ਜਾਣੋ ਕਿਹੜੇ ਕਿੱਤੇ ਨਵੀ ‘ਸਕਿੱਲਡ ਮਾਈਗ੍ਰੇਸ਼ਨ ਲਿਸਟ’ ਵਿਚ ਸ਼ਾਮਲ ਹਨ

ਆਸਟ੍ਰੇਲੀਆ ਵਿੱਚ ਕਾਫੀ ਸਮੇਂ ਤੋਂ ਲੋੜੀਂਦੇ ਕਿੱਤੇ ਜਿਨਾਂ ਵਿੱਚ ਕੰਪਿਊਟਰ ਅਤੇ ਅਕਾਊਂਟਿੰਗ ਦੇ ਮਾਹਰ ਆਦਿ ਸ਼ਾਮਲ ਹਨ, ਵਾਲੀ ਸੂਚੀ ਵਿੱਚ ਸੁਧਾਰ ਕਰਦੇ ਹੋਏ ਕਈ ਹੋਰ ਨਵੇਂ ਕਿੱਤਿਆਂ ਨੂੰ ਵੀ ਸ਼ਾਮਲ ਕੀਤਾ ਗਿਆ। ਇਹਨਾਂ ਵਿੱਚ ਕਿਸਾਨੀ, ਏਅਰ-ਕੰਡੀਸ਼ਨਿੰਗ ਤੇ ਰੈਫਰੀਜੀਰੇਸ਼ਨ, ਹਵਾਈ ਉਡਾਣਾਂ, ਅਦਾਕਾਰੀ, ਹੋਮਿਓਪੈਥੀ ਅਤੇ ਸਿਹਤ ਮਾਹਰਾਂ ਨੂੰ ਖਾਸ ਤੌਰ ਤੇ ਸ਼ਾਮਲ ਕੀਤਾ ਗਿਆ ਹੈ।

Visa Application

Source: Getty Images

ਇਹਨਾਂ ਵੀਜ਼ਿਆਂ ਲਈ ਅਰਜੀ ਦਾਖਲ ਕਰਨ ਤੋਂ ਪਹਿਲਾਂ ਜਰੂਰੀ ਹੈ ਕਿ ਬਿਨੇਕਾਰ ਆਸਟ੍ਰੇਲੀਆ ਦੇ ਗ੍ਰਹਿ ਵਿਭਾਗ ਦੀ ਵੈਬਸਾਈਟ ਤੇ ਜਾ ਕੇ ਆਪਣੇ ਹੁਨਰ ਅਤੇ ਯੋਗਤਾ ਨੂੰ ਚੰਗੀ ਤਰਾਂ ਨਾਲ ਜਾਂਚੇ।

ਇਹਨਾਂ ਪੱਕੇ ਵੀਜ਼ਿਆਂ ਲਈ ਅਰਜੀ ਫੀਸ $4045 ਰਖੀ ਗਈ ਹੈ। ਵਿਭਾਗ ਦੀ ਵੈਬਸਾਈਟ ਅਨੁਸਾਰ 75% ਅਰਜੀਆਂ ਉੱਤੇ ਕਾਰਵਾਈ 12 ਮਹੀਨਿਆਂ ਵਿੱਚ ਕਰ ਲਈ ਜਾਂਦੀ ਹੈ ਅਤੇ ਕਈ ਕੇਸਾਂ ਵਿੱਚ ਇਹ 20 ਮਹੀਨਿਆਂ ਤੱਕ ਚਲ ਸਕਦੀ ਹੈ।

ਸਭ ਤੋਂ ਪਹਿਲਾ ਕਦਮ ਹੋਵੇਗਾ ਕਿ ਬਿਨੇਕਾਰ ਆਪਣੇ ਹੁਨਰ ਦੀ ‘ਸਕਿਲਡ ਮਾਈਗ੍ਰੇਸ਼ਨ ਲਿਸਟ’ ਵਿੱਚੋਂ ਠੀਕ ਤਰਾਂ ਨਾਲ ਪਹਿਚਾਣ ਕਰਦੇ ਹੋਏ ਇਹ ਯਕੀਨੀ ਬਣਾਏ ਕਿ ਉਸ ਨੂੰ ਲੌੜੀਂਦੇ 65 ਅੰਕ ਮਿਲ ਸਕਦੇ ਹਨ ਜਾਂ ਕਿ ਨਹੀਂ।

