋਜਨਾਵਾਂ ਨੂੰ ਅੰਤਮ ਰੂਪ ਦੇਣ ਤੋਂ ਬਾਅਦ ਮੰਗਲਵਾਰ ਨੂੰ ਇਸ ਵਾਧੂ ਮੁਆਵਜ਼ੇ ਦਾ ਐਲਾਨ ਕੀਤਾ ਸੀ।
ਜਿਨ੍ਹਾਂ ਕਰਮਚਾਰੀਆਂ ਨੇ 20 ਜਾਂ ਵਧੇਰੇ ਘੰਟੇ ਦਾ ਕੰਮ ਗੁਵਾਇਆ ਹੈ ਉਨ੍ਹਾਂ ਲਈ ਕੋਵਿਡ-19 ਤੋਂ ਰਾਹਤ ਵਜੋਂ ਮਿਲਣ ਵਾਲ਼ੀ ਅਦਾਇਗੀ ਹਰ ਹਫ਼ਤੇ 500 ਡਾਲਰ ਤੋਂ 600 ਡਾਲਰ ਤੱਕ ਵਧਾ ਦਿੱਤੀ ਜਾਏਗੀ।
ਜਿਹੜੇ ਲੋਕਾਂ ਦਾ ਅੱਠ ਤੋਂ 20 ਘੰਟਿਆਂ ਦੇ ਵਿਚਾਲੇ ਕੰਮ ਘਟਿਆ ਹੈ ਉਨ੍ਹਾਂ ਦਾ ਹਰ ਹਫ਼ਤੇ ਦਾ ਭੁਗਤਾਨ 325 ਡਾਲਰ ਤੋਂ 375 ਡਾਲਰ ਕਰ ਦਿੱਤਾ ਜਾਵੇਗਾ।
ਨਿਊ ਸਾਊਥ ਵੇਲਜ਼ ਵਿੱਚ ਮੰਗਲਵਾਰ ਨੂੰ ਕੋਵਿਡ-19 ਦੇ 89 ਨਵੇਂ ਸਥਾਨਕ ਮਾਮਲੇ ਦਰਜ ਕੀਤੇ ਗਏ। ਰਾਜ ਦੀ ਪ੍ਰੀਮੀਅਰ ਗਲੈਡੀਜ਼ ਬੇਰੇਜਿਕਲੀਅਨ ਨੇ ਘੋਸ਼ਣਾ ਕੀਤੀ ਕਿ ਜਦੋਂ ਤੱਕ ਕੋਵਿਡ ਕੇਸ "ਸਿਫ਼ਰ ਜਾਂ ਸਿਫ਼ਰ ਦੇ ਨੇੜੇ ਨਹੀਂ ਪਹੁੰਚ ਜਾਂਦੇ, ਤਦ ਤੱਕ ਤਾਲਾਬੰਦੀ ਨੂੰ ਖ਼ਤਮ ਨਹੀਂ ਕੀਤਾ ਜਾਵੇਗਾ"।
ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਫੇਸਬੁੱਕ ਅਤੇ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।