SKIP TO MAIN CONTENT

2021 ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਸੂਚੀ ਵਿੱਚ ਆਸਟ੍ਰੇਲੀਆ ਇੱਕ ਸਥਾਨ ਗਿਆ ਉੱਪਰ; ਭਾਰਤ ਦੀ ਰੈਂਕਿੰਗ ਗਈ ਥੱਲੇ

ਜਾਪਾਨੀ ਪਾਸਪੋਰਟ ਨੂੰ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਕਰਾਰ ਦਿੱਤਾ ਗਿਆ ਹੈ। ਪਿੱਛਲੇ ਸਾਲ ਦੇ ਮੁਕਾਬਲੇ ਆਸਟ੍ਰੇਲੀਆ ਇੱਕ ਸਥਾਨ ਉਪਰ ਗਿਆ ਹੈ ਪਰ ਭਾਰਤੀ ਪਾਸਪੋਰਟ ਵਿਸ਼ਵਵਿਆਪੀ ਰੈਂਕਿੰਗ ਵਿੱਚ ਇੱਕ ਦਰਜ ਹੇਠਾਂ ਖ਼ਿਸਕ ਗਿਆ ਹੈ।

Most powerful passports
Source: Supplied

2 min read

Published

Updated

By Vivek Kumar, Ravdeep Singh


Skip to article content

ਹੈਨਲੀ ਪਾਸਪੋਰਟ ਇੰਡੈਕਸ ਦੇ ਅਨੁਸਾਰ ਆਸਟ੍ਰੇਲੀਅਨ ਪਾਸਪੋਰਟ ਇਸ ਸਾਲ ਵਿਸ਼ਵ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਸੂਚੀ ਵਿੱਚ ਅੱਠਵੇਂ ਸਥਾਨ ਤੇ ਹੈ ਜਦਕਿ ਦੁਨਿਆਂ ਦਾ ਸੱਬ ਤੋ ਸ਼ਕਤੀਸ਼ਾਲੀ ਪਾਸਪੋਰਟ ਹੋਣ ਦਾ ਮਾਣ ਜਪਾਨ ਨੂੰ ਮਿਲਿਆ ਹੈ।

ਲੰਡਨ ਵਿਚ ਸਥਿਤ ਇਕ ਗਲੋਬਲ ਨਾਗਰਿਕਤਾ ਅਤੇ ਨਿਵਾਸ ਸਲਾਹਕਾਰ ਸੰਸਥਾ ਹੈਨਲੀ ਐਂਡ ਪਾਰਟਨਰਸ ਨੇ ਦੁਨੀਆ ਦੇ ਪਾਸਪੋਰਟਾਂ ਦੀ ਰੈਂਕਿੰਗ ਵੀਜ਼ਾ ਤੋਂ ਬਿਨਾਂ ਸੱਭ ਤੋਂ ਜ਼ਿਆਦਾ ਮੁਲਕਾਂ ਦੀ ਯਾਤਰਾ ਕਰਣ ਤੇ ਅਧਾਰਿਤ ਕੀਤੀ ਹੈ।

ਜਪਾਨ ਦੇ ਪਾਸਪੋਰਟ ਤੇ 191 ਦੇਸ਼ਾਂ ਦੀ ਯਾਤਰਾ ਵੀਜ਼ੇ ਬਗੈਰ ਕੀਤੀ ਜਾ ਸੱਕਦੀ ਹੈ ਜਦਕਿ ਸਿੰਗਾਪੁਰ ਦੇ ਪਾਸਪੋਰਟ ਧਾਰਕ ਬਿਨਾਂ ਪੂਰਤੀ ਵੀਜ਼ਾ ਦੇ 190 ਦੇਸ਼ਾਂ ਦੀ ਯਾਤਰਾ ਕਰ ਸਕਦੇ ਹਨ।

ਆਸਟ੍ਰੇਲੀਅਨ ਪਾਸਪੋਰਟ ਆਪਣੇ ਧਾਰਕਾਂ ਨੂੰ 184 ਦੇਸ਼ਾਂ ਦੀ ਵੀਜ਼ੇ ਬਗੈਰ ਯਾਤਰਾ ਕਰਨ ਦੀ ਆਗਿਆ ਦਿੰਦਾ ਹੈ। ਇਹ ਜਾਰੀ ਕੀਤੀ ਸੂਚੀ ਵਿੱਚ ਚੈੱਕ ਗਣਰਾਜ, ਗ੍ਰੀਸ ਅਤੇ ਮਾਲਟਾ ਨਾਲ ਅੱਠਵੇਂ ਸਥਾਨ ਤੇ ਹੈ।

ਵੀਜ਼ਾ ਮੁਕਤ ਅੰਕ ਵਿੱਚ ਕੋਈ ਤਬਦੀਲੀ ਨਾ ਹੋਣ ਦੇ ਬਾਵਜੂਦ ਭਾਰਤੀ ਪਾਸਪੋਰਟ ਇਕ ਸਥਾਨ ਗਵਾ ਬੈਠਾ ਹੈ। ਇਹ ਤਾਜਿਕਿਸਤਾਨ ਨਾਲ 85 ਵੇਂ ਸਥਾਨ 'ਤੇ ਹੈ। ਭਾਰਤੀ ਪਾਸਪੋਰਟ ਤੇ ਧਾਰਕਾਂ ਨੂੰ 58 ਦੇਸ਼ਾਂ ਨੂੰ ਵੀਜ਼ਾ ਮੁਕਤ ਯਾਤਰਾ ਕਰਣ ਦੀ ਅਨੁਮਤੀ ਹੈ।

2020 ਵਿੱਚ ਭਾਰਤੀ ਪਾਸਪੋਰਟ ਤਾਜਿਕਸਤਾਨ ਅਤੇ ਮੌਰੀਤਾਨੀਆ ਦੇ ਨਾਲ ਸੂਚੀ ਵਿੱਚ 84 ਵੇਂ ਨੰਬਰ 'ਤੇ ਸੀ।

ਇੰਡੈਕਸ ਦੇ ਅਨੁਸਾਰ ਜਾਪਾਨ, ਸਿੰਗਾਪੁਰ, ਦੱਖਣੀ ਕੋਰੀਆ, ਜਰਮਨੀ, ਇਟਲੀ, ਫਿਨਲੈਂਡ, ਸਪੇਨ, ਲਕਸਮਬਰਗ, ਡੈਨਮਾਰਕ ਅਤੇ ਆਸਟਰੀਆ ਇਸ ਵੇਲ਼ੇ ਦੁਨਿਆਂ ਦੇ ਚੋਟੀ ਦੇ 10 ਪਾਸਪੋਰਟ ਹਨ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।

 

 


Follow SBS Punjabi

Download our apps

Watch on SBS

Punjabi News

Stream now