ਇਸ ਦੇ ਨਾਲ ਹੀ ਇਹ ਵੀ ਜਰੂਰੀ ਹੋਵੇਗਾ ਕਿ ਬਿਨੇਕਾਰ ਆਪਣੇ ਵੀਜ਼ੇ ਦੀ ਕੈਟੇਗਰੀ ਦੀ ਪਹਿਚਾਣ ਸਹੀ ਤਰੀਕੇ ਨਾਲ ਕਰੇ। ਇਹ ਜਨਰਲ ਸਕਿਲਡ ਮਾਈਗ੍ਰੇਸ਼ਨ, ਇੰਪਲਾਇਰ ਸਪੋਂਸਰਡ, ਟੈਂਪਰੇਰੀ ਸਕਿਲ ਸ਼ਾਰਟੇਜ ਵੀਜ਼ਾ ਜਾਂ ਟੈਂਪਰੇਰੀ ਗ੍ਰੈਜੂਏਟ ਵੀਜ਼ਾ ਸਬ-ਕਲਾਸਾਂ ਵਿੱਚੋਂ ਕੋਈ ਇੱਕ ਹੋ ਸਕਦੀ ਹੈ।

ਉਸ ਤੋਂ ਬਾਅਦ ਇੱਕ ‘ਐਸਪ੍ਰੈਸ਼ਨ ਆਫ ਇੰਟਰੇਸਟ’ ਦਾਖਲ ਕਰਨਾ ਹੋਵੇਗਾ।

ਵੀਜ਼ੇ ਲਈ ਅਪਲਾਈ ਕਰਨ ਤੋਂ ਪਹਿਲਾਂ ਨਿਮੰਤਰਣ ਦੀ ਉਡੀਕ ਕਰਨੀ ਹੋਵੇਗੀ।

ਇਸ ਸਮੇਂ ਬਿਨੇਕਾਰ ਆਪਣੇ ਦਸਤਾਵੇਜਾਂ ਨੂੰ ਤਿਆਰ ਕਰ ਸਕਦਾ ਹੈ। ਅਤੇ ਵੀਜ਼ੇ ਦਾ ਸੱਦਾ ਮਿਲਣ ਦੇ 60 ਦਿਨਾਂ ਦੇ ਅੰਦਰ ਅੰਦਰ ਅਰਜੀ ਦਾਖਲ ਕਰਨੀ ਹੋਵੇਗੀ।

ਇਹਨਾਂ ਤੋਂ ਅਲਾਵਾ ਆਸਟ੍ਰੇਲੀਆ ਦੇ ਖੇਤਰੀ ਇਲਾਕਿਆਂ ਵਿੱਚ ਲੋੜੀਂਦੇ ਹੁਨਰਾਂ ਲਈ ਕਈ ਰਿਆਇਤਾਂ ਆਦਿ ਦਿੱਤੀਆਂ ਜਾ ਰਹੀਆਂ ਹਨ। ਪਰ ਨਾਲ ਹੀ ਸ਼ਰਤ ਹੈ ਕਿ ਸਥਾਈ ਅਰਜੀ ਦਾਖਲ ਕਰਨ ਤੋਂ ਪਹਿਲਾਂ ਬਿਨੇਕਾਰ ਨੂੰ ਇਹਨਾਂ ਖੇਤਰੀ ਇਲਾਕਿਆਂ ਵਿੱਚ ਤਿੰਨ ਸਾਲ ਤਕ ਰਹਿਣਾ ਹੋਵੇਗਾ।

ਸਕਿੱਲਡ ਇੰਡੀਪੈਂਡੇਂਟ ਵੀਜ਼ਾ ਸ਼੍ਰੇਣੀ ਵਿੱਚ ਲੋੜੀਂਦੇ ਦੇ ਕਿੱਤੇ ਹਨ:

ਇਮਾਰਤ ਉਸਾਰੀ, ਇੰਜੀਨੀਅਰਿੰਗ, ਛੋਟੇ ਬਾਲਾਂ ਦੀ ਦੇਖਭਾਲ ਕਰਨ ਵਾਲੇ, ਨਰਸਿੰਗ ਤੇ ਮੁੱਢਲੀ ਸਿਹਤ ਮਾਹਰ, ਵੈੱਲਫੇਅਰ ਮਾਹਰ, ਕਲਾਕਾਰ, ਲੇਖਾਕਾਰ, ਆਡੀਟਰ, ਐਕਚੂਅਰੀ, ਅੰਕੜਾਵਾਦੀ, ਇਕਨੋਮਿਸਟ, ਵੈਲੂਅਰ, ਆਰਕੀਟੈਕਟ, ਸਰਵੇਅਰ, ਅਤੇ ਵਿਗਿਆਨੀ ਆਦਿ।

ਸਕਿੱਲਡ ਨਾਮੀਨੇਟਿਡ ਵੀਜ਼ਾ ਸ਼ਰੇਣੀ ਵਿੱਚ ਲੋੜੀਂਦੇ ਦੇ ਕਿੱਤੇ ਹਨ:

ਇੰਜੀਨਿਅਰਿੰਗ, ਇਮਾਰਤ ਉਸਾਰੀ ਮਾਹਰ, ਵਾਤਾਰਵਣ ਸੰਭਾਲ ਮਾਹਰ, ਨਰਸਿੰਗ ਨਾਲ ਜੁੜੇ ਹੋਏ ਕਿੱਤੇ, ਬੱਚਿਆਂ ਦੀ ਦੇਖਭਾਲ ਕਰਨ ਵਾਲੇ, ਕਲਾਕਾਰ, ਜਨ-ਕਲਿਆਣ ਮਾਹਰ, ਕਲਾਕਾਰ, ਲੇਖਾਕਾਰ, ਲੈਂਡ ਇਕਨੋਮਿਸਟ, ਵੈਲੂਅਰ, ਆਰਕੀਟੈਕਟ, ਸਰਵੇਅਰ ਅਤੇ ਕਈ ਪ੍ਰਕਾਰ ਦੇ ਵਿਗਿਆਨੀ ਆਦਿ।

application-pdf.png

List of top skilled Independent Visas list can be accessed here

application-pdf.png

List of top skilled nominated Visas list can be accessed here

ਹੁਨਰਮੰਦ ਕਿੱਤਿਆਂ ਲਈ ਵੀਜ਼ਾ ਕੈਟੇਗਰੀਆਂ ਦੀ ਸੂਚੀ ਲਈ ਇੱਥੇ ਕਲਿੱਕ ਕਰੋ

ਸਕਿਲਡ ਇੰਡੀਪੈਂਡੇਂਟ ਵੀਜ਼ਾ ਲਈ ਯੋਗਤਾ ਅਤੇ ਹੋਰ ਜਾਣਕਾਰੀ ਇੱਥੋਂ ਹਾਸਲ ਕੀਤੀ ਜਾ ਸਕਦੀ ਹੈ

ਇਸੀ ਪ੍ਰਕਾਰ ਦੂਜੀਆਂ ਕੈਟੇਗਰੀਆਂ ਲਈ ਵੀ ਜਾਣਕਾਰੀ ਵਿਭਾਗ ਦੀ ਵੈਬਸਾਈਟ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

Listen to SBS Punjabi Monday to Friday at 9 pm. Follow us on Facebook and Twitter.


Share

3 min read

Published

By MP Singh



Share this with family and friends


Follow SBS Punjabi

Download our apps

Watch on SBS

Punjabi News

Watch now